Yo Yo Honey Singh: ਯੋ ਯੋ ਹਨੀ ਸਿੰਘ-ਬਾਦਸ਼ਾਹ ਦੇ ਰਿਸ਼ਤੇ 'ਚ ਕਿਉਂ ਆਈ ਦਰਾਰ ? ਜਾਣੋ 'ਮਾਫੀਆ ਮੁੰਡੀਰ' ਬੈਂਡ ਟੁੱਟਣ ਦੀ ਅਸਲ ਵਜ੍ਹਾ
ਇੱਕ ਸਮਾਂ ਸੀ ਜਦੋਂ ਪੰਜਾਬੀ ਇੰਡਸਟਰੀ ਵਿੱਚ ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਅਤੇ ਬਾਦਸ਼ਾਹ ਦੀ ਦੋਸਤੀ ਦੀ ਮਿਸਾਲ ਦਿੱਤੀ ਜਾਂਦੀ ਹੈ, ਪਰ ਕੁਝ ਸਮੇਂ ਬਾਅਦ ਦੋਹਾਂ 'ਚ ਦਰਾਰ ਆ ਗਈ, ਆਖ਼ਿਰ ਅਜਿਹਾ ਕੀ ਹੋਇਆ ਕਿ ਦੋਹਾਂ ਦੀ ਦੋਸਤੀ ਟੁੱਟ ਗਈ, ਆਓ ਜਾਣਦੇ ਹਾਂ।
Yo Yo Honey Singh: ਯੋ ਯੋ ਹਨੀ ਸਿੰਘ-ਬਾਦਸ਼ਾਹ ਦੇ ਰਿਸ਼ਤੇ 'ਚ ਕਿਉਂ ਆਈ ਦਰਾਰ ? ਜਾਣੋ 'ਮਾਫੀਆ ਮੁੰਡੀਰ' ਬੈਂਡ ਟੁੱਟਣ ਦੀ ਅਸਲ ਵਜ੍ਹਾ
Yo Yo Honey Singh and Badshah Fight: ਰੈਪਰ ਇੰਡਸਟਰੀ ਦੇ ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਤੇ ਬਾਦਸ਼ਾਹ ਆਪੋ ਆਪਣੇ ਵੱਖਰੇ ਅੰਦਾਜ਼ ਲਈ ਮਸ਼ਹੂਰ ਹਨ। ਇੱਕ ਸਮਾਂ ਸੀ ਜਦੋਂ ਪੰਜਾਬੀ ਇੰਡਸਟਰੀ ਵਿੱਚ ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਅਤੇ ਬਾਦਸ਼ਾਹ ਦੀ ਦੋਸਤੀ ਦੀ ਮਿਸਾਲ ਦਿੱਤੀ ਜਾਂਦੀ ਹੈ, ਪਰ ਕੁਝ ਸਮੇਂ ਬਾਅਦ ਦੋਹਾਂ 'ਚ ਦਰਾਰ ਆ ਗਈ, ਆਖ਼ਿਰ ਅਜਿਹਾ ਕੀ ਹੋਇਆ ਕਿ ਦੋਹਾਂ ਦੀ ਦੋਸਤੀ ਟੁੱਟ ਗਈ, ਆਓ ਜਾਣਦੇ ਹਾਂ।
_5721fd6f73b7509e3de102b114b406f0_1280X720.webp)
ਦੋਹਾਂ ਨੇ ਮਿਲ ਕੇ ਬਣਾਇਆ ਸੀ ਬੈਂਡ
ਯੋ ਯੋ ਹਨੀ ਸਿੰਘ ਤੇ ਬਾਦਸ਼ਾਹ ਨੇ ਮਿਲ ਕੇ ਮਾਫੀਆ ਮੁੰਡੀਰ ਨਾਂ ਦਾ ਬੈਂਡ ਬਣਾਇਆ ਸੀ, ਜੋ ਕਾਫੀ ਮਸ਼ਹੂਰ ਹੋਇਆ ਸੀ। ਇਸ ਬੈਂਡ ਨੇ 'ਖੋਲ ਬੋਤਲ', 'ਬੇਗਾਨੀ ਨਾਰ ਬੁਰੀ' ਤੇ 'ਦਿੱਲੀ ਕੇ ਦੀਵਾਨੇ' ਵਰਗੇ ਕਈ ਸੁਪਰ ਹਿੱਟ ਗੀਤ ਦਿੱਤੇ ਸਨ।
