Celebrities Special D23 Expo 2022: ਡਿਜ਼ਨੀ ਨੇ ਮਹਾਭਾਰਤ 'ਤੇ ਅੰਤਰਰਾਸ਼ਟਰੀ ਸੀਰੀਜ਼ ਬਨਾਉਣ ਦਾ ਕੀਤਾ ਐਲਾਨ D23 expo 2022: ਵਾਲਡ ਡਿਜ਼ਨੀ ਦੀ ਸ਼ੁਰੂ ਕੀਤੀ ਗਈ ਕੰਪਨੀ ਡਿਜ਼ਨੀ ਸਟੂਡੀਓ ਨੂੰ 100 ਸਾਲ ਪੂਰ ਹੋ ਗਏ ਹਨ। ਸ਼ੁੱਕਰਵਾਰ ਨੂੰ ਅਮਰੀਕਾ ਦੇ ਸ਼ਹਿਰ ਅਨਾਹੇਮ, ਕੈਲੀਫੋਰਨੀਆ ਵਿੱਚ ਡੀ23 ਐਕਸਪੋ (D23 expo 2022) ਦੇ ਨਾਲ ਜਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਪਹਿਲੇ ਦਿਨ ਦੇ ਵੱਖ-ਵੱਖ ਸੈਸ਼ਨਾਂ ਵਿੱਚ ਪੂਰੇ ਦਿਨ ਵਿੱਚ ਡਿਜ਼ਨੀ, ਪਿਕਚਰ ਅਤੇ ਡਿਜ਼ਨੀ ਐਨੀਮੇਸ਼ਨ ਸਟੂਡੀਓਜ਼ ਦੀਆਂ ਨਵੀਆਂ ਫਿਲਮਾਂ ਅਤੇ ਸੀਰੀਜ਼ਾਂ ਦਾ ਐਲਾਨ ਕੀਤਾ ਗਿਆ। ਇਸ ਦੇ ਨਾਲ ਡਿਜ਼ਨੀ ਨੇ ਭਾਰਤ ਦੀ ਸਭ ਤੋਂ ਮਸ਼ਹੂਰ ਮਿਥਿਹਾਸਿਕ ਕਥਾ ਮਹਾਭਾਰਤ ਉੱਤੇ ਅੰਤਰ ਰਾਸ਼ਟਰੀ ਵੈਬ ਸੀਰੀਜ਼ ਬਨਾਉਣ ਦਾ ਵੀ ਐਲਾਨ ਕੀਤਾ ਹੈ। By Pushp Raj 10 Sep 2022 Share Twitter Share Whatsapp LinkedIn