Advertisment

ਪੀਟੀਸੀ ਪੰਜਾਬੀ ਦੇ ਪ੍ਰਾਈਮ ਟਾਈਮ ‘ਚ ‘ਖ਼ਬਰਦਾਰ’ ਅਤੇ ‘ਮੋਹਰੇ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਕ੍ਰਾਈਮ ‘ਤੇ ਅਧਾਰਿਤ ਸੀਰੀਜ਼ ‘ਖ਼ਬਰਦਾਰ’ ਸਾਡੇ ਆਲੇ ਦੁਆਲੇ ਹੁੰਦੀਆਂ ਕ੍ਰਾਈਮ ਦੀਆਂ ਘਟਨਾਵਾਂ ਨੂੰ ਦਰਸਾਉਂਦੀ ਹੈ ।ਇਸ ਸੀਰੀਜ਼ ਦੀ ਕਹਾਣੀ ਪੀਹੂ ਨਾਂਅ ਦੇ ਕਿਰਦਾਰ ਦੇ ਆਲੇ ਦੁਆਲੇ ਘੁੰਮਦੀ ਹੈ । ਜੋ ਕਿਤੇ ਨਾ ਕਿਤੇ ਆਪਣਿਆਂ ਦੀ ਹੀ ਜ਼ਿਆਦਤੀ ਦਾ ਸ਼ਿਕਾਰ ਹੁੰਦੀ ਹੈ ।

author-image
By Shaminder
New Update
ਪੀਟੀਸੀ ਪੰਜਾਬੀ ਦੇ ਪ੍ਰਾਈਮ ਟਾਈਮ ‘ਚ ‘ਖ਼ਬਰਦਾਰ’ ਅਤੇ ‘ਮੋਹਰੇ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
Advertisment

ਪੀਟੀਸੀ ਪੰਜਾਬੀ ਵੱਲੋਂ ਆਪਣੇ ਦਰਸ਼ਕਾਂ ਦੇ ਮਨੋਰੰਜਨ ਨੂੰ ਧਿਆਨ ‘ਚ ਰੱਖਦੇ ਹੋਏ ਕਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ ।ਜਿਸ ‘ਚ ਸਿਆਸਤ ਦੇ ਰੰਗਾਂ ਨੂੰ ਬਿਆਨ ਕਰਦੀ ਸੀਰੀਜ਼ ‘ਮੋਹਰੇ’  (Mohre) ਸੀਰੀਜ਼ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ।

Advertisment


ਹੋਰ ਪੜ੍ਹੋ :  ਸੀਐੱਮ ਭਗਵੰਤ ਮਾਨ ਦੀ ਪਤਨੀ ਦਾ ਅੱਜ ਹੈ ਜਨਮ ਦਿਨ, ਸੀਐੱਮ ਨੇ ਤਸਵੀਰ ਸਾਂਝੀ ਕਰ ਦਿੱਤੀ ਵਧਾਈ

‘ਖ਼ਬਰਦਾਰ’ ਨੂੰ ਵੀ ਮਿਲ ਰਿਹਾ ਵਧੀਆ ਰਿਸਪਾਂਸ 

Advertisment

ਕ੍ਰਾਈਮ ‘ਤੇ ਅਧਾਰਿਤ ਸੀਰੀਜ਼ ‘ਖ਼ਬਰਦਾਰ’ ਸਾਡੇ ਆਲੇ ਦੁਆਲੇ ਹੁੰਦੀਆਂ ਕ੍ਰਾਈਮ ਦੀਆਂ ਘਟਨਾਵਾਂ ਨੂੰ ਦਰਸਾਉਂਦੀ ਹੈ ।ਇਸ ਸੀਰੀਜ਼ ਦੀ ਕਹਾਣੀ ਪੀਹੂ ਨਾਂਅ ਦੇ ਕਿਰਦਾਰ ਦੇ ਆਲੇ ਦੁਆਲੇ ਘੁੰਮਦੀ ਹੈ । ਜੋ ਕਿਤੇ ਨਾ ਕਿਤੇ ਆਪਣਿਆਂ ਦੀ ਹੀ ਜ਼ਿਆਦਤੀ ਦਾ ਸ਼ਿਕਾਰ ਹੁੰਦੀ ਹੈ । ਪਰ ਇਸ ਦੇ ਨਾਲ ਹੀ ਸੀਰੀਜ਼ ‘ਚ ਇਹ ਵੀ ਦਿਖਾਇਆ ਗਿਆ ਕਿ ਕਈ ਵਾਰ ਅਸੀਂ ਆਪਣੇ ਆਲੇ ਦੁਆਲੇ ਜਾਂ ਫਿਰ ਪਰਿਵਾਰ ‘ਚ ਹੁੰਦੇ ਨਿੱਕੇ ਮੋਟੇ ਅਪਰਾਧ ਨੂੰ ਅਣਗੌਲ ਦਿੰਦੇ ਹਾਂ ਜਾਂ ਫਿਰ ਕੁੜੀਆਂ ਨੂੰ ਪਰਿਵਾਰ ਅਤੇ ਇੱਜ਼ਤ ਦਾ ਵਾਸਤਾ ਦੇ ਕੇ ਚੁੱਪ ਕਰਨ ਦੇ ਲਈ ਕਹਿ ਦਿੰਦੇ ਹਾਂ ।


