ਨਯਨਤਾਰਾ ਦੀ ਫਿਲਮ ਅੰਨਪੁਰਨੀ 'ਤੇ ਲੱਗੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼, FIR ਹੋਈ ਦਰਜ
ਨਯਨਤਾਰਾ ਦੀ ਫਿਲਮ ਅੰਨਪੁਰਨੀ 'ਤੇ ਲੱਗੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼, FIR ਹੋਈ ਦਰਜ
Fir against Nayanthara Film Annapoorani: ਸਾਊਥ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਨਯਨਤਾਰਾ (Nayanthara) ਹਾਲ ਹੀ 'ਚ ਆਪਣੀ ਫਿਲਮ 'ਅੰਨਪੁਰਨੀ' ( Film Annapoorani) ਨੂੰ ਲੈ ਕੇ ਵਿਵਾਦਾਂ 'ਚ ਘਿਰ ਗਈ ਹੈ। ਅਦਾਕਾਰਾ ਦੀ ਫਿਲਮ ਉੱਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲੱਗੇ ਹਨ। ਹੁਣ ਦਰਸ਼ਕ ਇਸ ਫਿਲਮ ਉੱਤੇ ਪਾਬੰਦੀ ਲਾਉਣ ਦੀ ਮੰਗ ਕਰ ਰਹੇ ਹਨ।
ਦੱਸ ਦਈਏ ਕਿ ਨਯਨਤਾਰਾ ਦੀ ਇਹ ਫਿਲਮ 1 ਦਸੰਬਰ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਦਾ ਨਿਰਦੇਸ਼ਨ ਨਿਤੀਸ਼ ਕ੍ਰਿਸ਼ਨਾ ਨੇ ਕੀਤਾ ਹੈ। ਫਿਲਮ 'ਚ ਨਯੰਤਰਾ ਨਾਲ ਜੈ ਮੁੱਖ ਭੂਮਿਕਾ 'ਚ ਹੈ। ਇਹ ਤਾਮਿਲ ਫਿਲਮ 1 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ।ਨਯਨਤਾਰਾ ਦੀ ਇਹ ਫਿਲਮ OTT 'ਤੇ ਰਿਲੀਜ਼ ਹੋਈ ਹੈ। ਜਿਸ 'ਤੇ ਹੁਣ ਇੱਕ ਵਿਸ਼ੇਸ਼ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਜਾ ਰਿਹਾ ਹੈ।ਮੀਡੀਆ ਰਿਪੋਰਟਸ ਦੇ ਮੁਤਾਬਕ ਇਸ ਫਿਲਮ ਦੇ ਖਿਲਾਫ ਮੁੰਬਈ ਅਤੇ ਜਬਲਪੁਰ ਵਿੱਚ ਵੀ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਸੋਸ਼ਲ ਮੀਡੀਆ 'ਤੇ ਨੈਟਫਲਿਕਸ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਗਈ ਹੈ। ਲੋਕ ਇਸ ਫਿਲਮ ਨੂੰ ਜਲਦ ਤੋਂ ਜਲਦ ਬੈਨ ਕਰਨ ਦੀ ਮੰਗ ਕਰ ਰਹੇ ਹਨ।
We are strictly warning you @NetflixIndia to immediately withdraw this evil movie of yours or else be ready to face legal consequences and @BajrangDalOrg style action.@ZeeStudios_ pic.twitter.com/AVX9h4jHQ6
