ਨਿਮਰਤ ਖਹਿਰਾ ਦੀ ਐਲਬਮ ਚੋਂ ਨਵਾਂ ਗੀਤ ‘ਦਾਦੀਆਂ ਨਾਨੀਆਂ’ ਰਿਲੀਜ਼, ਹਰਮਨਜੀਤ ਨੇ ਲਿਖੇ ਗੀਤ ਦੇ ਬੋਲ

ਚਿਰਾਂ ਤੋਂ ਉਡੀਕੀ ਜਾ ਰਹੀ ਨਿਮਰਤ ਖਹਿਰਾ ਦੀ ਐਲਬਮ ‘ਮਾਣਮੱਤੀ’ ਦਾ ਪਹਿਲਾ ਗੀਤ ‘ਦਾਦੀਆਂ ਨਾਨੀਆਂ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਹਰਮਨਜੀਤ ਦੇ ਵੱਲੋਂ ਲਿਖੇ ਗਏ ਹਨ ਅਤੇ ਕੰਪੋਜ਼ ਵੀ ਹਰਮਨਜੀਤ ਦੇ ਵੱਲੋਂ ਕੀਤਾ ਗਿਆ ਹੈ ਅਤੇ ਮਿਊਜ਼ਿਕ ਦਾ ਕਿੱਡ ਵੱਲੋਂ ਦਿੱਤਾ ਗਿਆ ਹੈ ।

Written by  Shaminder   |  October 10th 2023 10:29 AM  |  Updated: October 10th 2023 10:29 AM

ਨਿਮਰਤ ਖਹਿਰਾ ਦੀ ਐਲਬਮ ਚੋਂ ਨਵਾਂ ਗੀਤ ‘ਦਾਦੀਆਂ ਨਾਨੀਆਂ’ ਰਿਲੀਜ਼, ਹਰਮਨਜੀਤ ਨੇ ਲਿਖੇ ਗੀਤ ਦੇ ਬੋਲ

ਚਿਰਾਂ ਤੋਂ ਉਡੀਕੀ ਜਾ ਰਹੀ ਨਿਮਰਤ ਖਹਿਰਾ ਦੀ ਐਲਬਮ ‘ਮਾਣਮੱਤੀ’ ਦਾ ਪਹਿਲਾ ਗੀਤ ‘ਦਾਦੀਆਂ ਨਾਨੀਆਂ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਹਰਮਨਜੀਤ ਦੇ ਵੱਲੋਂ ਲਿਖੇ ਗਏ ਹਨ ਅਤੇ ਕੰਪੋਜ਼ ਵੀ ਹਰਮਨਜੀਤ ਦੇ ਵੱਲੋਂ ਕੀਤਾ ਗਿਆ ਹੈ ਅਤੇ ਮਿਊਜ਼ਿਕ ਦਾ ਕਿੱਡ ਵੱਲੋਂ ਦਿੱਤਾ ਗਿਆ ਹੈ । ਇਸ ਗੀਤ ‘ਚ ਨਿਮਰਤ ਖਹਿਰਾ ਨੇ ਪੁਰਾਣੇ ਸਮਿਆਂ ਦੀ ਗੱਲ ਕੀਤੀ ਹੈ।

ਹੋਰ ਪੜ੍ਹੋ :  ਕਮਲ ਖੰਗੂੜਾ ਨੇ ਆਪਣੀ ਭਾਬੀ ਦੇ ਨਾਲ ਸਾਂਝੀ ਕੀਤੀ ਤਸਵੀਰ,ਸੋਸ਼ਲ ਮੀਡੀਆ ‘ਤੇ ਪਸੰਦ ਕੀਤੀ ਜਾ ਰਹੀ ਨਨਾਣ ਭਾਬੀ ਦੀ ਜੋੜੀ

 ਜਦੋਂ ਭੋਲੇਭਾਲੇ ਲੋਕ ਹੁੰਦੇ ਸਨ ਅਤੇ ਉਨ੍ਹਾਂ ਨੂੰ ਬਾਹਰਲੀ ਦੁਨੀਆ ਦੇ ਨਾਲ ਕੋਈ ਵਾਸਤਾ ਨਹੀਂ ਸੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਚੁਸਤੀ ਚਲਾਕੀ ਆਉਂਦੀ ਸੀ ।

ਇਸ ਗੀਤ ਦੇ ਬੋਲਾਂ ਨੂੰ ਆਪਣੀ ਕਲਮ ਦੇ ਨਾਲ ਸ਼ਿੰਗਾਰਨ ਵਾਲੇ ਹਰਮਨਜੀਤ ਨੇ ਗੀਤ ‘ਚ ਉਨ੍ਹਾਂ ਦ੍ਰਿਸ਼ਾਂ ਨੂੰ ਉਕੇਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਡਾਇਰੈਕਟਰ ਬਲਜੀਤ ਸਿੰਘ ਦਿਓ ਨੇ ਵੀ ਆਪਣੀ ਬਿਹਤਰੀਨ ਡਾਇਰੈਕਸ਼ਨ ਦੇ ਨਾਲ ਗੀਤ ਦੇ ਬੋਲਾਂ ਮੁਤਾਬਕ ਸਥਿਤੀ ਨੂੰ ਦਰਸਾਇਆ ਹੈ । ਗੀਤ ਸਰੋਤਿਆਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ । 

ਹੋਰ ਵੀ ਕਈ ਗੀਤ ਹਨ ‘ਮਾਣਮੱਤੀ’ ਐਲਬਮ ‘ਚ 

ਨਿਮਰਤ ਖਹਿਰਾ ਦੀ ਇਸ ਐਲਬਮ ‘ਚ ਹੋਰ ਵੀ ਕਈ ਗੀਤ ਹਨ । ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਦੇ ਹੋਏ ਨਜ਼ਰ ਆਉਣਗੇ । ਇਹ ਗੀਤ ਵੀ ਜਲਦ ਹੀ ਰਿਲੀਜ਼ ਹੋਣਗੇ ।ਜਿਨ੍ਹਾਂ ਦਾ ਸਰੋਤੇ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network