ਅੱਜ ਰਾਤ ਵੇਖੋ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-9 ਦਾ ਗ੍ਰੈਂਡ ਫਿਨਾਲੇ
ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -9 ਦਾ ਗ੍ਰੈਂਡ ਫਿਨਾਲੇ ਅੱਜ ਹੋਣ ਜਾ ਰਿਹਾ ਹੈ । ਜਿਸ ‘ਚ ਪੰਜ ਪ੍ਰਤੀਭਾਗੀਆਂ ਚੋਂ ਕਿਸੇ ਇੱਕ ਦੇ ਸਿਰ ‘ਤੇ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-9 ਦਾ ਤਾਜ ਸੱਜੇਗਾ । ਇਸ ਤੋਂ ਪਹਿਲਾਂ ਇਹਨਾਂ ਪੰਜਾਂ ਪ੍ਰਤੀਭਾਗੀਆਂ ਨੇ ਵੱਖੋ ਵੱਖ ਰਾਊਂਡਸ ‘ਚ ਆਪਣੀ ਪ੍ਰਤਿਭਾ ਨੂੰ ਜੱਜ ਸਾਹਿਬਾਨ ਅੱਗੇ ਪੇਸ਼ ਕੀਤਾ ।
ਅੱਜ ਰਾਤ ਵੇਖੋ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-9 ਦਾ ਗ੍ਰੈਂਡ ਫਿਨਾਲੇ
ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -9(VOPCC-9) ਦਾ ਗ੍ਰੈਂਡ ਫਿਨਾਲੇ ਅੱਜ ਹੋਣ ਜਾ ਰਿਹਾ ਹੈ । ਜਿਸ ‘ਚ ਪੰਜ ਪ੍ਰਤੀਭਾਗੀਆਂ ਚੋਂ ਕਿਸੇ ਇੱਕ ਦੇ ਸਿਰ ‘ਤੇ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-9 ਦਾ ਤਾਜ ਸੱਜੇਗਾ । ਇਸ ਤੋਂ ਪਹਿਲਾਂ ਇਹਨਾਂ ਪੰਜਾਂ ਪ੍ਰਤੀਭਾਗੀਆਂ ਨੇ ਵੱਖੋ ਵੱਖ ਰਾਊਂਡਸ ‘ਚ ਆਪਣੀ ਪ੍ਰਤਿਭਾ ਨੂੰ ਜੱਜ ਸਾਹਿਬਾਨ ਅੱਗੇ ਪੇਸ਼ ਕੀਤਾ ।
_a2119987be1c2b2ca3cffbff716cbcb0_1280X720.webp)
ਪੰਜ ਪ੍ਰਤੀਭਾਗੀ ਸ਼ਾਨ ਦਿਲਰਾਜ, ਰਾਸ਼ੀ ਸਲੀਮ, ਅਰਫਾਨ ਖ਼ਾਨ, ਵੰਸ਼ਿਕਾ ਸ਼ਰਮਾ ਅਤੇ ਸਾਹਿਲ ਭਾਰਦਵਾਜ ਨੇ ਜੱਜ ਸਚਿਨ ਆਹੂਜਾ, ਅਮਰ ਨੂਰੀ, ਕਪਤਾਨ ਲਾਡੀ, ਇੰਦਰਜੀਤ ਨਿੱਕੁ ਅਤੇ ਮੰਨਤ ਨੂਰ ਦੀਆਂ ਉਮੀਦਾਂ ‘ਤੇ ਖਰੇ ਉੱੱਤਰਦੇ ਗ੍ਰੈਂਡ ਫਿਨਾਲੇ ਤੱਕ ਪਹੁੰਚੇ ਹਨ ।ਹਾਲਾਂਕਿ ਇਨ੍ਹਾਂ ਸਭ ਚੋਂ ਇੱਕ ਦੇ ਸਿਰ ਹੀ ਵਾਇਸ ਆਫ਼ ਪੰਜਾਬ ਛੋਟਾ ਚੈਂਪ-9ਦਾ ਤਾਜ ਸੱਜੇਗਾ ।