ਜਿਸ ਤੋਂ ਬਾਅਦ ਇਹ ਵੱਡੇ ਕ੍ਰਾਈਮ ‘ਚ ਤਬਦੀਲ ਹੋ ਜਾਂਦੇ ਹਨ । ਕਿਤੇ ਨਾ ਕਿਤੇ ਇਹ ਸੀਰੀਜ਼ ਇਹ ਸੁਨੇਹਾ ਦਿੰਦੀ ਹੈ ਕਿ ਕਦੇ ਵੀ ਆਪਣੇ ਆਲੇ ਦੁਆਲੇ ਹੁੰਦੇ ਕ੍ਰਾਈਮ ਤੋਂ ਬੇਖ਼ਬਰ ਨਾ ਰਹੋ । ਕਿਉਂਕਿ ਅਸੀਂ ਜਾਣੇ ਅਣਜਾਣੇ ‘ਚ ਛੋਟੇ ਅਪਰਾਧਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ । ਜਿਸ ਕਾਰਨ ਅਪਰਾਧੀ ਦਾ ਹੌਸਲਾ ਵਧ ਜਾਂਦਾ ਹੈ ਅਤੇ ਉਹ ਵੱਡੇ ਅਪਰਾਧਾਂ ਨੂੰ ਅੰਜਾਮ ਦੇਣ ਤੋਂ ਗੁਰੇਜ਼ ਨਹੀਂ ਕਰਦਾ ।

Advertisment


ਪੀਟੀਸੀ ਪੰਜਾਬੀ ਦੇ ਇਸ ਸ਼ੋਅ ਖ਼ਬਰਦਾਰ ‘ਚ ਅਗਲੀ ਸੀਰੀਜ਼ ‘ਜਨੂੰਨੀਅਤ’ ਹੋਵੇਗੀ ।ਜਿਸ ‘ਚ ਦੋ ਭਰਾਵਾਂ ਦੀ ਕਹਾਣੀ ਨੂੰ ਦਿਖਾਇਆ ਜਾਵੇਗਾ। ਜਿਨ੍ਹਾਂ ਵਿੱਚੋਂ ਇੱਕ ਭਰਾ ਦੀ ਮੌਤ ਤੋਂ ਬਾਅਦ ਦੂਜੇ ਭਰਾ ਵੱਲੋਂ ਮ੍ਰਿਤਕ ਭਰਾ ਦੇ ਪਰਿਵਾਰ ਦੀ ਜਾਇਦਾਦ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ । 


Advertisment

‘ਮੋਹਰੇ’ ਸੀਰੀਜ਼ ਵੀ ਮੋਹ ਰਹੀ ਦਰਸ਼ਕਾਂ ਦੇ ਮਨ 

ਪੀਟੀਸੀ ਪੰਜਾਬੀ ‘ਤੇ ਦੂਜੀ ਸੀਰੀਜ਼ ਹੈ ‘ਮੋਹਰੇ’ । ਜਿਸ ‘ਚ ਸਿਆਸਤ ਦੇ ਦਾਅ ਪੇਚ ਇਸਤੇਮਾਲ ਕਰਕੇ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।ਇਸ ‘ਚ ਦੋ ਸਿਆਸੀ ਪਾਰਟੀ ਦੇ ਟਕਰਾਅ ਨੂੰ ਵਿਖਾਇਆ ਗਿਆ ਹੈ ।ਜਿਸ ਦੀ ਭੇਂਟ ਚੜ੍ਹਦੀ ਹੈ ਇੱਕ ਕੁੜੀ, ਜਿਸ ਦਾ ਸਿਆਸਤ ਸਭ ਕੁਝ ਖੋਹ ਲੈਂਦੀ ਹੈ । ਸਿਆਸਤ ਦੇ ਰੰਗਾਂ ਦੇ ਨਾਲ ਸੱਜੀ ਇਹ ਸੀਰੀਜ਼ ਵੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । Advertisment

Stay updated with the latest news headlines.

Follow us:
Advertisment
Advertisment
Latest Stories
Advertisment