ਇਹ ਚੀਜ ਖਾ ਕੇ ਸੋਨੂੰ ਨਿਗਮ ਦੀ ਵਿਗੜੀ ਸਿਹਤ, ਸਾਹ ਲੈਣ 'ਚ ਹੋ ਰਹੀ ਹੈ ਤਕਲੀਫ, ਅਵਾਜ਼ ਵੀ ਹੋ ਸਕਦੀ ਹੈ ਬੰਦ ! 

Written by  Rupinder Kaler   |  February 07th 2019 11:45 AM  |  Updated: February 07th 2019 11:45 AM

ਇਹ ਚੀਜ ਖਾ ਕੇ ਸੋਨੂੰ ਨਿਗਮ ਦੀ ਵਿਗੜੀ ਸਿਹਤ, ਸਾਹ ਲੈਣ 'ਚ ਹੋ ਰਹੀ ਹੈ ਤਕਲੀਫ, ਅਵਾਜ਼ ਵੀ ਹੋ ਸਕਦੀ ਹੈ ਬੰਦ ! 

ਬਾਲੀਵੁੱਡ ਗਾਇਕ ਸੋਨੂੰ ਨਿਗਮ ਏਨੀਂ ਦਿਨੀਂ ਕਾਫੀ ਬਿਮਾਰ ਹਨ । ਸੋਨੂੰ ਨਿਗਮ ਨੂੰ ਇਸ ਤਰ੍ਹਾਂ ਦੀ ਐਲਰਜੀ ਹੋਈ ਹੈ ਕਿ ਉਹਨਾਂ ਦਾ ਪੂਰੀ ਅੱਖ ਸੁੱਜ ਗਈ ਹੈ ਤੇ ਉਹਨਾਂ ਨੂੰ ਆਈਸੀਯੂ ਵਿੱਚ ਭਰਤੀ ਕਰਵਾਇਆ ਗਿਆ ਹੈ । ਸੋਨੂੰ ਨਿਗਮ ਨੇ ਇਸ ਦੀ ਜਾਣਕਾਰੀ ਖੁਦ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੀ ਇਹ ਹਾਲਤ ਸੀ ਫੂਡ ਖਾਨ ਨਾਲ ਹੋਈ ਹੈ ।

sonu-nigam sonu-nigam

ਉਹਨਾਂ ਨੇ ਲਿਖਿਆ ਹੈ ਕਿ ਜੇਕਰ ਉਹ ਸਮੇਂ ਸਿਰ ਹਸਪਤਾਲ ਨਹੀਂ ਪਹੁੰਚਦੇ ਤਾਂ ਇਹ ਹੋਰ ਵੀ ਵੱਧ ਸਕਦਾ ਸੀ । ਸੋਨੂੰ ਨਿਗਮ ਵੱਲੋਂ ਸ਼ੇਅਰ ਕੀਤੀਆਂ ਤਸਵੀਰਾਂ ਵਿੱਚ ਉਹਨਾਂ ਦੀ ਹਾਲਤ ਸਾਫ ਦੇਖੀ ਜਾ ਸਕਦੀ ਹੈ । ਇੱਕ ਤਸਵੀਰ ਵਿੱਚ ਸੋਨੂੰ ਆਈਸੀਯੂ ਵਿੱਚ ਭਰਤੀ ਦਿਖਾਈ ਦੇ ਰਹੇ ਹਨ ਜਦੋਂ ਕਿ ਦੂਜੀ ਤਸਵੀਰ ਵਿੱਚ ਉਹਨਾਂ ਦੀ ਅੱਖ ਫੁੱਲ ਕੇ ਕੁੱਪਾ ਹੋਈ ਹੈ । ਸੋਨੂੰ ਨੇ ਇੰਸਾਗ੍ਰਾਮ ਤੇ ਲਿਖਿਆ ਹੈ ਕਿ ਉਹ ਹੁਣ ਪੂਰੀ ਤਰ੍ਹਾਂ ਠੀਕ ਹੈ ।

https://www.instagram.com/p/BtiD_sbBwAr/?utm_source=ig_embed

ਇਸ ਦੇ ਨਾਲ ਹੀ ਉਹਨਾਂ ਨੇ ਲਿਖਿਆ ਹੈ ਕਿ ਉਹਨਾਂ ਨੂੰ ਇਸ ਸਭ ਨਾਲ ਇੱਕ ਸਬਕ ਮਿਲ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਐਲਰਜੀ ਨੂੰ ਨਜ਼ਰ ਅੰਦਾਜ਼ ਨਾ ਕਰੋ ।ਉਹਨਾਂ ਨੇ ਲਿਖਿਆ ਹੈ ਕਿ ਜੇਕਰ ਉਹ ਸਮੇਂ ਤੇ ਹਸਪਤਾਲ ਨਾ ਪਹੁੰਚਦੇ ਤਾਂ ਉਹਨਾਂ ਦੀ ਸਾਹ ਵਾਲੀ ਨਾਲ ਵੀ ਸੁੱਜ ਸਕਦੀ ਸੀ ਤੇ ਉਹਨਾਂ ਦਾ ਸਾਹ ਰੁਕ ਸਕਦਾ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network