ਫ਼ਿਲਮ ‘ਬੂਹੇ ਬਾਰੀਆਂ’ ਦਾ ਗੀਤ ‘ਮੁਟਿਆਰਾਂ’ ਸਿਮਰਨ ਭਾਰਦਵਾਜ ਦੀ ਆਵਾਜ਼ ‘ਚ ਰਿਲੀਜ਼, ਨੀਰੂ ਬਾਜਵਾ ਅਤੇ ਰੁਬੀਨਾ ਬਾਜਵਾ ਨੇ ਨੱਚ-ਨੱਚ ਪਾਈ ਧਮਾਲ

ਫ਼ਿਲਮ ‘ਬੂਹੇ ਬਾਰੀਆਂ’ ਦਾ ਨਵਾਂ ਗੀਤ ‘ਮੁਟਿਆਰਾਂ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਸਿਮਰਨ ਭਾਰਦਵਾਜ ਨੇ ਤੇ ਗੀਤ ਦੇ ਬੋਲ ਬਲਰਾਜ ਸਾਗਰ ਦੇ ਵੱਲੋਂ ਲਿਖੇ ਗਏ ਹਨ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਗੁਰਮੀਤ ਸਿੰਘ ਨੇ ਅਤੇ ਗੀਤ ਨੂੰ ਟਿਪਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।

Written by  Shaminder   |  August 23rd 2023 11:15 AM  |  Updated: August 23rd 2023 11:15 AM

ਫ਼ਿਲਮ ‘ਬੂਹੇ ਬਾਰੀਆਂ’ ਦਾ ਗੀਤ ‘ਮੁਟਿਆਰਾਂ’ ਸਿਮਰਨ ਭਾਰਦਵਾਜ ਦੀ ਆਵਾਜ਼ ‘ਚ ਰਿਲੀਜ਼, ਨੀਰੂ ਬਾਜਵਾ ਅਤੇ ਰੁਬੀਨਾ ਬਾਜਵਾ ਨੇ ਨੱਚ-ਨੱਚ ਪਾਈ ਧਮਾਲ

ਫ਼ਿਲਮ ‘ਬੂਹੇ ਬਾਰੀਆਂ’ ਦਾ ਨਵਾਂ ਗੀਤ ‘ਮੁਟਿਆਰਾਂ’ (Mutiyaran) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਸਿਮਰਨ ਭਾਰਦਵਾਜ ਨੇ  ਤੇ ਗੀਤ ਦੇ ਬੋਲ ਬਲਰਾਜ ਸਾਗਰ ਦੇ ਵੱਲੋਂ ਲਿਖੇ ਗਏ ਹਨ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਗੁਰਮੀਤ ਸਿੰਘ ਨੇ ਅਤੇ ਗੀਤ ਨੂੰ ਟਿਪਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । 

ਹੋਰ ਪੜ੍ਹੋ :  ਗਿੱਪੀ ਗਰੇਵਾਲ ਨੇ ਪਤਨੀ ਰਵਨੀਤ ਗਰੇਵਾਲ ਦੇ ਨਾਲ ਕੀਤਾ ਖੂਬਸੂਰਤ ਡਾਂਸ, ਫੈਨਸ ਨੂੰ ਪਸੰਦ ਆ ਰਿਹਾ ਜੋੜੀ ਦਾ ਅੰਦਾਜ਼

‘ਬੂਹੇ ਬਾਰੀਆਂ’ ‘ਚ ਔਰਤਾਂ ਦਾ ਦਿਖੇਗਾ ਦਮਦਾਰ ਕਿਰਦਾਰ 

‘ਬੂਹੇ ਬਾਰੀਆਂ’ ਫ਼ਿਲਮ ‘ਚ ਔਰਤਾਂ ਦਾ ਦਮਦਾਰ ਕਿਰਦਾਰ ਵੇਖਣ ਨੂੰ ਮਿਲੇਗਾ । ਇਸ ਫ਼ਿਲਮ ‘ਚ ਨੀਰੂ ਬਾਜਵਾ, ਰੁਬੀਨਾ ਬਾਜਵਾ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਮਲਕੀਤ ਰੌਣੀ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।ਫ਼ਿਲਮ ‘ਚ ਨੀਰੂ ਬਾਜਵਾ ਪੁਲਿਸ ਇੰਸਪੈਕਟਰ ਦੇ ਲੁੱਕ ‘ਚ ਨਜ਼ਰ ਆਏਗੀ ।

ਜੋ ਸਮਾਜ ‘ਚ ਦੱਬੀਆਂ ਕੁਚਲੀਆਂ ਔਰਤਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰਦੀ ਨਜ਼ਰ ਆਏਗੀ । ਇਸ ਫ਼ਿਲਮ ਨੂੰ ਲੈ ਕੇ ਜਿੱਥੇ ਫ਼ਿਲਮ ਦੀ ਸਟਾਰ ਕਾਸਟ ਪੱਬਾਂ ਭਾਰ ਹੈ, ਉੱਥੇ ਹੀ ਦਰਸ਼ਕ ਵੀ ਬਹੁਤ ਉਤਸ਼ਾਹਿਤ ਹਨ ।

ਕਿਉਂਕਿ ਇਸ ਫ਼ਿਲਮ ਦੀ ਕਹਾਣੀ ਵੀ ਵੱਖਰੀ ਕਿਸਮ ਦੀ ਹੋਣ ਵਾਲੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਨੇ ‘ਕਲੀ ਜੋਟਾ’ ਫ਼ਿਲਮ ‘ਚ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਸੀ ।   

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network