ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਅਤੇ ਅਫਸਾਨਾ ਖ਼ਾਨ ਦੀ ਆਵਾਜ਼ ‘ਚ ਨਵਾਂ ਗੀਤ ‘ਮੇਲਾ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

Written by  Shaminder   |  January 02nd 2023 02:27 PM  |  Updated: January 02nd 2023 02:31 PM

ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਅਤੇ ਅਫਸਾਨਾ ਖ਼ਾਨ ਦੀ ਆਵਾਜ਼ ‘ਚ ਨਵਾਂ ਗੀਤ ‘ਮੇਲਾ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਪੀਟੀਸੀ ਪੰਜਾਬੀ ਵੱਲੋਂ ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਹਨੀ (Vikramjit Singh Sahney) ਅਤੇ ਅਫਸਾਨਾ ਖ਼ਾਨ (Afsana Khan)ਦੀ ਆਵਾਜ਼ ‘ਚ ਨਵਾਂ ਗੀਤ ‘ਮੇਲਾ’ (Mela) ਰਿਲੀਜ਼ ਕੀਤਾ ਗਿਆ ਹੈ ।ਗੀਤ ਦੇ ਬੋਲ ਬਾਬੂ ਸਿੰਘ ਮਾਨ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਸ਼ਾਹ ਐਂਡ ਸ਼ਾਹ ਨੇ । ਵੀਡੀਓ ਡਾਇਰੈਕਸ਼ਨ ਜਗਮੀਤ ਬੱਲ ਦੇ ਵੱਲੋਂ ਕੀਤੀ ਗਈ ਹੈ। ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਰਿਕਾਰਡਜ਼ ਅਤੇ ਪੀਟੀਸੀ ਪੰਜਾਬੀ ਚੈਨਲ ‘ਤੇ ਸੁਣ ਸਕਦੇ ਹੋ ।

Afsana khan

ਹੋਰ ਪੜ੍ਹੋ : ਅਰਜੁਨ ਕਪੂਰ ਦੇ ਨਾਲ ਨਵੇਂ ਸਾਲ ਦੇ ਮੌਕੇ ‘ਤੇ ਮਲਾਇਕਾ ਅਰੋੜਾ ਹੋਈ ਰੋਮਾਂਟਿਕ

ਇਸ ਤੋਂ ਇਲਾਵਾ ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ ਦੇ ਯੂ-ਟਿਊਬ ਚੈਨਲ ‘ਤੇ ਵੀ ਸੁਣ ਸਕਦੇ ਹੋ । ਗੀਤ ‘ਚ ਜ਼ਿੰਦਗੀ ਦੀ ਹਕੀਕਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਜ਼ਿੰਦਗੀ ਚਾਰ ਦਿਨਾਂ ਦੀ ਹੈ ਅਤੇ ਇਸ ਨੂੰ ਹੱਸ ਗਾ ਕੇ ਬਿਤਾਉਣਾ ਚਾਹੀਦਾ ਹੈ ।

VikramJit Sahney ,

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਜਨਮ ਦਿਨ ‘ਤੇ ਆਪਣੀ ਨਵੀਂ ਫ਼ਿਲਮ ‘ਸ਼ੇਰਾਂ ਦੀ ਕੌਮ ਪੰਜਾਬੀ’ ਦਾ ਕੀਤਾ ਐਲਾਨ

ਆਪਣੇ ਬੇਗਾਨੇ ਦਾ ਭੇਦਭਾਵ ਛੱਡ ਕੇ ਆਪਸ ‘ਚ ਪਿਆਰ ਵੰਡਣਾ ਚਾਹੀਦਾ ਹੈ । ਜ਼ਿੰਦਗੀ ‘ਚ ਕੁਝ ਅਜਿਹਾ ਕਰਕੇ ਜਾਣਾ ਚਾਹੀਦਾ ਹੈ ਕਿ ਰਹਿੰਦੀ ਦੁਨੀਆ ਤੱਕ ਦੁਨੀਆ ਤੁਹਾਨੂੰ ਯਾਦ ਕਰੇ ।ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

VikramJit Sahney ,

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪਦਮਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਆਪਣੀ ਆਵਾਜ਼ ‘ਚ ਕਈ ਗੀਤ ਰਿਲੀਜ਼ ਕਰ ਚੁੱਕੇ ਹਨ । ਗੱਲ ਅਫਸਾਨਾ ਖ਼ਾਨ ਦੀ ਕਰੀਏ ਤਾਂ ਉਹ ਵੀ ਪੰਜਾਬੀ ਇੰਡਸਟਰੀ ਦੇ ਉੱਘੇ ਗਾਇਕਾ ਹਨ ਅਤੇ ਆਪਣੀ ਆਵਾਜ਼ ‘ਚ ਹੁਣ ਤੱਕ ਉਹ ਕਈ ਗੀਤ ਰਿਲੀਜ਼ ਕਰ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network