ਇੰਦਰਜੀਤ ਨਿੱਕੂ ਨੇ ਕਿਹਾ ‘ਮੈਨੂੰ ਬੁਰਾ ਭਲਾ ਕਹਿਣ ਵਾਲੇ ਖੁਦ ਕਿੰਨੇ ਹਨ ਸਹੀ’, ਬਿਆਨ ਕੀਤਾ ਦਰਦ

ਗਾਇਕ ਇੰਦਰਜੀਤ ਨਿੱਕੂ ਨੇ ਹੁਣ ਆਪਣੇ ਗੀਤ ਦੇ ਰਾਹੀਂ ਜਵਾਬ ਦਿੱਤਾ ਹੈ । ਇਸ ਗੀਤ ਦੇ ਰਾਹੀਂ ਉਹ ਆਪਣੇ ਵਿਰੋਧੀਆਂ ਨੂੰ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਹਨ ।

Written by  Shaminder   |  July 19th 2023 05:10 PM  |  Updated: July 21st 2023 12:56 PM

ਇੰਦਰਜੀਤ ਨਿੱਕੂ ਨੇ ਕਿਹਾ ‘ਮੈਨੂੰ ਬੁਰਾ ਭਲਾ ਕਹਿਣ ਵਾਲੇ ਖੁਦ ਕਿੰਨੇ ਹਨ ਸਹੀ’, ਬਿਆਨ ਕੀਤਾ ਦਰਦ

ਇੰਦਰਜੀਤ ਨਿੱਕੂ (Inderjit nikku )ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਬਾਗੇਸ਼ਵਰ ਧਾਮ ਤੋਂ ਬਾਬੇ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਸੀ ।ਜਿਸ ਤੋਂ ਬਾਅਦ ਮੁੜ ਤੋਂ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਸੀ । ਜਿਸ ਤੋਂ ਬਾਅਦ ਗਾਇਕ ਨੇ ਬੀਤੇ ਦਿਨ ਇੱਕ ਵੀਡੀਓ ਵੀ ਸਾਂਝਾ ਕੀਤਾ ਸੀ । ਜਿਸ ‘ਚ ਗਾਇਕ ਨੇ ਕਿਹਾ ਸੀ ਕਿ ਜੇ ੳਨ੍ਹਾਂ ਦੇ ਇਸ ਵੀਡੀਓ ਕਾਰਨ ਕਿਸੇ ਦਾ ਦਿਲ ਦੁਖਿਆ ਹੈ ਤਾਂ ਉਹ ਇਸ ਦੇ ਲਈ ਮੁਆਫ਼ੀ ਮੰਗਦੇ ਹਨ । ਇੰਦਰਜੀਤ ਨਿੱਕੂ ਦਾ ਬੀਤੇ ਦਿਨੀਂ ਇੱਕ ਗੀਤ ਰਿਲੀਜ਼ ਹੋਇਆ ਸੀ । ਜਿਸ ‘ਚ ਗਾਇਕ ਨੇ ਉਸ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਉਸ ਨੂੰ ਮਾੜਾ ਚੰਗਾ ਬੋਲਣ ਵਾਲੇ ਖੁਦ ਕਿੰਨੇ ਕੁ ਸਹੀ ਹਨ । 

ਹੋਰ ਪੜ੍ਹੋ : ਕੌਰ ਬੀ ਦੇ ਭਰਾ ਦਾ ਅੱਜ ਹੈ ਜਨਮ ਦਿਨ, ਗਾਇਕਾ ਨੇ ਤਸਵੀਰ ਸਾਂਝੀ ਕਰ ਦਿੱਤੀ ਭਰਾ ਨੂੰ ਵਧਾਈ

ਗਾਇਕ ਨੇ ਗੀਤ ਰਾਹੀਂ ਹੇਟਰਸ ਨੂੰ ਦਿੱਤਾ ਜਵਾਬ 

ਗਾਇਕ ਇੰਦਰਜੀਤ ਨਿੱਕੂ ਨੇ ਹੁਣ ਆਪਣੇ ਗੀਤ ਦੇ ਰਾਹੀਂ ਜਵਾਬ ਦਿੱਤਾ ਹੈ । ਇਸ ਗੀਤ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਗਾਇਕ ਨੂੰ ਉਸ ਦੇ ਦੋਵੇਂ ਬੱਚੇ ਪੁੱਛਦੇ ਨੇ ਕਿ ਲੋਕ ਕਿਉਂ ਗਾਲ੍ਹਾਂ ਕੱਢ ਰਹੇ ਹਨ ।

ਇਸ ਗੀਤ ਦੇ ਰਾਹੀਂ ਉਹ ਆਪਣੇ ਵਿਰੋਧੀਆਂ ਨੂੰ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਹਨ ।ਸੋਸ਼ਲ ਮੀਡੀਆਂ ‘ਤੇ ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਹੈ ਅਤੇ ਯੂ ਟਿਊਬ ‘ਤੇ ਲੋਕ ਗਾਇਕ ਨੂੰ ਹੌਸਲਾ ਦੇ ਰਹੇ ਹਨ ਕਿ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਾ ਕਰੋ। ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । 

ਇੰਦਰਜੀਤ ਨਿੱਕੂ ਨੇ ਦਿੱਤੇ ਕਈ ਹਿੱਟ ਗੀਤ 

ਇੰਦਰਜੀਤ ਨਿੱਕੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ‘ਤੈਨੂੰ ਯਾਦ ਤਾਂ ਕਰਾਂ ਜੇ ਕਦੇ ਭੁੱਲਿਆ ਹੋਵਾਂ’, ‘ਪੰਜੇਬਾਂ ਵਾਲੀ ਕੌਣ ਏ’, ‘ਸੱਜਣਾ ਦਾ ਪਿੰਡ ਲੰਘ ਕੇ’ ਸਣੇ ਕਈ ਹਿੱਟ ਗੀਤ ਗਾਏ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network