Advertisment

Valentine's Week 2024: ਸ਼ੁਰੂ ਹੋਣ ਜਾ ਰਿਹਾ ਹੈ ਵੈਲਨਟਾਈਨ ਵੀਕ, ਜਾਣੋ 7 ਤੋਂ 14 ਫਰਵਰੀ ਤੱਕ ਇਨ੍ਹਾਂ ਖਾਸ ਦਿਨਾਂ ਬਾਰੇ

ਪੂਰੀ ਦੁਨੀਆ ਵਿੱਚ ਹਰ ਸਾਲ 14 ਫਰਵਰੀ ਵੈਲੇਨਟਾਈਨ ਡੇਅ ਮਨਾਇਆ ਜਾਂਦਾ ਹੈ। ਹਾਲਾਂਕਿ ਵੈਲੇਨਟਾਈਨ ਡੇਅ ਤੋਂ ਪਹਿਲਾਂ ਵੀ ਕਈ ਅਜਿਹੇ ਖਾਸ ਦਿਨ ਹੁੰਦੇ ਹਨ ਜਿਨ੍ਹਾਂ ਨੂੰ ਲੋਕ ਮਨਾਉਂਦੇ ਹਨ। ਜਿਸ ਨੂੰ ਵੈਲੇਨਟਾਈਨ ਵੀਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

author-image
By Pushp Raj
New Update
Valentines Week 2024

Valentine's Week 2024:

Listen to this article
00:00 / 00:00
Advertisment

Valentine Week Full List 2024: ਪੂਰੀ ਦੁਨੀਆ ਵਿੱਚ ਹਰ ਸਾਲ 14 ਫਰਵਰੀ ਵੈਲੇਨਟਾਈਨ ਡੇਅ ਮਨਾਇਆ (Valentine's Day)ਜਾਂਦਾ ਹੈ। ਇਸ ਦਿਨ ਪ੍ਰੇਮੀ ਜੋੜੇ ਆਪਣੇ ਪਿਆਰ ਦਾ ਇਜਹਾਰ ਕਰਦੇ ਹਨ ਅਤੇ ਜਸ਼ਨ ਮਨਾਉਂਦੇ ਹਨ। ਹਾਲਾਂਕਿ ਵੈਲੇਨਟਾਈਨ ਡੇਅ ਤੋਂ ਪਹਿਲਾਂ ਵੀ ਕਈ ਅਜਿਹੇ ਖਾਸ ਦਿਨ ਹੁੰਦੇ ਹਨ ਜਿਨ੍ਹਾਂ ਨੂੰ ਲੋਕ ਮਨਾਉਂਦੇ ਹਨ। ਜਿਸ ਨੂੰ ਵੈਲੇਨਟਾਈਨ ਵੀਕ (Valentine Week)  ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਆਓ ਜਾਣਦੇ ਹਾਂ ਕਿ 7 ਫਰਵਰੀ ਤੋਂ ਲੈ ਕੇ 14 ਫਰਵਰੀ ਤੱਕ ਕਿਸ ਦਿਨ ਮਨਾਇਆ ਜਾਵੇਗਾ ਕਿਹੜਾ ਦਿਨ। 

Advertisment

 

Advertisment

ਆਓ ਜਾਣਦੇ ਹਾਂ ਵੈਲਟਾਈਨ ਵੀਕ ਦੇ ਵੱਖ-ਵੱਖ ਦਿਨਾਂ ਬਾਰੇ


ਰੋਜ਼ ਡੇਅ (Rose Day)

ਵੈਲੇਨਟਾਈਨ ਵੀਕ ਦਾ ਪਹਿਲਾ ਦਿਨ ਰੋਜ਼ ਡੇਅ ਹੁੰਦਾ ਹੈ। ਇਸ ਦਿਨ ਤੁਸੀਂ ਆਪਣੇ ਕਿਸੇ ਖ਼ਾਸ ਨੂੰ ਲਾਲ ਗੁਲਾਬ ਦੇ ਸਕਦੇ ਹੋ। ਲਾਲ ਗੁਲਾਬ ਪਿਆਰ ਦਾ ਪ੍ਰਤੀਕ ਹੈ। 

