ਪੰਜਾਬੀ ਅਦਾਕਾਰਾ ਸਿੰਮੀ ਚਾਹਲ ਪਹੁੰਚੀ ‘Squid Game’ ‘ਚ, ‘ਰੈਡ ਲਾਈਟ-ਗ੍ਰੀਨ ਲਾਈਟ’ ਚੈਲੇਂਜ ਪੂਰੀ ਕਰਦੀ ਨਜ਼ਰ ਆਈ ਅਦਾਕਾਰਾ, ਦੇਖੋ ਵੀਡੀਓ

written by Lajwinder kaur | October 18, 2021

ਪੰਜਾਬੀ ਫ਼ਿਲਮੀ ਜਗਤ ਦੇ ਖੂਬਸੂਰਤ ਤੇ ਚੁਲਬੁਲੇ ਸੁਭਾਅ ਵਾਲੀ ਅਦਾਕਾਰਾ ਸਿੰਮੀ ਚਾਹਲ (Simi Chahal) ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਇੱਕ ਮਜ਼ੇਦਾਰ ਵੀਡੀਓ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ :ਅੰਗਦ ਬੇਦੀ ਨੇ ਪਤਨੀ ਨੇਹਾ ਧੂਪੀਆ ਦੀ ਡਿਲੀਵਰੀ ਤੋਂ ਪਹਿਲਾਂ ਦਾ ਵੀਡੀਓ ਕੀਤਾ ਸ਼ੇਅਰ, ਪਤਨੀ ਨੂੰ ਹੌਸਲਾ ਦਿੰਦੇ ਆਏ ਨਜ਼ਰ, ਦੇਖੋ ਵੀਡੀਓ

Simi Chahal-Amrinder Gill

ਨੈੱਟਫਲਿਕਸ ਦੇ ਸਕੁਇਡ ਗੇਮ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਟਰੈਂਡ ਕਰ ਰਹੀ ਹੈ। ਜਿਸ ਕਰਕੇ ਲੋਕ ਇਸ ਉੱਤੇ ਕਈ ਮਜ਼ਾਕੀਆ ਵੀਡੀਓਜ਼ ਵੀ ਬਣਾ ਰਹੇ ਹਨ। ਇੰਸਟਾ ਰੀਲ ਚ ‘ਰੈਡ ਲਾਈਟ-ਗ੍ਰੀਨ ਲਾਈਟ’ ਚੈਲੇਂਜ ਚੱਲ ਰਿਹਾ ਹੈ। ਇਰ ਰੀਲ ਏਨੀਂ ਦਿਨੀਂ ਇੰਸਟਾਗ੍ਰਾਮ ਟਰੈਂਡਿੰਗ ‘ਚ ਚੱਲ ਰਹੀ ਹੈ। ਕੀ ਸਿੰਮੀ ਚਾਹਲ ਲਾਈਨ ਨੂੰ ਪਾਰ ਕਰ ਪਾਉਂਦੀ ਹੈ ਜਾਂ ਫਿਰ ਗੋਲੀ ਦਾ ਸ਼ਿਕਾਰ ਹੋ ਜਾਂਦੀ ਹੈ, ਇਹ ਤਾਂ ਇਸ ਹੇਠ ਦਿੱਤੀ ਹੋਈ ਵੀਡੀਓ ਚ ਤੁਸੀਂ ਦੇਖ ਸਕਦੇ ਹੋ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੇ ਅਖੀਰਲੇ ਗੀਤ 'ਅਧੂਰਾ' ਦਾ ਪੋਸਟਰ ਰਿਲੀਜ਼, ਸ਼੍ਰੇਆ ਘੋਸ਼ਾਲ ਨੇ ਕਿਹਾ-‘ਇਹ ਅਧੂਰਾ ਹੈ ਪਰ ਪੂਰਾ ਹੋ ਜਾਵੇਗਾ’

simi chahal shared her cute old video

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਸਿੰਮੀ ਨੇ ਦਰਸ਼ਕਾਂ ਨੂੰ ਪੁੱਛਿਆ ਹੈ ਕਿ ਕਿਸ-ਕਿਸ ਨੇ Squid Game ਦੇਖੀ ਹੈ। ਅਦਾਕਾਰਾ ਦਾ ਇਹ ਮਜ਼ੇਦਾਰ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਪ੍ਰਸ਼ੰਸਕ ਕਮੈਂਟ ਚ ਫਨੀ ਪ੍ਰਤੀਕਿਰਿਆ ਦੇ ਰਹੇ ਹਨ। ਜੇ ਗੱਲ ਕਰੀਏ ਸਿੰਮੀ ਚਾਹਲ ਦੇ ਵਰਕ ਫਰੰਟ ਦੀ ਤਾਂ ਉਹ ਬੈਕ ਟੂ ਬੈਕ ਪਰਦੇ ਉੱਤੇ ਨਜ਼ਰ ਆਈ ਹੈ। ਪਹਿਲਾਂ ਚੱਲ ਮੇਰਾ ਪੁੱਤ 2 ਤੇ ਫਿਰ ਚੱਲ ਮੇਰਾ ਪੁੱਤ-3 ਦੇ ਨਾਲ । ਦੋਵਾਂ ਹੀ ਫ਼ਿਲਮਾਂ ਨੂੰ ਬਾਕਸ ਆਫ਼ਿਸ ਉੱਤੇ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ ਕਈ ਹੋਰ ਫ਼ਿਲਮਾਂ ਵੀ ਹਨ।

 

You may also like