_14b34fe7b016483c95a1a2764b62a5e0_1280X720.webp)
ਬਾਣੀ ਸੰਧੂ, ਰੰਗਲੇ ਸਰਦਾਰ ਅਤੇ ਸ਼ਿਵਜੋਤ ਕਰਨਗੇ ਪਰਫਾਰਮ
ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -9 ਦੇ ਗ੍ਰੈਂਡ ਫਿਨਾਲੇ ‘ਚ ਸ਼ਿਵਜੋਤ, ਬਾਣੀ ਸੰਧੂ ਅਤੇ ਰੰਗਲੇ ਸਰਦਾਰ ਪਰਫਾਰਮ ਕਰਨਗੇ ਅਤੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ । ਛੋਟੇ ਸੁਰਬਾਜ਼ਾਂ ਦੇ ਸੁਰਾਂ ਦੇ ਨਾਲ ਸੱਜੀ ਇਸ ਮਹਿਫਲ ਦਾ ਅਨੰਦ ਤੁਸੀਂ ਅੱਜ ਰਾਤ ਯਾਨੀ ਕਿ ਦਿਨ ਸ਼ਨੀਵਾਰ, 8 ਜੁਲਾਈ, ਰਾਤ 8:30 ਵਜੇ ਮਾਣ ਸਕੋਗੇ, ਸਿਰਫ਼ ਪੀਟੀਸੀ ਪੰਜਾਬੀ ‘ਤੇ ।
ਵੱਖ-ਵੱਖ ਸ਼ਹਿਰਾਂ ‘ਚ ਹੋਏ ਸਨ ਆਡੀਸ਼ਨ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਜਿਸ ‘ਚ ਅੰਮ੍ਰਿਤਸਰ, ਲੁਧਿਆਣਾ,ਜਲੰਧਰ, ਮੋਹਾਲੀ ਸਣੇ ਕਈ ਸ਼ਹਿਰਾਂ ‘ਚ ਇਨ੍ਹਾਂ ਛੋਟੇ ਸੁਰਬਾਜ਼ਾਂ ਦੀ ਪਰਖ ਕਰਨ ਦੇ ਲਈ ਆਡੀਸ਼ਨ ਰੱਖੇ ਗਏ ਸਨ । ਜਿਸ ਚੋਂ ਇਨ੍ਹਾਂ ਛੋਟੇ ਸੁਰਬਾਜ਼ਾਂ ਦੀ ਪਰਖ ਜੱਜ ਸਾਹਿਬਾਨਾਂ ਦੇ ਵੱੱਲੋਂ ਕੀਤੀ ਗਈ ਸੀ । ਇਨ੍ਹਾਂ ਛੋਟੇ ਸੁਰਬਾਜ਼ਾਂ ਨੂੰ ਵੱਖ-ਵੱਖ ਰਾਊਂਡਸ ਦੇ ਦੌਰਾਨ ਜੱਜ ਸਾਹਿਬਾਨਾਂ ਨੇ ਆਪਣੀ ਕਸੌਟੀ ‘ਤੇ ਪਰਖਿਆ ਅਤੇ ਆਖਿਰਕਾਰ ਪੜਾਅ ਦਰ ਪੜਾਅ ਅੱਗੇ ਵੱਧਦਾ ਹੋਇਆ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-੯ ਦਾ ਕਾਰਵਾਂ ਆਪਣੇ ਅਖੀਰਲੇ ਸਫ਼ਰ ‘ਤੇ ਪਹੁੰਚ ਗਿਆ । ਸੋ ਵੇਖਣਾ ਨਾ ਭੁੱਲਣਾ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-9 ਅੱਜ ਰਾਤ ਸਿਰਫ਼ ਪੀਟੀਸੀ ਪੰਜਾਬੀ ‘ਤੇ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
