ਨਿਸ਼ਾ ਬਾਨੋ ਦਾ ਨਵਾਂ ਗੀਤ ‘ਸੱਚੀਂ ਸੱਚੀਂ’ ਰਿਲੀਜ਼ ਹੋਇਆ, ਫੈਨਸ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ

ਨਿਸ਼ਾ ਬਾਨੋ ਦਾ ਨਵਾਂ ਗੀਤ ‘ਸੱਚੀਂ ਸੱਚੀਂ’ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਦੇ ਬੋਲ ਕੰਮਾ ਅਲਾਚੌਰੀਆ ਨੇ ਲਿਖੇ ਹਨ, ਜਦੋਂਕਿ ਮਿਊਜ਼ਿਕ ਸਰਬਿਕ ਟਿਊਨ ਦੇ ਵੱਲੋਂ ਦਿੱਤਾ ਗਿਆ ਹੈ ।ਇਸ ਗੀਤ ‘ਚ ਇੱਕ ਕੁੜੀ ਅਤੇ ਮੁੰਡੇ ਦੀ ਦੋਸਤੀ ਨੂੰ ਵਿਖਾਇਆ ਗਿਆ ਹੈ ।

Written by  Shaminder   |  August 08th 2023 03:30 PM  |  Updated: August 08th 2023 03:30 PM

ਨਿਸ਼ਾ ਬਾਨੋ ਦਾ ਨਵਾਂ ਗੀਤ ‘ਸੱਚੀਂ ਸੱਚੀਂ’ ਰਿਲੀਜ਼ ਹੋਇਆ, ਫੈਨਸ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ

ਨਿਸ਼ਾ ਬਾਨੋ (Nisha Bano) ਦਾ ਨਵਾਂ ਗੀਤ ‘ਸੱਚੀਂ ਸੱਚੀਂ’ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਦੇ ਬੋਲ ਕੰਮਾ ਅਲਾਚੌਰੀਆ ਨੇ ਲਿਖੇ ਹਨ, ਜਦੋਂਕਿ ਮਿਊਜ਼ਿਕ ਸਰਬਿਕ ਟਿਊਨ ਦੇ ਵੱਲੋਂ ਦਿੱਤਾ ਗਿਆ ਹੈ ।ਇਸ ਗੀਤ ‘ਚ ਇੱਕ ਕੁੜੀ ਅਤੇ ਮੁੰਡੇ ਦੀ ਦੋਸਤੀ ਨੂੰ ਵਿਖਾਇਆ ਗਿਆ ਹੈ । ਪਰ ਇਸ ਦੋਸਤੀ ਕੋਈ ਤੀਜਾ ਆ ਜਾਂਦਾ ਹੈ ਤਾਂ ਹੌਲੀ ਹੌਲੀ ਇਸ ਦੋਸਤੀ ‘ਚ ਸ਼ੱਕ ਆ ਜਾਂਦਾ ਹੈ ਅਤੇ ਦੋਵਾਂ ਦੇ ਰਿਸ਼ਤੇ ‘ਚ ਖਟਾਸ ਭਰ ਜਾਂਦੀ ਹੈ ।

ਹੋਰ ਪੜ੍ਹੋ : ਪਰਿਵਾਰ ਦੇ ਨਾਲ ਵਿਦੇਸ਼ ‘ਚ ਮਸਤੀ ਦੇ ਮੂਡ ‘ਚ ਨਜ਼ਰ ਆਏ ਗਾਇਕ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ, ਵੇਖੋ ਧੀ ਦੇ ਨਾਲ ਕਿਊਟ ਵੀਡੀਓ

ਪਰ ਇਹ ਗੀਤ ਕਿਤੇ ਨਾ ਕਿਤੇ ਇੱਕ ਵਧੀਆ ਸੁਨੇਹਾ ਵੀ ਦੇ ਰਿਹਾ ਹੈ ਕਿ ਦੋਸਤੀ ਦੋ ਜਣਿਆਂ ਦੇ ਆਪਸੀ ਪਿਆਰ ਅਤੇ ਵਿਸ਼ਵਾਸ਼ ‘ਤੇ ਟਿਕੀ ਹੁੰਦੀ ਹੈ । ਤੁਹਾਨੁੰ ਆਪਣੇ ਪਾਰਟਨਰ ‘ਤੇ ਏਨਾਂ ਕੁ ਯਕੀਨ ਹੋਣਾ ਚਾਹੀਦਾ ਹੈ ਕਿ ਕਿਸੇ ਦੀਆਂ ਗੱਲਾਂ ਤੁਹਾਡੇ ‘ਤੇ ਅਸਰ ਨਾ ਕਰ ਸਕਣ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨਿਸ਼ਾ ਬਾਨੋ ਦੀ ਆਵਾਜ਼ ‘ਚ ਕਈ ਗੀਤ ਰਿਲੀਜ਼ ਹੋ ਚੁੱਕੇ ਹਨ।

ਨਿਸ਼ਾ ਬਾਨੋ ਨੇ ਫ਼ਿਲਮਾਂ ‘ਚ ਅਦਾਕਾਰੀ ਨਾਲ ਜਿੱਤਿਆ ਦਿਲ

ਨਿਸ਼ਾ ਬਾਨੋ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਰਹੀ ਹੈ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।

ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਕਾਮੇਡੀ ਕਿਰਦਾਰ ਹੋਣ, ਰੋਮਾਂਟਿਕ ਹੋਣ ਜਾਂ ਫਿਰ ਨੈਗੇਟਿਵ ਕਿਰਦਾਰ ਹੋਣ । ਹਰ ਤਰ੍ਹਾਂ ਦੇ ਕਿਰਦਾਰਾਂ ‘ਚ ਉਹ ਫਿੱਟ ਬੈਠਦੇ ਹਨ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network