ਕਸ਼ਮੀਰ ਦੀਆਂ ਵਾਦੀਆਂ ‘ਚ ਸਮਾਂ ਬਿਤਾ ਰਹੀ ਹਿਨਾ ਖ਼ਾਨ, ਤਸਵੀਰਾਂ ਅਦਾਕਾਰਾ ਨੇ ਕੀਤੀਆਂ ਸਾਂਝੀਆਂ

ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਹਿਨਾ ਖ਼ਾਨ ਅਕਸਰ ਆਪਣੇ ਬਿਜ਼ੀ ਸ਼ੈਡਿਊਲ ਚੋਂ ਕੁਝ ਸਮਾਂ ਕੱਢ ਹੀ ਲੈਂਦੀ ਹੈ ਘੁੰਮਣ ਫਿਰਨ ਦੇ ਲਈ ।ਅੱਜ ਕੱਲ੍ਹ ਉਹ ਕਸ਼ਮੀਰ ‘ਚ ਸਮਾਂ ਬਿਤਾ ਰਹੀ ਹੈ ।

Reported by: PTC Punjabi Desk | Edited by: Shaminder  |  April 25th 2023 11:55 AM |  Updated: April 25th 2023 11:55 AM

ਕਸ਼ਮੀਰ ਦੀਆਂ ਵਾਦੀਆਂ ‘ਚ ਸਮਾਂ ਬਿਤਾ ਰਹੀ ਹਿਨਾ ਖ਼ਾਨ, ਤਸਵੀਰਾਂ ਅਦਾਕਾਰਾ ਨੇ ਕੀਤੀਆਂ ਸਾਂਝੀਆਂ

ਹਿਨਾ ਖ਼ਾਨ (Hina Khan) ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀ ਖੂਬਸੂਰਤੀ ਦੇ ਲਈ ਵੀ ਜਾਣੀ ਜਾਂਦੀ ਹੈ ।ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਹਿਨਾ ਖ਼ਾਨ ਅਕਸਰ  ਆਪਣੇ  ਬਿਜ਼ੀ ਸ਼ੈਡਿਊਲ ਚੋਂ ਕੁਝ ਸਮਾਂ ਕੱਢ ਹੀ ਲੈਂਦੀ ਹੈ ਘੁੰਮਣ ਫਿਰਨ ਦੇ ਲਈ ।ਅੱਜ ਕੱਲ੍ਹ ਉਹ ਕਸ਼ਮੀਰ ‘ਚ ਸਮਾਂ ਬਿਤਾ ਰਹੀ ਹੈ । ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ ।

ਹੋਰ ਪੜ੍ਹੋ :  ਆਪਣੇ ਪਿਤਾ ਨੂੰ ਬਹੁਤ ਜ਼ਿਆਦਾ ਮਿਸ ਕਰਦੇ ਹਨ ਅਰਮਾਨ ਢਿੱਲੋਂ, ਗੀਤ ਰਾਹੀਂ ਬਿਆਨ ਕੀਤਾ ਸੀ ਦਿਲ ਦਾ ਦਰਦ

ਇਸ ਵੀਡੀਓ ‘ਚ ਉਹ ਸ਼ਿਕਾਰੇ ਦਾ ਮਜ਼ਾ ਲੈਂਦੀ ਹੋਈ ਨਜ਼ਰ ਆ ਰਹੀ ਹੈ । ਬੀਤੇ ਦਿਨੀਂ ਉਹ ਮੱਕਾ ਮਦੀਨਾ ਵੀ ਗਈ ਸੀ । ਇਸ ਮੌਕੇ ‘ਤੇ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ । 

ਹਿਨਾ ਖ਼ਾਨ ਦਾ ਵਰਕ ਫਰੰਟ 

ਹਿਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਅਨੇਕਾਂ ਹੀ ਟੀਵੀ ਸੀਰੀਅਲਸ ‘ਚ ਕੰਮ ਕੀਤਾ ਹੈ । ਪਰ ਉਸ ਨੂੰ ਪਛਾਣ ਮਿਲੀ ‘ਅਕਸ਼ਰਾ’ ਨਾਂਅ ਦੇ ਕਿਰਦਾਰ ਦੇ ਨਾਲ । ਜਿਸ ‘ਚ ਉਸ ਨੇ ਇੱਕ ਵਧੀਆ ਨੂੰਹ ਦਾ ਕਿਰਦਾਰ ਨਿਭਾਇਆ ਸੀ ।

ਇਸ ਤੋਂ ਇਲਾਵਾ ਉਸ ਨੇ ਕਸੌਟੀ ਜ਼ਿੰਦਗੀ ਕੀ, ਨਾਗਿਨ-5, ਸ਼ੜਯੰਤਰ ਸਣੇ ਕਈ ਟੀਵੀ ਸੀਰੀਅਲ ਸ਼ਾਮਿਲ ਹਨ । ਇਸ ਤੋਂ ਇਲਾਵਾ ਹਿਨਾ ਖ਼ਾਨ ਨੇ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਜਿਸ ‘ਚ ਕੰਟਰੀ ਆਫ ਬਲਾਈਂਡ, ਹੈਕਡ, ਸਮਾਰਟ ਫੋਨ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

ਹਿਨਾ ਖ਼ਾਨ ਸੋਸ਼ਲ ਮੀਡੀਆ ‘ਤੇ ਵੀ ਸਰਗਰਮ ਰਹਿੰਦੀ ਹੈ ਅਤੇ ਅਕਸਰ ਪ੍ਰਸ਼ੰਸਕਾਂ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network