ਸੁਸ਼ਮਿਤਾ ਸੇਨ ਨੂੰ ਪਿਆ ਦਿਲ ਦਾ ਦੌਰਾ, ਅਦਾਕਾਰਾ ਨੇ ਕਿਹਾ ‘ਸਮੇਂ ‘ਤੇ ਮਦਦ ਮਿਲ ਗਈ ….’

ਸ਼ੁਸ਼ਮਿਤਾ ਸੇਨ ਨੂੰ ਦਿਲ ਦਾ ਦੌਰਾ ਪਿਆ ਹੈ । ਜਿਸ ਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਅਦਾਕਾਰਾ ਨੇ ਆਪਣੇ ਪਿਤਾ ਜੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਆਪਣੀ ਸਿਹਤ ਬਾਰੇ ਵੀ ਜਾਣਕਾਰੀ ਸ਼ੇਅਰ ਕੀਤੀ ਹੈ ।

Reported by: PTC Punjabi Desk | Edited by: Shaminder  |  March 02nd 2023 05:23 PM |  Updated: March 02nd 2023 05:23 PM

ਸੁਸ਼ਮਿਤਾ ਸੇਨ ਨੂੰ ਪਿਆ ਦਿਲ ਦਾ ਦੌਰਾ, ਅਦਾਕਾਰਾ ਨੇ ਕਿਹਾ ‘ਸਮੇਂ ‘ਤੇ ਮਦਦ ਮਿਲ ਗਈ ….’

ਸ਼ੁਸ਼ਮਿਤਾ ਸੇਨ ਨੂੰ ਦਿਲ ਦਾ ਦੌਰਾ ਪਿਆ ਹੈ । ਜਿਸ ਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਅਦਾਕਾਰਾ ਨੇ ਆਪਣੇ ਪਿਤਾ ਜੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਆਪਣੀ ਸਿਹਤ ਬਾਰੇ ਵੀ ਜਾਣਕਾਰੀ ਸ਼ੇਅਰ ਕੀਤੀ ਹੈ ।ਅਦਾਕਾਰਾ ਨੇ ਕਿਹਾ ਕਿ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਹਾਰਟ ਅਟੈਕ ਆਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸਰਜਰੀ ਕਰਵਾਉਣੀ ਪਈ । ਹਾਲਾਂਕਿ ਉਹ ਹੁਣ ਠੀਕ ਹਨ ਅਤੇ ਜ਼ਿੰਦਗੀ ਜਿਉਣ ਦੇ ਲਈ ਮੁੜ ਤੋਂ ਤਿਆਰ ਹਨ । 

ਹੋਰ ਪੜ੍ਹੋ :  ਪ੍ਰੀਤੀ ਜ਼ਿੰਟਾ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਅਦਾਕਾਰਾ ਨੇ ਪਤੀ ਦੇ ਨਾਲ ਰੋਮਾਂਟਿਕ ਵੀਡੀਓ ਸਾਂਝਾ ਕਰਕੇ ਦਿੱਤੀ ਵਧਾਈ

ਅਦਾਕਾਰਾ ਨੇ ਸਿਹਤ ਬਾਰੇ ਪ੍ਰਸ਼ੰਸਕਾਂ ਦੇ ਨਾਲ ਜਾਣਕਾਰੀ ਕੀਤੀ ਸਾਂਝੀ 

ਅਦਾਕਾਰਾ ਨੇ ਦੱਸਿਆ ਕਿ ਉਹ ਆਪਣੇ ਪ੍ਰਸ਼ੰਸਕਾਂ ਅਤੇ ਚਾਹੁਣ ਵਾਲਿਆਂ ਦੇ ਨਾਲ ਇਹ ਜਾਣਕਾਰੀ ਸਾਂਝੀ ਕਰ ਰਹੀ ਹੈ ਕਿ ਉਹ ਹੁਣ ਠੀਕ ਹੈ । ਅਦਾਕਾਰਾ ਨੇ ਲਿਖਿਆ ਕਿ ਮੇਰੀ ਐਂਜੀਓਪਲਾਸਟੀ ਕੀਤੀ ਗਈ ਹੈ ਅਤੇ ਮੇਰੇ ਕਾਰਡੀਓਲੋਜਿਸਟ ਨੇ ਪੁਸ਼ਟੀ ਕੀਤੀ ਹੈ ਕਿ ਮੇਰਾ ਦਿਲ ਬਹੁਤ ਵੱਡਾ ਹੈ ।ਬਹੁਤ ਸਾਰੇ ਲੋਕ ਜਿਨ੍ਹਾਂ ਨੇ ਸਮੇਂ ‘ਤੇ ਸਹਾਇਤਾ ਕੀਤੀ । ਸਭ ਦਾ ਧੰਨਵਾਦ…’।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਪੁੱਤਰ ਨੂੰ ਲੈ ਕੇ ਭਾਵੁਕ ਪੋਸਟ ਕੀਤੀ ਸਾਂਝੀ, ਕਿਹਾ ਸਾਰੀ ਦੁਨੀਆਂ ਤੇਰੇ ਲਈ ਦੁਖੀ ਹੈ ਪੁੱਤ, ਸਭ ਦੀਆਂ ਬਦ-ਦੁਆਵਾਂ ਦੁਸ਼ਮਣਾਂ ਦੀਆਂ ਜੜ੍ਹਾਂ ਪੁੱਟ ਦੇਣਗੀਆਂ

ਸੁਸ਼ਮਿਤਾ ਸੇਨ ਦੇ ਪ੍ਰਸ਼ੰਸਕਾਂ ਨੇ ਵੀ ਦਿੱਤੇ ਰਿਐਕਸ਼ਨ 

ਸੁਸ਼ਮਿਤਾ ਨੇ ਜਿਉਂ ਹੀ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਪ੍ਰਸ਼ੰਸਕਾਂ ਨੇ ਵੀ ਇਸ ‘ਤੇ ਖੂਬ ਰਿਐਕਸ਼ਨ ਦਿੱਤੇ । ਪ੍ਰਸ਼ੰਸਕਾਂ ਨੇ ਅਦਾਕਾਰੀ ਦੀ ਸਿਹਤਮੰਦੀ ਲਈ ਪ੍ਰਾਰਥਨਾ ਕੀਤੀ ।

ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ‘ਤੁਹਾਡੇ ਲਈ ਬਹੁਤ ਸਾਰਾ ਪਿਆਰ ਅਤੇ ਸ਼ਕਤੀ…ਤੁਸੀਂ ਇੱਕ ਪ੍ਰੇਰਣਾ ਹੋ’। ਇਸ ਤੋਂ ਇਲਾਵਾ ਇੱਕ ਹੋਰ ਨੇ ਲਿਖਿਆ ‘ਆਪਣਾ ਖਿਆਲ ਰੱਖੋ’। 

- PTC PUNJABI


Popular Posts