ਪਰਵੀਨ ਭਾਰਟਾ ਅਤੇ ਕਾਸ਼ ਦਾ ਨਵਾਂ ਗੀਤ ‘ਜੱਟਾ ਵੇ ਜੱਟਾ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਪਰਵੀਨ ਭਾਰਟਾ ਅਤੇ ਕਾਸ਼ ਦੀ ਆਵਾਜ਼ ‘ਚ ਨਵਾਂ ਗੀਤ ‘ਜੱਟਾ ਵੇ ਜੱਟਾ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਜੰਗ ਸੰਧੂ ਨੇ ਲਿਖੇ ਹਨ ਅਤੇ ਗੀਤ ਨੂੰ ਹੈਪੀ ਰਾਏਕੋਟੀ ਦੇ ਆਫੀਸ਼ੀਅਲ ਯੂ ਟਿਊਬ ਚੈਨਲ ‘ਤੇ ਸ਼ੇਅਰ ਕੀਤਾ ਗਿਆ ਹੈ ।

Reported by: PTC Punjabi Desk | Edited by: Shaminder  |  July 22nd 2023 02:06 PM |  Updated: July 22nd 2023 02:06 PM

ਪਰਵੀਨ ਭਾਰਟਾ ਅਤੇ ਕਾਸ਼ ਦਾ ਨਵਾਂ ਗੀਤ ‘ਜੱਟਾ ਵੇ ਜੱਟਾ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਪਰਵੀਨ ਭਾਰਟਾ (Parveen Bharta) ਅਤੇ  ਕਾਸ਼ ਦੀ ਆਵਾਜ਼ ‘ਚ ਨਵਾਂ ਗੀਤ ‘ਜੱਟਾ ਵੇ ਜੱਟਾ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਜੰਗ ਸੰਧੂ ਨੇ ਲਿਖੇ ਹਨ ਅਤੇ ਗੀਤ ਨੂੰ ਹੈਪੀ ਰਾਏਕੋਟੀ ਦੇ ਆਫੀਸ਼ੀਅਲ ਯੂ ਟਿਊਬ ਚੈਨਲ ‘ਤੇ ਸ਼ੇਅਰ ਕੀਤਾ ਗਿਆ ਹੈ । ਗੀਤ ਦੀ ਫੀਚਰਿੰਗ ‘ਚ ਨੇਹਾ ਜੇਠਵਾਨੀ ਨਜ਼ਰ ਆ ਰਹੇ ਹਨ । ਜਦੋਂਕਿ ਗੀਤ ਨੂੰ ਆਪਣੇ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ ਸਟੀਲ ਰੀਲਜ਼ ਨੇ ।

ਹੋਰ ਪੜ੍ਹੋ : ਹਾਲੀਵੁੱਡ ਫ਼ਿਲਮ ‘ਓਪੇਨਹਾਈਮਰ’ ਨੂੰ ਲੈ ਕੇ ਵਿਵਾਦ, ਇਤਰਾਜ਼ਯੋਗ ਸੀਨ ਦੇ ਦੌਰਾਨ ਅਦਾਕਾਰ ਗੀਤਾ ਦਾ ਪਾਠ ਪੜ੍ਹਦਾ ਆਇਆ ਨਜ਼ਰ

ਇਸ ਗੀਤ ‘ਚ ਪਤੀ ਪਤਨੀ ਦੀ ਮਿੱਠੀ ਨੋਕ ਝੋਕ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । 

  ਪਰਵੀਨ ਭਾਰਟਾ ਨੇ ਦਿੱਤੇ ਕਈ ਹਿੱਟ ਗੀਤ

ਪਰਵੀਨ ਭਾਰਟਾ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ‘ਲਾਕੇਟ’, ‘ਜ਼ਰੂਰ ਆਊਂਗੀ’, ‘ਸਾਉਣ ਦਾ ਮਹੀਨਾ’, ‘ਦਿਨ ਤਾਂ ਪੁਰਾਣੇ’, ‘ਛੁੱਟੀਆਂ’, ‘ਚੰਨ ਨਾਲੋਂ ਸੋਹਣੀ’ ਸਣੇ ਕਈ ਗੀਤ ਸ਼ਾਮਿਲ ਹਨ । ਪਰਵੀਨ ਭਾਰਟਾ ਨੇ ਗਾਇਕੀ ਦੇ ਖੇਤਰ ‘ਚ ਆਉਣ ਦੇ ਲਈ ਬਹੁਤ ਮਿਹਨਤ ਕੀਤੀ ਹੈ ।

ਇੱਥੋਂ ਤੱਕ ਉਹਨਾਂ ਨੂੰ ਆਪਣੇ ਘਰ ਵਾਲਿਆਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਸੀ ।ਗਾਇਕਾ ਦੀ ਸੋਸ਼ਲ ਮੀਡੀਆ ‘ਤੇ ਵੱਡੀ ਫੈਨ ਫਾਲੋਵਿੰਗ ਹੈ ਅਤੇ ਉਹ ਆਪਣੇ ਆਉਣ ਵਾਲੇ ਪ੍ਰੋਜੈਕਟਸ ਦੇ ਬਾਰੇ ਜਾਣਕਾਰੀ ਸਾਂਝੀ ਕਰਦੀ ਰਹਿੰਦੀ ਹੈ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network