— Shriraj Nair (@snshriraj) January 9, 2024
ਫਿਲਮ 'ਅੰਨਪੁਰਨੀ' ਟੀਮ ਦੇ ਖਿਲਾਫ ਐੱਫ.ਆਈ.ਆਰ ਹੋਈ ਦਰਜ
ਜਬਲਪੁਰ ਵਿੱਚ ਇੱਕ ਹਿੰਦੂ ਸੰਗਠਨ ਨੇ ਫਿਲਮ ਦੀ ਪੂਰੀ ਸਟਾਰ ਕਾਸਟ, ਨਿਰਮਾਤਾ ਅਤੇ ਨਿਰਦੇਸ਼ਕ ਖਿਲਾਫ ਐਫਆਈਆਰ ਦਰਜ ਕਰਵਾਈ ਹੈ। ਜਾਣਕਾਰੀ ਮੁਤਾਬਕ ਫਿਲਮ 'ਅੰਨਪੁਰਨੀ' 'ਚ ਕਈ ਅਜਿਹੇ ਸੀਨ ਹਨ, ਜਿਨ੍ਹਾਂ 'ਚ ਭਗਵਾਨ ਸ਼੍ਰੀ ਰਾਮ ਖਿਲਾਫ ਗ਼ਲਤ ਟਿੱਪਣੀਆਂ ਕਰਕੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਇਸ ਤੋਂ ਇਲਾਵਾ ਇਹ ਵੀ ਦਿਖਾਇਆ ਗਿਆ ਹੈ ਕਿ ਭਗਵਾਨ ਰਾਮ ਆਪਣੇ ਬਨਵਾਸ ਦੌਰਾਨ ਜਾਨਵਰਾਂ ਨੂੰ ਮਾਰਦੇ ਸਨ ਅਤੇ ਮਾਸ ਖਾਂਦੇ ਸਨ।
ਨਯਨਤਾਰਾ ਨੂੰ ਕਰਨਾ ਪੈ ਰਿਹਾ ਟ੍ਰੋਲਿੰਗ ਦਾ ਸਾਹਮਣਾ
ਹੁਣ ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲੋਕ ਫਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਕਰ ਰਹੇ ਹਨ। ਯੂਜ਼ਰਸ ਫਿਲਮ ਮੇਕਰਸ 'ਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾ ਰਹੇ ਹਨ। ਫਿਲਮ 'ਤੇ ਦੋਸ਼ ਲਗਾਉਂਦੇ ਹੋਏ ਸੋਸ਼ਲ ਮੀਡੀਆ 'ਤੇ ਇੱਕ ਯੂਜ਼ਰ ਨੇ ਲਿਖਿਆ, "ਅਸੀਂ ਤੁਹਾਨੂੰ Netflix India ਨੂੰ ਸਖਤ ਚੇਤਾਵਨੀ ਦੇ ਰਹੇ ਹਾਂ। ਆਪਣੀ ਇਸ ਫਿਲਮ ਨੂੰ ਤੁਰੰਤ ਹਟਾ ਦਿਓ ਨਹੀਂ ਤਾਂ ਕਾਨੂੰਨੀ ਨਤੀਜੇ ਭੁਗਤਣ ਲਈ ਤਿਆਰ ਰਹੋ।"
ਇੱਕ ਹੋਰ ਯੂਜ਼ਰ ਨੇ ਭਗਵਾਨ ਰਾਮ 'ਤੇ ਫਿਲਮ 'ਚ ਮਾਸ ਖੁਆਏ ਜਾਣ ਦਾ ਦੋਸ਼ ਲਗਾਇਆ ਅਤੇ ਲਿਖਿਆ, 'ਰਾਮ ਸੀਤਾ ਆਪਣੇ ਬਨਵਾਸ ਦੇ ਦੌਰਾਨ ਮਾਸਾਹਾਰੀ ਭੋਜਨ ਖਾਂਦੇ ਸਨ, ਨੈੱਟਫਲਿਕਸ 'ਤੇ ਕਿੰਨਾ ਤਰਸਯੋਗ ਸੀਨ ਹੈ, ਉਹ ਹਿੰਦੂਆਂ ਨੂੰ ਨਿਸ਼ਾਨਾ ਬਣਾ ਰਹੇ ਹਨ, ਹੁਣ ਨੈਟਫਲਿਕਸ ਦਾ ਬਾਈਕਾਟ ਕਰਨ ਦਾ ਸਮਾਂ ਆ ਗਿਆ ਹੈ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
