‘ਲਹੂ ਦੀ ਆਵਾਜ਼’ ਗੀਤ ਨਾਲ ਚਰਚਾ ਵਿੱਚ ਆਈ Simiran Kaur Dhadli ਨੂੰ ਸੋਸ਼ਲ ਮੀਡੀਆ ਸਟਾਰ ਸੁਰਲੀਨ ਨੇ ਦਿੱਤਾ ਠੌਕਵਾਂ ਜਵਾਬ

written by Rupinder Kaler | October 16, 2021

Simiran Kaur Dhadli  ਦਾ ਗਾਣਾ ‘ਲਹੂ ਦੀ ਆਵਾਜ਼’ ਸਭ ਤੋਂ ਚਰਚਿਤ ਗੀਤ ਰਿਹਾ ਹੈ । ਇਸ ਗੀਤ ਨੇ ਉਹਨਾਂ ਲੋਕਾਂ ਨੂੰ ਵਲੇਟੇ ਵਿੱਚ ਲਿਆ ਸੀ ਜਿਹੜੇ ਸੋਸ਼ਲ ਮੀਡੀਆ ਤੇ ਫੇਮਸ ਹੋਣ ਲਈ ਕੁਝ ਵੀ ਕਰਦੇ ਹਨ । ਇਹ ਗੀਤ ਬਹੁਤ ਸਾਰੇ ਲੋਕਾਂ ਨੂੰ ਪਸੰਦ ਆਇਆ ਸੀ, ਤੇ ਬਹੁਤ ਸਾਰੇ ਲੋਕਾਂ ਨੇ ਇਸ ਦਾ ਵਿਰੋਧ ਵੀ ਕੀਤਾ ਸੀ । ਸਿਮਰਨ ਦੇ ਇਸ ਗਾਣੇ ਦਾ ਸੋਸ਼ਲ ਮੀਡੀਆ ਸਟਾਰ ਸੁਰਲੀਨ ਨੇ ਆਪਣੇ ਤਰੀਕੇ ਨਾਲ ਜਵਾਬ ਦਿੱਤਾ ਹੈ । ਉਸ ਨੇ ਵੀ ਗਾਣਾ ਰਿਲੀਜ ਕਰਕੇ ਸਿਮਰਨ ਨੂੰ ਉਸ ਦੀਆਂ ਗੱਲਾਂ ਦਾ ਜਵਾਬ ਦਿੱਤਾ ।

ਹੋਰ ਪੜ੍ਹੋ :

ਗੁਰਲੇਜ ਅਖਤਰ ਅਤੇ ਰਣਜੀਤ ਸੁੱਖ ਦੀ ਆਵਾਜ਼ ‘ਚ ਨਵਾਂ ਗੀਤ ‘ਸਾਊਲ ਮੇਟ’ ਰਿਲੀਜ਼

Surleen ਦਾ ਨਵਾਂ ਗਾਣਾ 'ਵ੍ਹਾਈਟ ਬਲੱਡ' ਸਿਮਰਨ ਦੁਆਰਾ ਕੀਤੀਆਂ ਸਾਰੀਆਂ ਟਿੱਪਣੀਆਂ ਦਾ ਸਿੱਧਾ ਜਵਾਬ ਦਿੰਦਾ ਹੈ । 'ਲਾਹੂ ਦੀ ਆਵਾਜ਼' ਗੀਤ ਵਿੱਚ ਉਹਨਾਂ ਕੁੜੀਆਂ ਨੂੰ ਟਾਰਗੇਟ ਕੀਤਾ ਗਿਆ ਸੀ ਜਿਹੜੀਆਂ ਪੈਸੇ ਦੇ ਲਈ 'ਛੋਟੇ' ਕੱਪੜੇ ਪਾ ਕੇ ਆਪਣੇ ਜਿਸਮ ਦੀ ਨੁੰਮਾਇਸ਼ ਕਰਦੀਆਂ ਹਨ । ਸਿਮਰਨ ਨੇ ਅਜਿਹੀਆਂ ਕੁੜੀਆਂ ਨੂੰ 'ਬਦਕਾਰ' ਅਤੇ 'ਡੁੱਬ ਕੇ ਮਰਜਾ' ਵਰਗੇ ਸ਼ਬਦਾਂ ਨਾਲ ਸੰਬੋਧਿਤ ਕੀਤਾ ਸੀ ।

ਇਸ ਗੀਤ ਦੇ ਵੀਡੀਓ ਵਿੱਚ ਸਿਮਰਨ ਨੇ ਸੁਰਲੀਨ, ਜਸਨੀਤ, ਮੀਤੀ ਕਲਹੇਰ, ਮੂਸ ਜੱਟਾਨਾ ਅਤੇ ਹੋਰਾਂ ਕਈ ਸੋਸ਼ਲ ਮੀਡੀਆ ਸਟਾਰ ਦੀਆਂ ਤਸਵੀਰਾਂ ਦੀ ਵਰਤੋਂ ਕੀਤੀ ਸੀ । ਹੁਣ ਸਿਰਮਨ ਨੂੰ ਜਵਾਬ ਦੇਣ ਲਈ ਸੁਰਲੀਨ ਨੇ ਨਵਾਂ ਗਾਣਾ ‘White Blood ਰਿਲੀਜ਼ ਕੀਤਾ ਹੈ ।


ਇਸ ਗਾਣੇ ਵਿੱਚ ਸੁਰਲੀਨ ਨੇ ਕਿਹਾ ਕਿ ਕਿਸੇ ਨੂੰ ਆਪਣੇ ਜਿਸਮ ਦੀ ਨੁੰਮਾਇਸ਼ ਕਰਨ ਦਾ ਸ਼ੌਂਕ ਨਹੀਂ ਹੁੰਦਾ, ਕਿਸੇ ਦੀ ਮਜ਼ਬੂਰੀ ਵੀ ਹੁੰਦੀ ਹੈ, ਤੇ ਉਹ ਕਿਸੇ ਨੂੰ ਮੁਫਤ ਦੀ ਸਲਾਹ ਦੇਣ ਦੀ ਕੋਸ਼ਿਸ਼ ਨਾਂ ਕਰੇ । ਸੁਰਲੀਨ ਦੇ ਪਿਤਾ ਪਿਛਲੇ ਚਾਰ ਸਾਲਾਂ ਤੋਂ ਆਪਣੀ ਬਿਮਾਰੀ ਕਰਕੇ ਵੀਲ੍ਹ ਚੇਅਰ ‘ਤੇ ਹਨ । ਕੋਈ ਵੀ ਉਸ ਦੇ ਪਿਤਾ ਦੀਆਂ ਦਵਾਈਆਂ ਖਰੀਦਣ ਵਿੱਚ ਮਦਦ ਨਹੀਂ ਕਰੇਗਾ ਇਸ ਕਰਕੇ ਉਹ ਕਿਸੇ ਨੂੰ ਵੀ ਮੁਫਤ ਦੀ ਸਲਾਹ ਨਾਂ ਦੇਵੇ।

You may also like