ਕਿੰਝ ਆਈ ਦੋਸਤੀ 'ਚ ਦਰਾਰ
ਸਾਲ 2012 ਵਿੱਚ ਹਨੀ ਸਿੰਘ ਤੇ ਬਾਦਸ਼ਾਹ ਇਹ ਬੈਂਡ ਟੁੱਟ ਗਿਆ। ਜਿਸ ਤੋਂ ਬਾਅਦ ਦੋਹਾਂ ਦੀ ਦੋਸਤੀ 'ਚ ਦਰਾਰ ਆ ਗਈ। ਹਾਲ ਹੀ ਵਿੱਚ ਇੱਕ ਪੋਡਕਾਸਟ ਵਿੱਚ ਇਸ ਬਾਰੇ ਗੱਲ ਕਰਦੇ ਹੋਏ, ਬਾਦਸ਼ਾਹ ਨੇ ਕਈ ਰਾਜ਼ ਖੋਲ੍ਹੇ ਹਨ। ਉਨ੍ਹਾਂ ਕਿਹਾ ਕਿ ਹਨੀ ਸਿੰਘ ਸਵੈ-ਕੇਂਦਰਿਤ(Self Centered) ਹੈ। ਜੋ ਸਿਰਫ਼ ਆਪਣੀਆਂ ਹੀ ਗੱਲਾਂ ਵੱਲ ਧਿਆਨ ਦਿੰਦੇ ਸਨ। ਇਸੇ ਕਰਕੇ ਸਾਡਾ ਬੈਂਡ ਟੁੱਟ ਗਿਆ। ਜਦੋਂ ਕਿ ਤੁਸੀਂ ਇੱਕਠੇ ਕੰਮ ਕਰਦੇ ਹੋ ਤਾਂ ਤੁਹਾਨੂੰ ਹਰ ਕਿਸੇ ਦੀ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
ਬਾਦਸ਼ਾਹ ਨੇ ਦੱਸਿਆ ਨੇ ਦੱਸਿਆ ਕਿ ਮੇਰੇ ਅਤੇ ਹਨੀ ਵਿਚਾਲੇ ਮਾਮੂਲੀ ਅਣਬਣ ਹੋ ਗਈ। ਕਿਉਂਕਿ ਉਸ ਸਮੇਂ ਉਹ ਕੰਮ ਵੀ ਕਰਦਾ ਸੀ ਤੇ ਡਰਦਾ ਵੀ ਸੀ। ਉਸ ਦੌਰਾਨ ਹਨੀ ਮੇਰੀ ਰਾਡਾਰ ਤੋਂ ਬਾਹਰ ਸੀ। ਜਦੋਂ ਮੈਂ ਉਸ ਨੂੰ ਫੋਨ ਕੀਤਾ ਤਾਂ ਉਸ ਨੇ ਮੇਰਾ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਸਾਡੇ ਵਿਚਾਲੇ ਦਰਾਰ ਪੈ ਗਈ ਅਤੇ ਅਸੀਂ ਦੁਬਾਰਾ ਕਦੇ ਇਕੱਠੇ ਨਹੀਂ ਹੋ ਸਕੇ, ਹਾਂ ਜੇਕਰ ਅਸੀਂ ਇਕੱਠੇ ਹੁੰਦੇ ਤਾਂ ਸ਼ਾਇਦ ਹੁਣ ਹਾਲਾਤ ਬਹੁਤ ਵੱਖਰੇ ਹੁੰਦੇ।
_e2bf915c0e8c6b3f93b9796663598471_1280X720.webp)
ਹਨੀ ਸਿੰਘ ਤੇ ਬਾਦਸ਼ਾਹ ਦਾ ਪਹਿਲਾ ਗੀਤ
ਬਾਦਸ਼ਾਹ ਨੇ ਇਹ ਵੀ ਕਿਹਾ ਕਿ, 'ਮੈਂ ਅਤੇ ਹਨੀ ਨੇ ਉਸ ਸਮੇਂ ਦੌਰਾਨ ਕਈ ਅਜਿਹੇ ਗੀਤ ਬਣਾਏ ਸਨ, ਜੋ ਕਦੇ ਰਿਲੀਜ਼ ਨਹੀਂ ਹੋ ਸਕੇ। ਕਿਉਂਕਿ ਉਦੋਂ ਹਨੀ ਸਵੈ-ਕੇਂਦਰਿਤ ਸਿਰਫ ਆਪਣੇ ਕਰੀਅਰ 'ਤੇ ਧਿਆਨ ਕੇਂਦਰਤ ਕਰਦਾ ਸੀ।' ਤੁਹਾਨੂੰ ਦੱਸ ਦੇਈਏ ਕਿ ਬਾਦਸ਼ਾਹ ਪਹਿਲੀ ਵਾਰ ਸਾਲ 2006 ਵਿੱਚ ਇੱਕ ਬੈਂਡ ਨਾਲ ਜੁੜਿਆ ਸੀ। ਫਿਰ ਕਾਫੀ ਮਿਹਨਤ ਤੋਂ ਬਾਅਦ 2011 'ਚ ਹਨੀ ਸਿੰਘ ਨਾਲ ਉਨ੍ਹਾਂ ਦਾ ਪਹਿਲਾ ਗੀਤ 'ਗੇਟ ਅੱਪ ਜਵਾਨੀ' ਆਇਆ ਸੀ। ਇਸ ਗੀਤ ਨੂੰ ਲੋਕਾਂ ਨੇ ਕਾਫੀ ਪਸੰਦ ਵੀ ਕੀਤਾ ਹੈ।