Advertisment

ਪ੍ਰਪੋਜ਼ ਡੇਅ (Propose Day)

ਰੋਜ਼ ਡੇਅ ਤੋਂ ਅਗਲੇ ਦਿਨ ਨੂੰ ਪ੍ਰਪੋਜ਼ ਡੇਅ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਦਾ ਹਰ ਉਹ ਵਿਅਕਤੀ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ ਜੋ ਕਿਸੇ ਨੂੰ ਪ੍ਰਪੋਜ਼ ਕਰਕੇ ਆਪਣੇ ਦਿਲ ਦੇ ਜਜ਼ਬਾਤਾਂ ਦਾ ਇਜ਼ਹਾਰ ਕਰਨਾ ਚਾਹੁੰਦਾ ਹੈ। ਇਸ ਦਿਨ ਪ੍ਰੇਮੀ ਅਤੇ ਪ੍ਰੇਮਿਕਾ ਇੱਕ ਦੂਜੇ ਦੇ ਸਾਹਮਣੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। 

ਚਾਕਲੇਟ ਡੇਅ (Chocolate Day)

Advertisment

ਵੈਲੇਨਟਾਈਨ ਵੀਕ ਦੇ ਤੀਜਾ ਦਿਨ ਨੂੰ ਚਾਕਲੇਟ ਡੇਅ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਤੁਸੀਂ ਆਪਣੇ ਕਿਸੇ ਖਾਸ ਨੂੰ ਉਸ ਦੀ ਪਸੰਦ ਦੀ ਚਾਕਲੇਟ ਦੇ ਸਕਦੇ ਹੋ। ਅਜਿਹਾ ਕਿਹਾ ਜਾਂਦਾ ਹੈ ਚਾਕਲੇਟ ਆਪਣੀ ਮਿਠਾਸ ਦੇ ਨਾਲ ਦੋ ਲੋਕਾਂ ਦੇ ਵਿਚਾਲੇ ਪਿਆਰ ਨੂੰ ਹੋਰ ਵਧਾ ਦਿੰਦੀ ਹੈ।

 

Advertisment

ਟੈਡੀ ਡੇਅ (Teddy Day)

ਵੈਲੇਨਟਾਈਨ ਵੀਕ ਦੇ ਚੌਥੇ ਦਿਨ ਟੈਡੀ ਡੇਅ ਮਨਾਇਆ ਜਾਂਦਾ ਹੈ। ਇਸ ਦਿਨ ਤੁਸੀਂ ਆਪਣੇ ਦੋਸਤ ਜਾਂ ਪਾਰਟਨਰ ਨੂੰ ਪਿਆਰਾ ਜਿਹਾ ਸਾਫਟ ਖਿਡੌਣਾ ਯਾਨੀ ਕਿ ਟੈਡੀ ਦੇ ਕੇ ਇਸ ਦਿਨ ਨੂੰ ਹੋਰ ਖਾਸ ਬਣਾ ਸਕਦੇ ਹੋ।

ਪ੍ਰੋਮਿਸ ਡੇਅ (Promise Day)
ਵੈਲੇਨਟਾਈਨ ਵੀਕ ਦੇ ਪੰਜਵੇਂ ਦਿਨ ਪ੍ਰੋਮਿਸ ਡੇਅ ਮਨਾਇਆ ਜਾਂਦਾ ਹੈ। ਇਸ ਦਿਨ ਪ੍ਰੇਮੀ ਜੋੜੇ ਤੇ ਵਿਆਹੇ ਜੋੜੇ ਇੱਕ ਦੂਜੇ ਨੂੰ ਪਿਆਰ ਕਰਨ ਅਤੇ ਜੀਵਨ ਭਰ ਇੱਕ ਦੂਜੇ ਦੇ ਨਾਲ ਰਹਿਣ ਦਾ ਵਾਅਦਾ ਕਰਦੇ ਹਨ।

