ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫ਼ਿਲਮ ‘ਗਦਰ-2’ ਦਾ ਗੀਤ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਸਕੀਨਾ ਤੇ ਤਾਰਾ ਸਿੰਘ ਦਾ ਅੰਦਾਜ਼

ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫ਼ਿਲਮ ‘ਗਦਰ-2’ ਦਾ ਗੀਤ ‘ਮੈਂ ਨਿਕਲਾ ਗੱਡੀ ਲੈ ਕੇ’ ਰਿਲੀਜ਼ ਹੋ ਚੁੱਕਿਆ ਹੈ । ਇਹ ਗੀਤ ਪਹਿਲਾਂ ਵਾਲੀ ਗਦਰ ਫ਼ਿਲਮ ਦਾ ਗੀਤ ਹੀ ਹੈ । ਪਰ ਇਸ ਵਾਰ ਗੀਤ ‘ਚ ਸਕੀਨਾ ਅਤੇ ਤਾਰਾ ਸਿੰਘ ਦੇ ਨਾਲ-ਨਾਲ ਦੋਵਾਂ ਦਾ ਬੇਟਾ ਵੀ ਨਜ਼ਰ ਆ ਰਿਹਾ ਹੈ ।

Written by  Shaminder   |  August 03rd 2023 05:13 PM  |  Updated: August 03rd 2023 05:13 PM

ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫ਼ਿਲਮ ‘ਗਦਰ-2’ ਦਾ ਗੀਤ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਸਕੀਨਾ ਤੇ ਤਾਰਾ ਸਿੰਘ ਦਾ ਅੰਦਾਜ਼

ਸੰਨੀ ਦਿਓਲ (Sunny Deol) ਅਤੇ ਅਮੀਸ਼ਾ ਪਟੇਲ(Ameesha Patel) ਦੀ ਫ਼ਿਲਮ ‘ਗਦਰ-2’ ਦਾ ਗੀਤ ‘ਮੈਂ ਨਿਕਲਾ ਗੱਡੀ ਲੈ ਕੇ’ ਰਿਲੀਜ਼ ਹੋ ਚੁੱਕਿਆ ਹੈ । ਇਹ ਗੀਤ ਪਹਿਲਾਂ ਵਾਲੀ ਗਦਰ ਫ਼ਿਲਮ ਦਾ ਗੀਤ ਹੀ ਹੈ । ਪਰ ਇਸ ਵਾਰ ਗੀਤ ‘ਚ ਸਕੀਨਾ ਅਤੇ ਤਾਰਾ ਸਿੰਘ ਦੇ ਨਾਲ-ਨਾਲ ਦੋਵਾਂ ਦਾ ਬੇਟਾ ਵੀ ਨਜ਼ਰ ਆ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਇਸ ਗੀਤ ਨੂੰ ਪਸੰਦ ਕੀਤਾ ਜਾ ਰਿਹਾ ਹੈ । ਗੀਤ ਨੂੰ ਉਦਿਤ ਨਰਾਇਣ, ਆਦਿਤਿਆ ਨਰਾਇਣ ਅਤੇ ਮਿਥੁਨ ਨੇ ਗਾਇਆ ਹੈ।

ਹੋਰ ਪੜ੍ਹੋ :  ਅਮਰੀਕਾ ਦੇ ਸ਼ੋਅ ਬਿੱਗ ਬ੍ਰਦਰਸ ‘ਚ ਸਿੱਖ ਪ੍ਰਤੀਭਾਗੀ ਦੀ ਐਂਟਰੀ, ਜਾਣੋ ਕੌਣ ਹੈ ਇਹ ਸਿੱਖ ਕੰਟੈਸਟੈਂਟ

ਸੰਨੀ ਦਿਓਲ ਦੀ ਫ਼ਿਲਮ ਦਾ ਦਰਸ਼ਕ ਕਰ ਰਹੇ ਇੰਤਜ਼ਾਰ 

ਸੰਨੀ ਦਿਓਲ ਦੀ ਇਸ ਫ਼ਿਲਮ ਦਾ ਦਰਸ਼ਕ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਫ਼ਿਲਮ ਦੇ ਗੀਤ ਖੂਬ ਵਾਇਰਲ ਹੋ ਰਹੇ ਹਨ । ਇਸ ਦੇ ਨਾਲ ਸੰਨੀ ਦਿਓਲ ਦੀ ਪਹਿਲੀ ਗਦਰ ਫ਼ਿਲਮ ਦੇ ਡਾਇਲੌਗ ਵੀ ਕਾਫੀ ਵਾਇਰਲ ਹੋ ਰਹੇ ਹਨ ।

ਇਸ ਤੋਂ ਪਹਿਲਾਂ ਵੀ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਜੋੜੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਪਹਿਲਾਂ ਆਈ ‘ਗਦਰ’ ਫ਼ਿਲਮ ‘ਚ ਸੰਨੀ ਦਿਓਲ, ਅਮੀਸ਼ਾ ਪਟੇਲ ਤੋਂ ਇਲਾਵਾ ਵਿਵੇਕ ਸ਼ੌਕ, ਅਮਰੀਸ਼ ਪੁਰੀ ‘ਤੇ ਹੋਰ ਕਈ ਅਦਾਕਾਰ ਵੀ ਦਿਖਾਈ ਦਿੱਤੇ ਸਨ ।

ਪਰ ਇਸ ਫ਼ਿਲਮ ‘ਚ ਕੰਮ ਕਰਨ ਵਾਲੇ ਵਿਵੇਕ ਸ਼ੌਕ ਅਤੇ ਅਮਰੀਸ਼ ਪੁਰੀ ਦੀ ਮੌਤ ਹੋ ਚੁੱਕੀ ਹੈ । ਸੰਨੀ ਦਿਓਲ ਦਾ ਛੋਟਾ ਪੁੱਤਰ ਰਾਜਵੀਰ ਦਿਓਲ ਵੀ ਪੂਨਮ ਢਿੱਲੋਂ ਦੀ ਧੀ ਦੇ ਨਾਲ ਬਾਲੀਵੁੱਡ ‘ਚ ਫ਼ਿਲਮ ‘ਦੋਨੋ’ ਦੇ ਨਾਲ ਡੈਬਿਊ ਕਰਨ ਜਾ ਰਿਹਾ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network