Thursday, 28th of May 2026

‘ਖ਼ਬਰਦਾਰ’ ‘ਚ ਵੇਖੋ ਨਵੀਂ ਕਹਾਣੀ ‘ਘਰ ਗੁੰਮ ਹੈ’ ਅਤੇ ਇਸ ਦੇ ਨਾਲ ਹੀ ਵੇਖੋ ‘ਮੋਹਰੇ’ ‘ਚ ਅਸੀਸ ਦੀ ਪ੍ਰੇਮ ਕਹਾਣੀ ਕਿਵੇਂ ਚੜ੍ਹਦੀ ਹੈ ਸਿਆਸਤ ਦੀ ਭੇਂਟ

ਪੀਟੀਸੀ ਪੰਜਾਬੀ ‘ਤੇ ਦਰਸ਼ਕਾਂ ਦੇ ਮਨੋਰੰਜਨ ਨੂੰ ਧਿਆਨ ‘ਚ ਰੱਖਦੇ ਹੋਏ ਨਵੀਂ ਸੀਰੀਜ਼ ‘ਖ਼ਬਰਦਾਰ’ ਅਤੇ ‘ਮੋਹਰੇ’ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ । ਹੁਣ ਤੱਕ ਖ਼ਬਰਦਾਰ ‘ਚ ਤੁਸੀਂ ਇੱਕ ਕੁੜੀ ਦੀ ਕਹਾਣੀ ਨੂੰ ਵੇਖਿਆ ਸੀ । ਜੋ ਪੜ੍ਹਾਈ ਦੇ ਲਈ ਆਪਣੇ ਮਾਪਿਆਂ ਦੇ ਨਾਲ ਸ਼ਹਿਰ ‘ਚ ਆਉਂਦੀ ਹੈ ।

Reported by: PTC Punjabi Desk | Edited by: Shaminder  |  December 13th 2023 02:58 PM |  Updated: December 13th 2023 02:58 PM

‘ਖ਼ਬਰਦਾਰ’ ‘ਚ ਵੇਖੋ ਨਵੀਂ ਕਹਾਣੀ ‘ਘਰ ਗੁੰਮ ਹੈ’ ਅਤੇ ਇਸ ਦੇ ਨਾਲ ਹੀ ਵੇਖੋ ‘ਮੋਹਰੇ’ ‘ਚ ਅਸੀਸ ਦੀ ਪ੍ਰੇਮ ਕਹਾਣੀ ਕਿਵੇਂ ਚੜ੍ਹਦੀ ਹੈ ਸਿਆਸਤ ਦੀ ਭੇਂਟ

 ਪੀਟੀਸੀ ਪੰਜਾਬੀ ‘ਤੇ ਦਰਸ਼ਕਾਂ ਦੇ ਮਨੋਰੰਜਨ ਨੂੰ ਧਿਆਨ ‘ਚ ਰੱਖਦੇ ਹੋਏ ਨਵੀਂ ਸੀਰੀਜ਼ ‘ਖ਼ਬਰਦਾਰ’ ਅਤੇ ‘ਮੋਹਰੇ’ (Mohre)ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ । ਹੁਣ ਤੱਕ ਖ਼ਬਰਦਾਰ ‘ਚ ਤੁਸੀਂ ਇੱਕ ਕੁੜੀ ਦੀ ਕਹਾਣੀ ਨੂੰ ਵੇਖਿਆ ਸੀ । ਜੋ ਪੜ੍ਹਾਈ ਦੇ ਲਈ ਆਪਣੇ ਮਾਪਿਆਂ ਦੇ ਨਾਲ ਸ਼ਹਿਰ ‘ਚ ਆਉਂਦੀ ਹੈ । ਪਰ ਉੱਥੇ ਉਸ ਨੂੰ ਕਈ ਲੋਕਾਂ ਦੀਆਂ ਗੰਦੀਆਂ ਨਜ਼ਰ ਦਾ ਸ਼ਿਕਾਰ ਹੋਣਾ ਪੈਂਦਾ ਹੈ। ਜਿਸ ਤੋਂ ਬਾਅਦ ਘਰ ਦਾ ਭੇਦੀ ਹੀ ਕਾਤਲ ਹੁੰਦਾ ਹੈ । ਯਾਨੀ ਕਿ ਜੋਗਿੰਦਰ ਕੈਮਿਸਟ ਹੀ ਸਾਰੇ ਪਰਿਵਾਰ ਦਾ ਕਾਤਲ ਨਿਕਲਦਾ ਹੈ। ਹੁਣ ਨਵੀਂ ਕਹਾਣੀ ‘ਮੁੱਲ’ ਵਿਖਾਈ ਜਾ ਰਹੀ ਹੈ । ਜਿਸ ‘ਚ ਰੌਸ਼ਨ ਪ੍ਰਿੰਸ ਨਜ਼ਰ ਆਏ ਸਨ ।