Advertisment

ਹੱਗ ਡੇ (Hug Day)
ਵੈਲੇਨਟਾਈਨ ਵੀਕ ਦੇ ਛੇਵੇਂ ਦਿਨ ਹੱਗ ਡੇਅ ਮਨਾਇਆ ਜਾਂਦਾ ਹੈ। ਇਸ ਦਿਨ ਇੱਕ ਦੂਜੇ ਨੂੰ ਗਲੇ ਲਗਾ ਕੇ ਪਿਆਰ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਇਸ ਦਿਨ ਆਪਣੇ ਕਿਸੇ ਖਾਸ ਨੂੰ ਗਲੇ ਲਗਾ ਕੇ ਦੱਸੋ ਕਿ ਉਹ ਤੁਹਾਡੇ ਲਈ ਕਿੰਨਾ ਜ਼ਰੂਰੀ ਹੈ ਤੇ ਤੁਹਾਡੀ ਜ਼ਿੰਦਗੀ ਵਿੱਚ ਉਸ ਦੀ ਕਿੰਨੀ ਖਾਸ ਥਾਂ ਹੈ। 

 

Advertisment

ਹੋਰ ਪੜ੍ਹੋ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇੜੇ ਸਥਿਤ ਹੈਰੀਟੇਜ਼ ਸਟ੍ਰੀਟ 'ਤੇ ਫੋਟੋਸ਼ੂਟ ਕਰਨ 'ਤੇ ਲਗਾਈ ਗਈ ਪਾਬੰਦੀ

ਕਿੱਸ ਡੇਅ (Kiss Day)

ਕਿੱਸ ਡੇਅ ਨੂੰ ਵੈਲੇਨਟਾਈਨ ਹਫ਼ਤੇ ਦੇ ਸੱਤਵੇ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਤੁਸੀਂ ਜਿਸ ਨੂੰ ਪਿਆਰ ਕਰਦੇ ਹੋ, ਉਸ ਦੇ ਹੱਥ ਅਤੇ ਮੱਥੇ ਨੂੰ ਕਿਸ ਕੇ ਦੱਸ ਸਕਦੇ ਹੋ ਕਿ ਉਹ ਤੁਹਾਡੀ ਜਿੰਦਗੀ ਚ ਕਿੰਨੇ ਜ਼ਿਆਦਾ ਜ਼ਰੂਰੀ ਹਨ। 

 

ਵੈਲੇਨਟਾਈਨ ਡੇਅ  (Valentine's Day)

ਇਸ ਪੂਰੇ ਹਫ਼ਤੇ ਦੇ ਆਖਰੀ ਦਿਨ ਨੂੰ ਵੈਲੇਨਟਾਈਨ ਡੇਅ ਵਜੋਂ ਮਨਾਇਆ ਜਾਂਦਾ ਹੈ। ਹਰ ਕੋਈ ਇਸ ਨੂੰ ਆਪਣੇ-ਆਪਣੇ ਤਰੀਕੇ ਨਾਲ ਆਪਣੇ ਪਾਰਟਨਰ ਜਾਂ ਕਿਸੇ ਖਾਸ ਲਈ ਇਸ ਦਿਨ ਨੂੰ ਬੇਹੱਦ ਖਾਸ ਬਨਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਦਿਨ ਲੋਕ ਆਪਣੇ ਸਾਥੀ ਨੂੰ ਜੀਵਨ ਭਰ ਉਨ੍ਹਾਂ ਦੇ ਨਾਲ ਰਹਿਣ ਦਾ ਵਾਅਦਾ ਕਰਦੇ ਹਨ।

Advertisment

Stay updated with the latest news headlines.

Follow us:
Advertisment