ਸਤਿੰਦਰ ਸਰਤਾਜ ਦੀ ਆਵਾਜ਼ ‘ਚ ਨਵਾਂ ਗੀਤ ‘ਚੰਨ ਦਾ ਘਰ’ ਹੋਇਆ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਸਤਿੰਦਰ ਸਰਤਾਜ ਦੀ ਆਵਾਜ਼ ‘ਚ ਨਵਾਂ ਗੀਤ ‘ਚੰਨ ਦਾ ਘਰ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਖੁਦ ਸਤਿੰਦਰ ਸਰਤਾਜ ਨੇ ਲਿਖਿਆ ਹੈ । ਜਦੋਂਕਿ ਮਿਊਜ਼ਿਕ ਦਿੱਤਾ ਹੈ ਬੀਟ ਮਿਨਿਸਟਰ ਨੇ । ਇਹ ਇੱਕ ਰੋਮਾਂਟਿਕ ਗੀਤ ਹੈ ।

Reported by: PTC Punjabi Desk | Edited by: Shaminder  |  November 17th 2023 04:51 PM |  Updated: November 17th 2023 04:51 PM

ਸਤਿੰਦਰ ਸਰਤਾਜ ਦੀ ਆਵਾਜ਼ ‘ਚ ਨਵਾਂ ਗੀਤ ‘ਚੰਨ ਦਾ ਘਰ’ ਹੋਇਆ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਸਤਿੰਦਰ ਸਰਤਾਜ (Satinder Sartaaj) ਦੀ ਆਵਾਜ਼ ‘ਚ ਨਵਾਂ ਗੀਤ ‘ਚੰਨ ਦਾ ਘਰ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਖੁਦ ਸਤਿੰਦਰ ਸਰਤਾਜ ਨੇ ਲਿਖਿਆ ਹੈ । ਜਦੋਂਕਿ ਮਿਊਜ਼ਿਕ ਦਿੱਤਾ ਹੈ ਬੀਟ ਮਿਨਿਸਟਰ ਨੇ । ਇਹ ਇੱਕ ਰੋਮਾਂਟਿਕ ਗੀਤ ਹੈ । ਜਿਸ ‘ਚ ਸਤਿੰਦਰ ਸਰਤਾਜ ਨੇ ਆਪਣੇ ਮਹਿਬੂਬ ਦੀ ਗੱਲ ਕੀਤੀ ਹੈ । ਚੰਨ ਨੂੰ ਗਾਇਕ ਨੇ ਮੁੰਡੇ ਅਤੇ ਉਸ ਦਾ ਬਸੇਰਾ ਚੰਡੀਗੜ੍ਹ ਅਤੇ ਉਸ ਦੀ ਮਹਿਬੂਬ ਦਾ ਘਰ ਮੋਹਾਲੀ ਦੱਸਿਆ ਹੈ ।

ਹੋਰ ਪੜ੍ਹੋ  :  ਨੀਰੂ ਬਾਜਵਾ ਨੇ ਫ਼ਿਲਮ ‘ਸ਼ਾਇਰ’ ਦੇ ਸੈੱਟ ਤੋਂ ਸਾਂਝੀਆਂ ਕੀਤੀਆਂ ਤਸਵੀਰਾਂ

ਕੁਦਰਤ ਦੀ ਖੂਬਸੂਰਤੀ ਦਾ ਜ਼ਿਕਰ

ਇਸ ਦੇ ਨਾਲ ਗਾਇਕ ਸਤਿੰਦਰ ਸਰਤਾਜ ਨੇ ਕੁਦਰਤ ਦੀ ਖੂਬਸੂਰਤੀ ਨੂੰ ਵੀ ਇਸ ਗੀਤ ਦੇ ਜ਼ਰੀਏ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ । ਉਨ੍ਹਾਂ ਨੇ ਕਸ਼ਮੀਰ ਅਤੇ ਹਿਮਾਚਲ ਦੀਆਂ ਖੂਬਸੂਰਤ ਵਾਦੀਆਂ ਦਾ ਜ਼ਿਕਰ ਕਰਦੇ ਹੋਏ ਹਰ ਜਗ੍ਹਾ ਦੀ ਖ਼ਾਸੀਅਤ ਵੀ ਦੱਸੀ ਹੈ ।

ਸਤਿੰਦਰ ਸਰਤਾਜ ਦੀ ਬਾਕਮਾਲ ਲੇਖਣੀ ਦੀ ਝਲਕ ਇਸ ਗੀਤ ‘ਚ ਵੇਖਣ ਨੂੰ ਮਿਲ ਰਹੀ ਹੈ । ਜਿਸ ਦਾ ਕਾਇਲ ਹਰ ਕੋਈ ਹੋ ਗਿਆ ਹੈ ।ਸਤਿੰਦਰ ਸਰਤਾਜ  ਗੀਤਾਂ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ ।

ਕੁਝ ਸਮਾਂ ਪਹਿਲਾਂ ਨੀਰੂ ਬਾਜਵਾ ਦੀ ਉਨ੍ਹਾਂ ਦੇ ਨਾਲ ਫ਼ਿਲਮ ‘ਕਲੀ ਜੋਟਾ’ ਵੀ ਆਈ ਸੀ। ਇਸ ਫ਼ਿਲਮ ‘ਚ ਦੋਵਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ । ਇਹ ਜੋੜੀ ਮੁੜ ਤੋਂ ਫ਼ਿਲਮ ਸ਼ਾਇਰ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਵੇਗੀ ।ਜਿਸ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ ।    

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network