ਕੋਰੇ ਕਾਗਜ਼ਾਂ 'ਤੇ ਦਸਤਖਤ ਕਰਵਾਉਣ ਦੀ ਗੱਲ
ਗਾਇਕ ਨੇ ਇਸ ਦੌਰਾਨ ਇਹ ਵੀ ਖ਼ੁਲਾਸਾ ਕੀਤਾ ਕਿ, 'ਅਸੀਂ ਫਿਰ ਹਨੀ ਨੂੰ ਬਹੁਤ ਸਮਝਾਇਆ ਕਿ ਅਸੀਂ ਵੀ ਬਹੁਤ ਸਾਰੇ ਗੀਤ ਤਿਆਰ ਕੀਤੇ ਹਨ, ਇਸ ਲਈ ਤੁਸੀਂ ਉਨ੍ਹਾਂ ਬਾਰੇ ਵੀ ਸੋਚੋ, ਸਿਰਫ਼ ਆਪਣੇ 'ਤੇ ਧਿਆਨ ਨਾਂ ਦਿਓ, ਉਹ ਇੱਕ ਪਾਸੇ ਸਾਨੂੰ ਭਰਾ ਕਹਿੰਦਾ ਹੈ, ਪਰ ਦੂਜੇ ਪਾਸੇ ਸਾਡੇ ਸੰਘਰਸ਼ਾਂ ਨੂੰ ਨਜ਼ਰਅੰਦਾਜ਼ ਕਰ ਰਹੇ ਸੀ। ਇੰਨਾ ਹੀ ਨਹੀਂ ਹਨੀ ਨੇ ਸਾਡੇ ਕੋਲੋਂ ਕਾਗਜ਼ਾਂ 'ਤੇ ਦਸਤਖਤ ਵੀ ਕਰਵਾਏ ਸੀ, ਉਹ ਸਾਡੇ ਲਈ ਬਹੁਤ ਮੁਸ਼ਕਲ ਸਮਾਂ ਸੀ।
ਹੋਰ ਪੜ੍ਹੋ: ਲਹਿੰਗਾ ਪਾ ਦਿੱਲੀ ਮੈਟਰੋ 'ਚ ਸਫਰ ਕਰਦੀ ਨਜ਼ਰ ਆਈ ਲਾੜੀ, ਵੇਖੋ ਵਾਇਰਲ ਵੀਡੀਓ
ਫੈਨਜ਼ ਮੁੜ ਚਾਹੁੰਦੇ ਨੇ ਦੋਹਾਂ ਨੂੰ ਇੱਕਠੇ ਵੇਖਣਾ
ਜਿੱਥੇ ਇੱਕ ਪਾਸੇ ਬਾਦਸ਼ਾਹ ਬਾਲੀਵੁੱਡ 'ਚ ਆਪਣੀ ਧਾਕ ਜਮਾ ਚੁੱਕੇ ਹਨ ਤੇ ਲਗਾਤਾਰ ਹਿੱਟ ਗੀਤ ਦੇ ਕੇ ਸੁਰਖੀਆਂ 'ਚ ਰਹਿੰਦੇ ਹਨ, ਉੱਥੇ ਹੀ ਦੂਜੇ ਪਾਸੇ ਯੋ-ਯੋ ਹਨੀ ਸਿੰਘ ਆਪਣੀ ਨਿੱਜ਼ੀ ਜ਼ਿੰਦਗੀ ਨੂੰ ਲੈ ਕੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨ ਮਗਰੋਂ ਮੁੜ ਗਾਇਕੀ ਦੇ ਖੇਤਰ 'ਚ ਵਾਪਸੀ ਕਰ ਰਹੇ ਹਨ। ਫਿਲਹਾਲ ਇਨ੍ਹਾਂ ਦੋਹਾਂ ਗਾਇਕਾਂ ਨੂੰ ਫੈਨਜ਼ ਬੇਹੱਦ ਪਸੰਦ ਕਰਦੇ ਹਨ। ਜ਼ਿਆਦਾਤਰ ਫੈਨਜ਼ ਇਸ ਗਾਇਕ ਜੋੜੀ ਨੂੰ ਮੁੜ ਇੱਕਠੇ ਕੰਮ ਕਰਦੇ ਹੋਏ ਵੇਖਣਾ ਚਾਹੁੰਦੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
