ਜੌਰਡਨ ਸੰਧੂ ਦਾ ਨਵਾਂ ਗੀਤ ‘ਜ਼ੁਲਫਾਂ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਜੌਰਡਨ ਸਧੂ ਦਾ ਨਵਾਂ ਗੀਤ ‘ਜ਼ੁਲਫਾਂ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਗਿਫਟੀ ਦੇ ਵੱਲੋਂ ਲਿਖੇ ਗਏ ਹਨ । ਫੀਚਰਿੰਗ ‘ਚ ਜੌਰਡਨ ਸੰਧੂ ਦੇ ਨਾਲ ਨਿਕਿਤਾ ਬਾਗਰੀ ਨਜ਼ਰ ਆ ਰਹੇ ਹਨ ।

Written by  Shaminder   |  September 19th 2023 02:15 PM  |  Updated: September 19th 2023 02:15 PM

ਜੌਰਡਨ ਸੰਧੂ ਦਾ ਨਵਾਂ ਗੀਤ ‘ਜ਼ੁਲਫਾਂ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਜੌਰਡਨ ਸੰਧੂ (Jordan Sandhu) ਦਾ ਨਵਾਂ ਗੀਤ ‘ਜ਼ੁਲਫਾਂ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਗਿਫਟੀ ਦੇ ਵੱਲੋਂ ਲਿਖੇ ਗਏ ਹਨ । ਫੀਚਰਿੰਗ ‘ਚ ਜੌਰਡਨ ਸੰਧੂ ਦੇ ਨਾਲ ਨਿਕਿਤਾ ਬਾਗਰੀ ਨਜ਼ਰ ਆ ਰਹੇ ਹਨ । ਗੀਤ ਜੌਰਡਨ ਸੰਧੂ ਦੇ ਸਰੋਤਿਆਂ ਨੂੰ ਪਸੰਦ ਆ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ । 

ਹੋਰ ਪੜ੍ਹੋ :  ਰਾਣਾ ਰਣਬੀਰ ਨੇ ਅਦਾਕਾਰਾ ਨੀਰੂ ਬਾਜਵਾ ਦੀ ਕੀਤੀ ਤਾਰੀਫ, ਕਿਹਾ ‘ਨੀਰੂ ਦਾ ਦਿਲ ਇੰਟਰਨੈਸ਼ਨਲ ਪੰਜਾਬੀ’

ਜੌਰਡਨ ਸੰਧੂ ਨੇ ਬਤੌਰ ਗਾਇਕ ਕੀਤੀ ਸੀ ਸ਼ੁਰੂਆਤ 

ਜੌਰਡਨ ਸੰਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ  ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਹੀ ਕੀਤੀ ਸੀ । ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਜਿਸ ‘ਚ ਕਾਲਾ ਸ਼ਾਹ ਕਾਲਾ, ਗਿੱਦੜਸਿੰਗੀ, ਕਾਕੇ ਦਾ ਵਿਆਹ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । 

ਜੌਰਡਨ ਸੰਧੂ ਦਾ ਬੀਤੇ ਸਾਲ ਹੋਇਆ ਸੀ ਵਿਆਹ 

ਜੌਰਡਨ ਸੰਧੂ ਦਾ ਬੀਤੇ ਸਾਲ ਵਿਆਹ ਹੋਇਆ ਸੀ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ।ਵਿਆਹ ‘ਚ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ ।ਜਿਸ ‘ਚ ਨਿਮਰਤ ਖਹਿਰਾ, ਸੋਨੀਆ ਮਾਨ, ਮਨਮੋਹਨ ਵਾਰਸ ਸਣੇ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ ।   

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network