ਸਤਿੰਦਰ ਸਰਤਾਜ ਨੇ ਜਨਮ ਦਿਨ ‘ਤੇ ਦਿੱਤਾ ਫੈਨਸ ਨੂੰ ਤੋਹਫ਼ਾ, ਨਵਾਂ ਗੀਤ ‘ਤਿੰਨਾ ‘ਚ ਨਾ ਤੇਰਾਂ ‘ਚ’ ਕੀਤਾ ਰਿਲੀਜ਼

ਸਤਿੰਦਰ ਸਰਤਾਜ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ । ਇਸ ਮੌਕੇ ‘ਤੇ ਗਾਇਕ ਨੇ ਫੈਨਸ ਨੂੰ ਖ਼ਾਸ ਤੋਹਫ਼ਾ ਦਿੱਤਾ ਹੈ ਜੀ ਹਾਂ ਸਤਿੰਦਰ ਸਰਤਾਜ ਨੇ ਆਪਣੇ ਫੈਨਸ ਦੇ ਲਈ ਆਪਣਾ ਨਵਾਂ ਗੀਤ ‘ਤਿੰਨਾ ‘ਚ ਨਾ ਤੇਰਾਂ ‘ਚ’ ਰਿਲੀਜ਼ ਕੀਤਾ ਹੈ । ਗੀਤ ਦੇ ਬੋਲਾਂ ਨੂੰ ਖੁਦ ਸਤਿੰਦਰ ਸਰਤਾਜ ਨੇ ਆਪਣੀ ਕਲਮ ਦੇ ਨਾਲ ਸ਼ਿੰਗਾਰਿਆ ਹੈ ਅਤੇ ਸੰਗੀਤਬੱਧ ਵੀ ਉਨ੍ਹਾਂ ਨੇ ਖੁਦ ਕੀਤਾ ਹੈ ।

Written by  Shaminder   |  August 31st 2023 01:00 PM  |  Updated: August 31st 2023 01:00 PM

ਸਤਿੰਦਰ ਸਰਤਾਜ ਨੇ ਜਨਮ ਦਿਨ ‘ਤੇ ਦਿੱਤਾ ਫੈਨਸ ਨੂੰ ਤੋਹਫ਼ਾ, ਨਵਾਂ ਗੀਤ ‘ਤਿੰਨਾ ‘ਚ ਨਾ ਤੇਰਾਂ ‘ਚ’ ਕੀਤਾ ਰਿਲੀਜ਼

ਸਤਿੰਦਰ ਸਰਤਾਜ (Satinder Sartaaj) ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ । ਇਸ ਮੌਕੇ ‘ਤੇ ਗਾਇਕ ਨੇ ਫੈਨਸ ਨੂੰ ਖ਼ਾਸ ਤੋਹਫ਼ਾ ਦਿੱਤਾ ਹੈ ਜੀ ਹਾਂ ਸਤਿੰਦਰ ਸਰਤਾਜ ਨੇ ਆਪਣੇ ਫੈਨਸ ਦੇ ਲਈ ਆਪਣਾ ਨਵਾਂ ਗੀਤ ‘ਤਿੰਨਾ ‘ਚ ਨਾ ਤੇਰਾਂ   ‘ਚ’ ਰਿਲੀਜ਼ ਕੀਤਾ ਹੈ । ਗੀਤ ਦੇ ਬੋਲਾਂ ਨੂੰ ਖੁਦ ਸਤਿੰਦਰ ਸਰਤਾਜ ਨੇ ਆਪਣੀ ਕਲਮ ਦੇ ਨਾਲ ਸ਼ਿੰਗਾਰਿਆ ਹੈ ਅਤੇ ਸੰਗੀਤਬੱਧ ਵੀ ਉਨ੍ਹਾਂ ਨੇ ਖੁਦ ਕੀਤਾ ਹੈ ।

 

ਹੋਰ ਪੜ੍ਹੋ :  ਸਤਿੰਦਰ ਸਰਤਾਜ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ

ਮਿਊਜ਼ਿਕ ਬੀਟ ਮਨਿਸਟਰ ਦੇ ਵੱਲੋਂ ਦਿੱਤਾ ਗਿਆ ਹੈ ।ਗੀਤ ਨੂੰ ਸਪੀਡ ਰਿਕਾਰਡ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।ਗੀਤ ਸਰੋਤਿਆਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ ।

 

ਸਤਿੰਦਰ ਸਰਤਾਜ ਨੇ ਦਿੱਤੇ ਕਈ ਹਿੱਟ ਗੀਤ 

ਸਤਿੰਦਰ ਸਰਤਾਜ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਦਿੱਤੇ ਹਨ।ਜਿਸ ‘ਚ ਸਾਈਂ, ਰੁਤਬਾ, ਸੱਜਣ ਰਾਜ਼ੀ ਹੋ ਜਾਵੇ, ਮੈਂ ਤੇ ਮੇਰੀ ਸ਼ੁਦਾਈ ਸਣੇ ਕਈ ਹਿੱਟ ਗੀਤ ਦਿੱਤੇ ਹਨ । ਸਤਿੰਦਰ ਸਰਤਾਜ ਸ਼ੇਅਰੋ ਸ਼ਾਇਰੀ, ਗਾਇਕੀ ਦੇ ਨਾਲ ਨਾਲ ਵਧੀਆ ਅਦਾਕਾਰੀ ਦੇ ਲਈ ਵੀ ਜਾਣੇ ਜਾਂਦੇ ਹਨ ।

ਉਨ੍ਹਾਂ ਨੇ ਨੀਰੂ ਬਾਜਵਾ ਦੇ ਨਾਲ ਹਾਲ ਹੀ ‘ਚ ਆਈ ਫ਼ਿਲਮ ‘ਕਲੀ ਜੋਟਾ’ ‘ਚ ਵੀ ਕੰਮ ਕੀਤਾ ਹੈ । ਇਸ ਤੋਂ ਇਲਾਵਾ ‘ਇੱਕੋ ਮਿੱਕੇ’, ‘ਬਲੈਕ ਪ੍ਰਿੰਸ’ ਵਰਗੀਆਂ ਬਿਹਤਰੀਨ ਫ਼ਿਲਮਾਂ ‘ਚ ਕੰਮ ਕੀਤਾ ਹੈ ।   

 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network