ਗਾਇਕ ਨਿੰਜਾ ਨੇ ਲੇਹ ਲੱਦਾਖ ਸਥਿਤ ਗੁਰਦੁਆਰਾ ਪੱਥਰ ਸਾਹਿਬ ‘ਚ ਟੇਕਿਆ ਮੱਥਾ, ਅਦਾਕਾਰ ਗੈਵੀ ਚਾਹਲ ਵੀ ਆਏ ਨਜ਼ਰ

ਗਾਇਕ ਨਿੰਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗਾਇਕ ਨਿੰਜਾ ਗੁਰਦੁਆਰਾ ਪੱਥਰ ਸਾਹਿਬ ‘ਚ ਮੱਥਾ ਟੇਕਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ਦੇ ਬੈਕਗਰਾਊਂਡ ‘ਚ ਹੈਪੀ ਰਾਏਕੋਟੀ ਦਾ ਧਾਰਮਿਕ ਗੀਤ ‘ਵਾਹ-ਵਾਹ ਗੁਰੂ’ ਚੱਲ ਰਿਹਾ ਹੈ ।

Reported by: PTC Punjabi Desk | Edited by: Shaminder  |  May 23rd 2023 02:05 PM |  Updated: May 23rd 2023 02:05 PM

ਗਾਇਕ ਨਿੰਜਾ ਨੇ ਲੇਹ ਲੱਦਾਖ ਸਥਿਤ ਗੁਰਦੁਆਰਾ ਪੱਥਰ ਸਾਹਿਬ ‘ਚ ਟੇਕਿਆ ਮੱਥਾ, ਅਦਾਕਾਰ ਗੈਵੀ ਚਾਹਲ ਵੀ ਆਏ ਨਜ਼ਰ

ਗਾਇਕ ਨਿੰਜਾ (Ninja) ਇਨ੍ਹੀਂ ਦਿਨੀਂ ਲੇਹ ਲੱਦਾਖ ‘ਚ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗਾਇਕ ਨਿੰਜਾ ਗੁਰਦੁਆਰਾ ਪੱਥਰ ਸਾਹਿਬ ‘ਚ ਮੱਥਾ ਟੇਕਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ਦੇ ਬੈਕਗਰਾਊਂਡ ‘ਚ ਹੈਪੀ ਰਾਏਕੋਟੀ ਦਾ ਧਾਰਮਿਕ ਗੀਤ ‘ਵਾਹ-ਵਾਹ ਗੁਰੂ’ ਚੱਲ ਰਿਹਾ ਹੈ ।

ਹੋਰ ਪੜ੍ਹੋ : ਅਮਰ ਨੂਰੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕਾ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ

ਵੀਡੀਓ ‘ਚ ਨਿੰਜਾ ਤੋਂ ਇਲਾਵਾ ਗੈਵੀ ਚਾਹਲ ਸਣੇ ਹੋਰ ਕਈ ਸਿਤਾਰੇ ਵੀ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ‘ਤੇ ਗਾਇਕ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ‘ਤੇ ਰਿਐਕਸ਼ਨ ਦਿੱਤੇ ਜਾ ਰਹੇ ਹਨ ।

ਗਾਇਕ ਨਿੰਜਾ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ

ਗਾਇਕ ਨਿੰਜਾ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਮੈਂ ਕੱਲਾ ਚੰਗਾ’ ‘ਰੋਈਂ ਨਾ’, ‘ਆਦਤ’, ‘ਸ਼ੇਰਾਂ ਦੇ ਸ਼ਿਕਾਰ’ ਸਣੇ ਕਈ ਗੀਤ ਹਿੱਟ ਲਿਸਟ ‘ਚ ਸ਼ਾਮਿਲ ਹਨ ।

ਗਾਇਕ ਨਿੰਜਾ ਦੀ ਨਿੱਜੀ ਜ਼ਿੰਦਗੀ 

ਗਾਇਕ ਨਿੰਜਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਜਸਮੀਤ ਦੇ ਨਾਲ ਲਵ ਮੈਰਿਜ ਕਰਵਾਈ ਹੈ । ਕੁਝ ਮਹੀਨੇ ਪਹਿਲਾਂ ਹੀ ਗਾਇਕ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਹੈ ।ਜਿਸ ਦੀਆਂ ਤਸਵੀਰਾਂ ਵੀ ਗਾਇਕ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਸਨ । 

 

- PTC PUNJABI


Popular Posts