ਪੰਜਾਬ ਦੇ ਦਰਦ ਨੂੰ ਬਿਆਨ ਕਰਦਾ ਗੀਤ ‘ਸੈਲਾਬ’, ਹੜ੍ਹਾਂ ਕਾਰਨ ਬੇਬਸ ਹੋਏ ਲੋਕਾਂ ਦੀ ਕਹਾਣੀ ਬਿਆਨ ਕਰਦਾ ਗੀਤ ਵੇਖ ਕੇ ਹਰ ਕੋਈ ਹੋਇਆ ਭਾਵੁਕ

ਕੁਝ ਦਿਨ ਪਹਿਲਾਂ ਇੱਕ ਗੀਤ ਰਿਲੀਜ਼ ਹੋਇਆ ਸੀ । ਜਿਸ ‘ਚ ਪੰਜਾਬ ਦੇ ਦਰਦ ਨੂੰ ਬਿਆਨ ਕੀਤਾ ਗਿਆ ਸੀ । ਰਾਜ ਮੁਹੱਬਤ ਦੀ ਆਵਾਜ਼ ਅਤੇ ਪ੍ਰੈਟੀ ਮੱਟੀ ਦੇ ਲਿਖੇ ਬੋਲ ਹਰ ਕਿਸੇ ਨੂੰ ਭਾਵੁਕ ਕਰ ਰਹੇ ਹਨ । ਰਾਜ ਮੁਹੱਬਤ ਦੀ ਆਵਾਜ਼ ‘ਚ ਰਿਲੀਜ਼ ਹੋਏ ਗੀਤ ਨੁੰ ਵੇਖ ਕੇ ਹਰ ਕੋਈ ਭਾਵੁਕ ਨਜ਼ਰ ਆਇਆ ।

Written by  Shaminder   |  August 19th 2023 03:12 PM  |  Updated: August 19th 2023 03:27 PM

ਪੰਜਾਬ ਦੇ ਦਰਦ ਨੂੰ ਬਿਆਨ ਕਰਦਾ ਗੀਤ ‘ਸੈਲਾਬ’, ਹੜ੍ਹਾਂ ਕਾਰਨ ਬੇਬਸ ਹੋਏ ਲੋਕਾਂ ਦੀ ਕਹਾਣੀ ਬਿਆਨ ਕਰਦਾ ਗੀਤ ਵੇਖ ਕੇ ਹਰ ਕੋਈ ਹੋਇਆ ਭਾਵੁਕ

ਪੰਜਾਬ ‘ਚ ਹੜ੍ਹਾਂ (Punjab Flood) ਦੇ ਕਾਰਨ ਲੋਕਾਂ ਦੇ ਜਾਨ ਮਾਲ ਦਾ ਵੱਡਾ ਨੁਕਸਾਨ ਕੀਤਾ ਹੈ । ਜਿਸ ਤੋਂ ਬਾਅਦ ਹੁਣ ਮੁੜ ਤੋਂ ਕਈ ਡੈਮਾਂ ਚੋਂ ਪਾਣੀ ਛੱਡ ਦਿੱਤਾ ਗਿਆ ਹੈ ।ਜਿਸ ਕਾਰਨ ਬਿਆਸ ਦਰਿਆ ‘ਚ ਪਾਣੀ ਵਧ ਗਿਆ ਹੈ ਅਤੇ ਬਿਆਸ ਦੇ ਨਾਲ ਲੱਗਦੇ ਇਲਾਕਿਆਂ ਅਤੇ ਪਿੰਡਾਂ ‘ਚ ਮੁੜ ਤੋਂ ਪਾਣੀ ਭਰ ਚੁੱਕਿਆ ਹੈ ।

ਹੋਰ ਪੜ੍ਹੋ :  ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਵਿਦੇਸ਼ ‘ਚ ਬਿਤਾ ਰਹੇ ਸਮਾਂ, ਗਾਇਕਾ ਨੇ ਪਤੀ ਦੇ ਨਾਲ ਨਿਆਗਰਾ ਫਾਲ ਤੋਂ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

