ਦੇਬੀਨਾ ਅਤੇ ਗੁਰਮੀਤ ਚੌਧਰੀ ਦੀਆਂ ਪਰਿਵਾਰ ਦੇ ਨਾਲ ਕਿਊਟ ਤਸਵੀਰਾਂ ਹੋ ਰਹੀਆਂ ਵਾਇਰਲ
ਦੇਬੀਨਾ ਅਤੇ ਗੁਰਮੀਤ ਚੌਧਰੀ ਦੀਆਂ ਪਰਿਵਾਰ ਦੇ ਨਾਲ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਅਦਾਕਾਰ ਆਪਣੀ ਪਤਨੀ ਅਤੇ ਛੋਟੀ ਧੀ ਦੇ ਨਾਲ ਨਜ਼ਰ ਆ ਰਿਹਾ ਹੈ ।
ਦੇਬੀਨਾ ਅਤੇ ਗੁਰਮੀਤ ਚੌਧਰੀ ਦੀਆਂ ਪਰਿਵਾਰ ਦੇ ਨਾਲ ਕਿਊਟ ਤਸਵੀਰਾਂ ਹੋ ਰਹੀਆਂ ਵਾਇਰਲ
ਦੇਬੀਨਾ ਅਤੇ ਗੁਰਮੀਤ ਚੌਧਰੀ ਦੀਆਂ ਪਰਿਵਾਰ ਦੇ ਨਾਲ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਅਦਾਕਾਰ ਆਪਣੀ ਪਤਨੀ ਅਤੇ ਛੋਟੀ ਧੀ ਦੇ ਨਾਲ ਨਜ਼ਰ ਆ ਰਿਹਾ ਹੈ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਦੇਬੀਨਾ ਅਤੇ ਗੁਰਮੀਤ ਚੌਧਰੀ ਆਪਣੀ ਧੀ ਦੇ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਤੋਂ ਪਹਿਲਾਂ ਦੋਵਾਂ ਦੀ ਇੱਕ ਵੱਡੀ ਧੀ ਵੀ ਹੈ।
ਹੋਰ ਪੜ੍ਹੋ : ਲਾਈਵ ਪਰਫਾਰਮੈਂਸ ਦੇ ਦੌਰਾਨ ਜ਼ਖਮੀ ਹੋਏ ਅਰਿਜੀਤ ਸਿੰਘ, ਮਹਿਲਾ ਪ੍ਰਸ਼ੰਸਕ ਵੱਲੋਂ ਸਟੇਜ ਤੋਂ ਖਿੱਚਣ ਕਾਰਨ ਵਾਪਰਿਆ ਹਾਦਸਾ
ਇੱਕ ਸਾਲ ‘ਚ ਦੋ ਧੀਆਂ ਨੂੰ ਦੇਬੀਨਾ ਨੇ ਦਿੱਤਾ ਜਨਮ
ਟੀਵੀ ਅਦਾਕਾਰ ਗੁਰਮੀਤ ਚੌਧਰੀ ਦੀ ਪਤਨੀ ਦੇਬੀਨਾ ਨੇ ਇੱਕ ਸਾਲ ‘ਚ ਦੋ ਬੱਚਿਆਂ ਨੂੰ ਜਨਮ ਦਿੱਤਾ ਹੈ । ਪਹਿਲਾਂ ਸਾਲ 2022 ‘ਚ ਅਤੇ ਇਸ ਤੋਂ ਬਾਅਦ ਉਸ ਨੇ ਛੇ ਮਹੀਨੇ ਬਾਅਦ ਹੀ ਨਵੰਬਰ ਮਹੀਨੇ ‘ਚ ਦੂਜੀ ਧੀ ਨੂੰ ਜਨਮ ਦਿੱਤਾ ਹੈ । ਦੇਬੀਨਾ ਦੇ ਏਨੀਂ ਜਲਦੀ ਮੁੜ ਤੋਂ ਪ੍ਰੈਗਨੇਂਟ ਹੋਣ ਦੀਆਂ ਖ਼ਬਰਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ ।

ਜਿਸ ਤੋਂ ਬਾਅਦ ਉਸ ਨੂੰ ਲੋਕਾਂ ਦੇ ਵੱਲੋਂ ਟਰੋਲਲ ਵੀ ਕੀਤਾ ਗਿਆ ਸੀ । ਪਰ ਦੇਬੀਨਾ ਨੇ ਦੱਸਿਆ ਸੀ ਕਿ ਉਸ ਨੇ ਬੱਚੇ ਦੇ ਲਈ ਬਹੁਤ ਮੁਸ਼ਕਿਲਾਂ ਝੱਲੀਆਂ ਹਨ ਅਤੇ ਉਨ੍ਹਾਂ ਨੇ ਆਯੁਰਵੈਦਿਕ, ਯੋਗ ਅਤੇ ਆਈਵੀਐੱਫ ਤਕਨੀਕ ਸਣੇ ਕਈ ਤਰੀਕੇ ਅਪਣਾਏ ਸਨ । ਜਿਸ ਤੋਂ ਬਾਅਦ ਹੀ ਉਨ੍ਹਾਂ ਨੂੰ ਔਲਾਦ ਸੁੱਖ ਮਿਲ ਪਾਇਆ ਸੀ ।

ਗੁਰਮੀਤ ਚੌਧਰੀ ਅਤੇ ਦੇਬੀਨਾ ਨੇ ਨਵੇਂ ਘਰ ਦੀਆਂ ਤਸਵੀਰਾਂ ਕੀਤੀਆਂ ਸਨ ਸ਼ੇਅਰ
ਗੁਰਮੀਤ ਚੌਧਰੀ ਅਤੇ ਦੇਬੀਨਾ ਆਪਣੀਆਂ ਧੀਆਂ ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਧੀਆਂ ਦੇ ਜਨਮ ਤੋਂ ਬਾਅਦ ਨਵਾਂ ਘਰ ਵੀ ਬਣਵਾਇਆ ਹੈ । ਜਿਸ ਦੀਆਂ ਇਸ ਜੋੜੀ ਨੇ ਤਸਵੀਰਾਂ ਵੀ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਸਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
