‘ਮਿਸ਼ਨ ਰਾਣੀਗੰਜ’ ਦਾ ਗੀਤ ‘ਜਲਸਾ 2.0’ ਸਤਿੰਦਰ ਸਰਤਾਜ ਦੀ ਆਵਾਜ਼ ‘ਚ ਰਿਲੀਜ਼

ਅਕਸ਼ੇ ਕੁਮਾਰ ਅਤੇ ਪਰੀਣੀਤੀ ਚੋੋਪੜਾ ਦੀ ਫ਼ਿਲਮ ‘ਮਿਸ਼ਨ ਰਾਣੀਗੰਜ’ ਦਾ ਗੀਤ ‘ਜਲਸਾ’ ਸਤਿੰਦਰ ਸਰਤਾਜ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਨੂੰ ਪਰੀਣੀਤੀ ਅਤੇ ਅਕਸ਼ੇ ਕੁਮਾਰ ‘ਤੇ ਫ਼ਿਲਮਾਇਆ ਗਿਆ ਹੈ ।

Reported by: PTC Punjabi Desk | Edited by: Shaminder  |  September 18th 2023 11:12 AM |  Updated: September 18th 2023 11:12 AM

‘ਮਿਸ਼ਨ ਰਾਣੀਗੰਜ’ ਦਾ ਗੀਤ ‘ਜਲਸਾ 2.0’ ਸਤਿੰਦਰ ਸਰਤਾਜ ਦੀ ਆਵਾਜ਼ ‘ਚ ਰਿਲੀਜ਼

ਅਕਸ਼ੇ ਕੁਮਾਰ (Akshay Kumar)ਅਤੇ ਪਰੀਣੀਤੀ ਚੋੋਪੜਾ ਦੀ ਫ਼ਿਲਮ ‘ਮਿਸ਼ਨ ਰਾਣੀਗੰਜ’ ਦਾ ਗੀਤ ‘ਜਲਸਾ’ ਸਤਿੰਦਰ ਸਰਤਾਜ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਨੂੰ ਪਰੀਣੀਤੀ ਅਤੇ ਅਕਸ਼ੇ ਕੁਮਾਰ ‘ਤੇ ਫ਼ਿਲਮਾਇਆ ਗਿਆ ਹੈ । ਫ਼ਿਲਮ ‘ਚ ਦੋਵੇਂ ਕਲਾਕਾਰ ਮੁੱਖ ਭੂਮਿਕਾ ‘ਚ ਹਨ ।ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

ਹੋਰ ਪੜ੍ਹੋ :  ਪੁੱਤਰ ਸੰਨੀ ਦਿਓਲ ਦੇ ਨਾਲ ਧਰਮਿੰਦਰ ਬਿਤਾ ਰਹੇ ਸਮਾਂ, ਪਿਤਾ ਪੁੱਤਰ ਦਾ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ

ਫ਼ਿਲਮ ‘ਚ ਅਕਸ਼ੇ ਸਰਦਾਰ ਦੀ ਭੂਮਿਕਾ ‘ਚ ਆਉਣਗੇ ਨਜ਼ਰ 

ਇਸ ਫ਼ਿਲਮ ‘ਚ ਅਕਸ਼ੇ ਕੁਮਾਰ ਇੱਕ ਸਰਦਾਰ ਦੀ ਭੂਮਿਕਾ ‘ਚ ਦਿਖਾਈ ਦੇਣਗੇ । ਫ਼ਿਲਮ ਕੋਲੇ ਦੀ ਖਾਣ ਚੋਂ ਫਸੇ ਮਜ਼ਦੂਰਾਂ ਦੇ ਸੰਘਰਸ਼ ਨੂੰ ਦਰਸਾਉਂਦੀ ਹੈ, ਜਿਨ੍ਹਾਂ ਨੂੰ ਖਾਣ ਚੋਂ ਕੱਢਣ ਦੇ ਲਈ ਅਕਸ਼ੇ ਕੁਮਾਰ ਆਪਣੀ ਪੂਰੀ ਈਮਾਨਦਾਰੀ ਅਤੇ ਜੀ-ਜਾਨ ਦੇ ਨਾਲ ਕੋਸ਼ਿਸ਼ ਕਰਦੇ ਹਨ । ਪਹਿਲਾਂ ਇਸ ਫ਼ਿਲਮ ਦਾ ਨਾਮ ਕੁਝ ਹੋਰ ਸੀ ।

ਜਿਸ ਨੂੰ ਬਦਲ ਕੇ ‘ਮਿਸ਼ਨ ਰਾਣੀ ਗੰਜ’ ਰੱਖਿਆ ਗਿਆ ਹੈ । ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਹ ਟਾਈਟਲ ਸਿਰਫ਼ ਇੱਕ ਵਰਕਿੰਗ ਟਾਈਟਲ ਸੀ ਅਤੇ ਇਸ ਦਾ ਅਧਿਕਾਰਕ ਐਲਾਨ ਨਹੀਂ ਸੀ ਕੀਤਾ ਗਿਆ ।ਇਸ ਫ਼ਿਲਮ ਨੂੰ ਲੈ ਕੇ ਅਦਾਕਾਰ ਵੀ ਐਕਸਾਈਟਡ ਹਨ ਅਤੇ ਫ਼ਿਲਮ ਦੇ ਰਿਲੀਜ਼ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ।  

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਕਸ਼ੇ ਕੁਮਾਰ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।ਪਰ ਇਹ ਫ਼ਿਲਮਾਂ ਬਾਕਸ ਆਫ਼ਿਸ ‘ਤੇ ਕੁਝ ਜ਼ਿਆਦਾ ਕਮਾਲ ਨਹੀਂ ਸਨ ਕਰ ਪਾਈਆਂ ।ਜਿਸ ਤੋਂ ਬਾਅਦ ਹੁਣ ਮੁੜ ਤੋਂ ਅਕਸ਼ੇ ਕੁਮਾਰ ਨਵੇਂ ਵਿਸ਼ੇ ਵਾਲੀ ਫ਼ਿਲਮ ਦਰਸ਼ਕਾਂ ‘ਚ ਲੈ ਕੇ ਆ ਰਹੇ ਹਨ । ਹੁਣ ਇਹ ਫ਼ਿਲਮ ਵੱਡੇ ਪਰਦੇ ‘ਤੇ ਕਿੰਨੀ ਕੁ ਕਾਮਯਾਬ ਹੁੰਦੀ ਹੈ ਇਹ ਤਾਂ ਆਉਣ ਵਾਲੇ ਦਿਨਾਂ ‘ਚ ਹੀ ਪਤਾ ਲੱਗੇਗਾ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network