ਜੁਲਾਈ ਮਹੀਨੇ ‘ਚ ਆਏ ਹੜ੍ਹ ਦੇ ਕਾਰਨ ਹਾਲੇ ਲੋਕ ਉੱਭਰੇ ਵੀ ਨਹੀਂ ਸਨ ਕਿ ਡੈਮਾਂ ਚੋਂ ਪਾਣੀ ਛੱਡੇ ਜਾਣ ਤੋਂ ਬਾਅਦ ਮੁੜ ਤੋਂ ਹਾਲਾਤ ਵਿਗੜ ਚੁੱਕੇ ਹਨ ਅਤੇ ਦਰਿਆਵਾਂ ਦੇ ਨਾਲ ਲੱਗਦੇ ਇਲਾਕਿਆਂ ‘ਚ ਪਾਣੀ ਭਰ ਚੁੱਕਿਆ ਹੈ । ਕੁਝ ਦਿਨ ਪਹਿਲਾਂ ਇੱਕ ਗੀਤ ਰਿਲੀਜ਼ ਹੋਇਆ ਸੀ । ਜਿਸ ‘ਚ ਪੰਜਾਬ ਦੇ ਦਰਦ ਨੂੰ ਬਿਆਨ ਕੀਤਾ ਗਿਆ ਸੀ । ਰਾਜ ਮੁਹੱਬਤ ਦੀ ਆਵਾਜ਼ ਅਤੇ ਪ੍ਰੈਟੀ ਮੱਟੀ ਦੇ ਲਿਖੇ ਬੋਲ ਹਰ ਕਿਸੇ ਨੂੰ ਭਾਵੁਕ ਕਰ ਰਹੇ ਹਨ । ਰਾਜ ਮੁਹੱਬਤ ਆਵਾਜ਼ ‘ਚ ਰਿਲੀਜ਼ ਹੋਏ ਗੀਤ ਨੁੰ ਵੇਖ ਕੇ ਹਰ ਕੋਈ ਭਾਵੁਕ ਨਜ਼ਰ ਆਇਆ । 

ਹੁਣ ਤੱਕ ਕਰੋੜਾਂ ਦਾ ਨੁਕਸਾਨ 

ਹੜ੍ਹਾਂ ਦੇ ਨਾਲ ਹੁਣ ਤੱਕ ਕਰੋੜਾਂ ਦੇ ਜਾਨ ਮਾਲ ਦਾ ਨੁਕਸਾਨ ਹੋ ਚੁੱਕਿਆ ਹੈ । ਹਜ਼ਾਰਾਂ ਏਕੜ ‘ਚ ਖੜੀਆਂ ਝੋਨੇ ਅਤੇ ਹੋਰ ਸਾਰੀਆਂ ਫਸਲਾਂ ਤਬਾਹ ਹੋ ਚੁੱਕੀਆਂ ਹਨ । ਸਮੇਂ ਰਹਿੰਦਿਆਂ ਜੇ ਹਾਲਾਤਾਂ ‘ਤੇ ਕਾਬੂ ਪਾਇਆ ਜਾਂਦਾ ਤਾਂ ਸ਼ਾਇਦ ਪੰਜਾਬ ਦੇ ਅਜਿਹੇ ਹਾਲਾਤ ਨਾ ਹੁੰਦੇ ।

ਸਿਆਸਤਦਾਨਾਂ ਦੀ ਸਿਆਸਤ ਦੀ ਭੇਂਟ ਚੜ੍ਹੇ ਆਮ ਲੋਕਾਂ ਦੇ ਦਰਦ ਨੂੰ ਬਿਆਨ ਕਰਦੇ ਇਸ ਗੀਤ ‘ਚ ਆਪਣੇ ਪਿੰਡੇ ‘ਤੇ ਹੜ੍ਹਾਂ ਦਾ ਦਰਦ ਹੰਡਾਉਣ ਵਾਲੇ ਲੋਕਾਂ ਦੀਆਂ ਭਾਵੁਕ ਕਰ ਦੇਣ ਵਾਲੀਆਂ ਇਨ੍ਹਾਂ ਤਸਵੀਰਾਂ ਨੇ ਸਭ ਦੇ ਦਿਲਾਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network