ਜੈਸਮੀਨ ਸੈਂਡਲਾਸ ਦੇ ‘ਰੂਡ’ ਗੀਤ ਨੂੰ ਲੈ ਕੇ ਲੋਕ ਗੁੱਸੇ ‘ਚ, ਕਿਹਾ ‘ਇਹੋ ਕੁਝ ਸਿਖਾਉਣਾ ਨਵੀਂ ਜੈਨਰੇਸ਼ਨ ਨੂੰ…ਸ਼ਰਮ ਕਰੋ’

ਜੈਸਮੀਨ ਸੈਂਡਲਾਸ ਦਾ ਹਾਲ ਹੀ ‘ਚ ਗੀਤ ‘ਰੂਡ’ ਰਿਲੀਜ਼ ਹੋਇਆ ਹੈ । ਇਸ ਗੀਤ ਨੂੰ ਲੈ ਕੇ ਗਾਇਕਾ ਨੂੰ ਲੋਕਾਂ ਨੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ । ਕਿਉਂਕਿ ਇਸ ਗੀਤ ਵਿੱਚ ਗਾਇਕਾ ਨੇ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ ।

Written by  Shaminder   |  September 07th 2023 01:39 PM  |  Updated: September 07th 2023 01:39 PM

ਜੈਸਮੀਨ ਸੈਂਡਲਾਸ ਦੇ ‘ਰੂਡ’ ਗੀਤ ਨੂੰ ਲੈ ਕੇ ਲੋਕ ਗੁੱਸੇ ‘ਚ, ਕਿਹਾ ‘ਇਹੋ ਕੁਝ ਸਿਖਾਉਣਾ ਨਵੀਂ ਜੈਨਰੇਸ਼ਨ ਨੂੰ…ਸ਼ਰਮ ਕਰੋ’

ਜੈਸਮੀਨ ਸੈਂਡਲਾਸ (Jasmine Sandlas) ਦਾ ਹਾਲ ਹੀ ‘ਚ ਗੀਤ ‘ਰੂਡ’ ਰਿਲੀਜ਼ ਹੋਇਆ ਹੈ । ਇਸ ਗੀਤ ਨੂੰ ਲੈ ਕੇ ਗਾਇਕਾ ਨੂੰ ਲੋਕਾਂ ਨੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ । ਕਿਉਂਕਿ ਇਸ ਗੀਤ ਵਿੱਚ ਗਾਇਕਾ ਨੇ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ । ਜੈਸਮੀਨ ਦੇ ਵੱਲੋਂ ਵਰਤੀ ਗਈ ਇਸ ਭੱਦੀ ਸ਼ਬਦਾਵਲੀ ਨੂੰ ਲੈ ਕੇ ਫੈਨਸ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ ।

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਦੀ ਫ਼ਿਲਮ ‘ਸੁੱਖੀ’ ਦਾ ਟ੍ਰੇਲਰ ਰਿਲੀਜ਼, ਟ੍ਰੇਲਰ ‘ਚ ਵੇਖੋ ਕਿਵੇਂ ਪਰਿਵਾਰ ਦੀ ਜ਼ਿੰਮੇਵਾਰੀਆਂ ਨਿਭਾਉਂਦੀ ਸੁੱਖੀ ਭੁੱਲ ਜਾਂਦੀ ਹੈ ਆਪਣੀ ਜ਼ਿੰਦਗੀ ਨੂੰ ਜਿਉਣਾ

ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਤੁਹਾਨੂੰ ਇਸ ਤਰ੍ਹਾਂ ਦੇ ਸ਼ਬਦ ਇਸਤੇਮਾਲ ਨਹੀਂ ਕਰਨੇ ਚਾਹੀਦੇ । ਯਾਰ ਗੀਤ ਇਸ ਤਰ੍ਹਾਂ ਦੇ ਗਾਇਆ ਕਰੋ ਕਿ ਨੌਜਵਾਨ ਤੁਹਾਡੇ ਤੋਂ ਸੇਧ ਲੈ ਸਕਣ। ਯੰਗਸਟਰ ਤੁਹਾਨੂੰ ਫਾਲੋ ਕਰਦੇ ਆ। ਕੁਝ ਚੰਗਾ ਗਾਓ ।

ਪਤਾ ਨਹੀਂ ਸਭ ਗੰਦ ਪਾਉਣ ਨੂੰ ਹੀ ਕਿਉਂ ਆਪਣਾ ਸਵੈਗ ਸਮਝਦੇ ਆ’। ਇੱਕ ਹੋਰ ਨੇ ਲਿਖਿਆ ‘ਸ਼ਰਮ ਕਰੋ, ਇਹ ਕੁਝ ਸਿਖਾਉਣਾ ਜੈਨਰੇਸ਼ਨ ਨੂੰ’।ਇਸ ਤੋਂ ਇਲਾਵਾ ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਵੀ ਜੈਸਮੀਨ ਦੇ ਵੱਲੋਂ ਗੀਤ ‘ਚ ਵਰਤੀ ਗਈ ਸ਼ਬਦਾਵਲੀ ‘ਤੇ ਇਤਰਾਜ਼ ਜਤਾਇਆ ਹੈ ।  

ਜੈਸਮੀਨ ਦਾ ਵਰਕ ਫ੍ਰੰਟ 

ਜੈਸਮੀਨ ਸੈਂਡਲਾਸ ਜਲਦ ਹੀ ਹੋਰ ਵੀ ਕਈ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਏਗੀ । ਜੈਸਮੀਨ ਸੈਂਡਲਾਸ ਜ਼ਿਆਦਾਤਰ ਆਪਣੇ ਲਿਖੇ ਹੀ ਗੀਤ ਗਾਉਂਦੀ ਹੈ । ਉਸ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਲੱਡੂ, ਇਲੀਗਲ ਵੈਪਨ, ਸਿਪ ਸਿਪ, ਮਿੱਠੀ ਮਿੱਠੀ, ਬੰਬ ਜੱਟ ਸਣੇ ਕਈ ਗੀਤ ਉਨ੍ਹਾਂ ਦੀ ਹਿੱਟ ਲਿਸਟ ‘ਚ ਸ਼ਾਮਿਲ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network