ਹੋਰ ਪੜ੍ਹੋ :  ਕੌਰ ਬੀ ਆਪਣੇ ਖੇਤਾਂ ‘ਚ ਚਾਹ ਦਾ ਅਨੰਦ ਲੈਂਦੀ ਆਈ ਨਜ਼ਰ, ਵੀਡੀਓ ਕੀਤਾ ਸਾਂਝਾ

ਇਸ ਕਹਾਣੀ ‘ਚ ਵੀ ਕਹਾਣੀ ਦਾ ਮੁੱਖ ਕਿਰਦਾਰ ਟਰੈਕਟਰ ਖਰੀਦਣ ਦੇ ਲਈ ਜਾਂਦਾ ਹੈ। ਪਰ ਉਸ ਨੂੰ ਵੇਖ ਕੇ ਕਈ ਲੋਕਾਂ ਦੀ ਨੀਅਤ ਖਰਾਬ ਹੋ ਜਾਂਦੀ ਹੈ । ਪਰ ਅੱਜ ਇੱਕ ਨਵੀਂ ਕਹਾਣੀ ‘ਘਰ ਗੁੰਮ ਹੈ’ ਵਿਖਾਈ ਜਾਵੇਗੀ । 

‘ਮੋਹਰੇ’ ‘ਚ ਅਸੀਸ ਦਾ ਪਿਆਰ ਚੜ੍ਹਿਆ ਸਿਆਸਤ ਦੀ ਭੇਂਟ 

ਹੁਣ ਤੱਕ ਤੁਸੀਂ ‘ਮੋਹਰੇ’ ਸੀਰੀਜ਼ ‘ਚ ਵੇਖਿਆ ਕਿ ਕਿਸ ਤਰ੍ਹਾਂ ਜਿਉਂ ਹੀ ਜੈ ਮਾਲਾ ਦੀ ਰਸਮ ਹੁੰਦੀ ਹੈ ਤਾਂ ਅਸੀਸ ਦੇ ਹੋਣ ਵਾਲੇ ਪਤੀ ਮਨਦੀਪ ਨੂੰ ਵਿਆਹ ‘ਚ ਮੌਜੂਦ ਸ਼ਖਸ ਉਸ ਨੂੰ ਗੋਲੀ ਮਾਰ ਦਿੰਦਾ ਹੈ। ਹੁਣ ਅਸੀਸ ਆਪਣੇ ਪਿਆਰ ਨੂੰ ਗਵਾਉਣ ਤੋਂ ਬਾਅਦ ਉਸ ਦੇ ਗਮ ਚੋਂ ਉੱਭਰ ਨਹੀਂ ਪਾ ਰਹੀ । ਇਸ ਤੋਂ ਇਲਾਵਾ ਦੂਜੇ ਪਾਸੇ ਅੰਮ੍ਰਿਤ ਦਾ ਪ੍ਰੇਮੀ ਉਸ ਨੂੰ ਮਿਲਣ ਦੇ ਲਈ ਉਸ ਦੇ ਪਿੰਡ ਵਾਲੇ ਘਰ ‘ਚ ਆ ਜਾਂਦਾ ਹੈ ।

ਪਰ ਉਸੇ ਵੇਲੇ ਐੱਮ ਐੱਲ ਏ ਦਾ ਮੁੰਡਾ ਵੀ ਛੱਤ ‘ਤੇ ਅੰਮ੍ਰਿਤ ਨੂੰ ਮਿਲਣ ਆ ਜਾਂਦਾ ਹੈ। ਮਨਦੀਪ ਦੀ ਮੌਤ ਦੇ ਕਾਰਨ ਅੰਮ੍ਰਿਤ ਵੀ ਪੂਰੀ ਤਰ੍ਹਾਂ ਟੁੱਟ ਜਾਂਦੀ ਹੈ ਅਤੇ ਇਸ ਮਾਮਲੇ ‘ਚ ਕਾਤਲ ਨੂੰ ਲੱਭਣ ਦੇ ਲਈ ਕਹਿੰਦੀ ਹੈ।ਹੁਣ ਅੱਗੇ ਇਸ ਕਹਾਣੀ ‘ਚ ਕੀ ਹੁੰਦਾ ਹੈ ਇਹ ਜਾਨਣ ਦੇ ਲਈ ਵੇਖੋ ਪੀਟੀਸੀ ਪ੍ਰਾਈਮ ਟਾਈਮ ‘ਚ ‘ਮੋਹਰੇ’ ਸੀਰੀਜ਼, ਸੋਮਵਾਰ ਤੋਂ ਸ਼ੁੱਕਰਵਾਰ, ਰਾਤ 8:30 ਵਜੇ ਅਤੇ ‘ਖ਼ਬਰਦਾਰ’ ਸੀਰੀਜ਼ ਰਾਤ 9:00 ਵਜੇ।    

- PTC PUNJABI


Popular Posts