ਪਿਆਰ 'ਚ ਨਾਕਾਮ ਇਸ ਅਦਾਕਾਰਾ ਨੇ ਕੀਤੀ ਖੁਦਕੁਸ਼ੀ ,ਫਾਹੇ 'ਤੇ ਲਟਕੀ ਹੋਈ ਸੀ ਅਦਾਕਾਰਾ

Written by  Shaminder   |  February 06th 2019 04:44 PM  |  Updated: February 06th 2019 04:44 PM

ਪਿਆਰ 'ਚ ਨਾਕਾਮ ਇਸ ਅਦਾਕਾਰਾ ਨੇ ਕੀਤੀ ਖੁਦਕੁਸ਼ੀ ,ਫਾਹੇ 'ਤੇ ਲਟਕੀ ਹੋਈ ਸੀ ਅਦਾਕਾਰਾ

ਹੈਦਰਾਬਾਦ 'ਚ ਇੱਕ ਅਦਾਕਾਰਾ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਤੇਲਗੂ ਟੈਲੀਵਿਜ਼ਨ ਅਦਾਕਾਰਾ ਨਾਗਾ ਝਾਂਸੀ ਨੇ ਆਪਣੇ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ । ਅਦਾਕਾਰਾ ਨੇ ਇਹ ਕਦਮ ਉਦੋਂ ਚੁੱਕਿਆ ਜਦੋਂ ਉਹ ਘਰ 'ਚ ਇੱਕਲੀ ਮੌਜੂਦ ਸੀ । ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਅਦਾਕਾਰਾ ਦਾ ਭਰਾ ਘਰ ਪਹੁੰਚਿਆ।

ਹੋਰ ਵੇਖੋ: ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -4 ‘ਚ ਇਸ ਵਾਰ ਵੇਖੋ ਕੀ ਮੰਨਤ ਜਿੱਤ ਪਾਏਗੀ ਜੱਜ ਅੰਮ੍ਰਿਤਾ ਰਾਏਚੰਦ ਦਾ ਦਿਲ

v-actress-naga-jhansi-commits-suicide- के लिए इमेज परिणाम

ਘਰ ਦਾ ਦਰਵਾਜ਼ਾ ਅੰਦਰੋਂ ਬੰਦ ਪਿਆ ਸੀ ,ਜਦੋਂ ਉਸ ਨੇ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕੋਈ ਵੀ ਪ੍ਰਤੀਕਿਰਿਆ ਨਹੀਂ ਆਈ ਤਾਂ ਘਬਰਾਏ ਉਸ ਦੇ ਭਰਾ ਨੇ ਗੁਆਂਢੀਆਂ ਨੂੰ ਬੁਲਾ ਕੇ ਦਰਵਾਜ਼ਾ ਖੜਕਾਇਆ ਤਾਂ ਅੰਦਰ ਫਾਹੇ 'ਤੇ ਉਸ ਦੀ ਭੈਣ ਫਾਹੇ ਨਾਲ ਲਟਕੀ ਹੋਈ ਸੀ । ਆਂਧਰ ਪ੍ਰਦੇਸ਼ ਦੀ ਰਹਿਣ ਵਾਲੀ ਇਹ ਅਦਾਕਾਰਾ ਕਈ ਸੀਰੀਅਲਸ 'ਚ ਕੰਮ ਕਰ ਚੁੱਕੀ ਹੈ ।

ਹੋਰ ਵੇਖੋ: ਜੀਤ ਜਗਜੀਤ ਨਵੇਂ ਅੰਦਾਜ਼ ‘ਚ ਰੋਮਾਂਟਿਕ ਗੀਤ ਨਾਲ ਸਰੋਤਿਆਂ ਦੀ ਮਹਿਫਿਲ ‘ਚ ਹੋਏ ਹਾਜ਼ਰ ,ਵੇਖੋ ਵੀਡਿਓ

v-actress-naga-jhansi-commits-suicide- के लिए इमेज परिणाम

ਨਾਗਾ ਝਾਂਸੀ ਨੇ ਕਿਸੇ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ ਅਤੇ ਪਿਛਲੇ ਕਈ ਦਿਨਾਂ ਤੋਂ ਉਹ ਆਪਣੇ ਪ੍ਰੇਮੀ ਨੂੰ ਲੈ ਕੇ ਤਣਾਅ 'ਚ ਚੱਲ ਰਹੀ ਸੀ । ਜਿਸ ਤੋਂ ਬਾਅਦ ਉਸ ਨੇ ਖੁਦਕੁਸ਼ੀ ਵਰਗਾ ਕਦਮ ਚੁੱਕਿਆ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network