ਪੀਟੀਸੀ ਪੰਜਾਬੀ ‘ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ਕੀਤਾ ਜਾਵੇਗਾ ਰਿਲੀਜ਼

Written by  Shaminder   |  May 08th 2021 01:39 PM  |  Updated: May 08th 2021 01:39 PM

ਪੀਟੀਸੀ ਪੰਜਾਬੀ ‘ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ਕੀਤਾ ਜਾਵੇਗਾ ਰਿਲੀਜ਼

ਪੀਟੀਸੀ ਪੰਜਾਬੀ ‘ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ‘ਜਾਚਕ ਜਨੁ ਜਾਚੈ ਪ੍ਰਭ ਦਾਨੁ’ ਦਾ ਵਰਲਡ ਪ੍ਰੀਮੀਅਰ 9 ਮਈ ਦਿਨ ਐਤਵਾਰ ਨੂੰ ਕੀਤਾ ਜਾਵੇਗਾ । ਇਸ ਸ਼ਬਦ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਸਿਮਰਨ, ਪੀਟੀਸੀ ਨਿਊਜ਼ ਅਤੇ ਪੀਟੀਸੀ ਪੰਜਾਬੀ ਦੇ ਯੂ-ਟਿਊਬ ਚੈਨਲ ਪੀਟੀਸੀ ਰਿਕਾਰਡਜ਼ ‘ਤੇ ਸਰਵਣ ਕਰ ਸਕਦੇ ਹੋ ।

Bhai Amritpal

ਹੋਰ ਪੜ੍ਹੋ : ਕੈਂਸਰ ਦਾ ਇਲਾਜ ਕਰਵਾ ਰਹੀ ਕਿਰਣ ਖੇਰ ਨੂੰ ਪਛਾਨਣਾ ਵੀ ਹੋਇਆ ਮੁਸ਼ਕਿਲ, ਤਸਵੀਰਾਂ ਵਾਇਰਲ 

bhai amritpal singh

ਇਸ ਤੋਂ  ਪਹਿਲਾਂ ਵੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਰਸਭਿੰਨੀ ਆਵਾਜ਼ ‘ਚ ਕਈ ਸ਼ਬਦ ਰਿਲੀਜ਼ ਕੀਤੇ ਜਾ ਚੁੱਕੇ ਹਨ । ਇਨ੍ਹਾਂ ਸ਼ਬਦਾਂ ਦਾ ਲਾਹਾ ਦੇਸ਼ ਵਿਦੇਸ਼ ‘ਚ ਬੈਠੀਆਂ ਸੰਗਤਾਂ  ਉਠਾ ਰਹੀਆਂ ਹਨ । ਇਸ ਦੇ ਨਾਲ ਹੀ ਕਈ ਹਜ਼ੂਰੀ ਸਿੰਘ ਸਾਹਿਬਾਨਾਂ ਦੀਆਂ ਆਵਾਜ਼ਾਂ ‘ਚ ਵੀ ਸ਼ਬਦ ਰਿਲੀਜ਼ ਕੀਤੇ ਜਾ ਚੁੱਕੇ ਹਨ ।

Amritpal singh ji

ਪੀਟੀਸੀ ਪੰਜਾਬੀ ਸੰਗਤਾਂ ਨੂੰ ਗੁਰੂ ਘਰ ਅਤੇ ਗੁਰਬਾਣੀ ਦੇ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕਰ ਰਿਹਾ ਹੈ । ਜਿੱਥੇ ਪੀਟੀਸੀ ਪੰਜਾਬੀ ‘ਤੇ ਸਵੇਰੇ ਸ਼ਾਮ ਸ਼ਬਦ ਕੀਰਤਨ ਦਾ ਲਾਈਵ ਪ੍ਰਸਾਰਣ ਕੀਤਾ ਜਾ ਰਿਹਾ ਹੈ ਜਿਸ ਤੋਂ ਸੰਗਤਾਂ ਲਾਭ ਉਠਾ ਕੇ ਆਪਣਾ ਜੀਵਨ ਸਫਲ ਕਰ ਰਹੀਆਂ ਹਨ । ਗੁਰੂ ਘਰ ਅਤੇ ਗੁਰਬਾਣੀ ਦਾ ਤੁਸੀਂ ਵੀ ਮਾਨਣਾ ਚਾਹੁੰਦੇ ਹੋ ਅਨੰਦ ਅਤੇ ਵੇਖਣਾ ਚਾਹੁੰਦੇ ਹੋ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਤਾਂ ਵੇਖਦੇ ਰਹੋ ਪੀਟੀਸੀ ਪੰਜਾਬੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network