Advertisment

Vicky Kaushal ਵਿੱਕੀ ਕੌਸ਼ਲ ਨੇ ਐਮੀ ਵਿਰਕ ਨੂੰ ਫ਼ਿਲਮ 'ਮੌੜ' ਲਈ ਖ਼ਾਸ ਅੰਦਾਜ਼ 'ਚ ਦਿੱਤੀ ਵਧਾਈ, ਗਾਇਕ ਨੇ ਇੰਝ ਦਿੱਤਾ ਰਿਐਕਸ਼ਨ

ਮਸ਼ਹੂਰ ਪੰਜਾਬੀ ਗਾਇਕ ਐਮੀ ਵਿਰਕ ਜਲਦ ਹੀ ਆਪਣੀ ਨਵੀਂ ਫ਼ਿਲਮ 'ਮੌੜ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ। ਅਜਿਹੇ 'ਚ ਮਸ਼ਹੂਰ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਨੇ ਖ਼ਾਸ ਅੰਦਾਜ਼ 'ਚ ਐਮੀ ਵਿਰਕ ਨੂੰ ਇਸ ਫ਼ਿਲਮ ਲਈ ਵਧਾਈ ਦਿੱਤੀ ਹੈ। ਵਿੱਕੀ ਕੌਸ਼ਲ ਨੇ ਲਿਖਿਆ, 'ਮੇਰਾ ਭਰਾ ਐਮੀ ਵਿਰਕ। ਭਰਾ ਤੈਨੂੰ ਪੰਜਾਬੀ ਫ਼ਿਲਮ 'ਮੌੜ” ਲਈ ਬਹੁਤ-ਬਹੁਤ ਵਧਾਈਆਂ, ਜੋ 9 ਜੂਨ ਨੂੰ ਰਿਲੀਜ਼ ਹੋਣ ਰਹੀ ਹੈ। ਬਹੁਤ ਘੱਟ ਫ਼ਿਲਮ ਲੱਗ ਰਹੀ ਹੈ। ਫੱਟੇ ਚੱਕੀ ਚੱਲੋ।”

author-image
By Pushp Raj
New Update
Vicky Kaushal ਵਿੱਕੀ ਕੌਸ਼ਲ ਨੇ ਐਮੀ ਵਿਰਕ ਨੂੰ ਫ਼ਿਲਮ 'ਮੌੜ' ਲਈ ਖ਼ਾਸ ਅੰਦਾਜ਼ 'ਚ ਦਿੱਤੀ ਵਧਾਈ, ਗਾਇਕ ਨੇ ਇੰਝ ਦਿੱਤਾ ਰਿਐਕਸ਼ਨ
Advertisment

Vicky Kaushal congratulates Ammy Virk:ਪੰਜਾਬੀ ਫ਼ਿਲਮ 'ਮੌੜ' ਦੁਨੀਆ ਭਰ 'ਚ ਕੱਲ ਯਾਨੀ 9 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ 'ਚ ਐਮੀ ਵਿਰਕ ਤੇ ਦੇਵ ਖਰੌੜ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਲੈ ਕੇ ਲੋਕਾਂ 'ਚ ਕਾਫੀ ਉਤਸ਼ਾਹ ਹੈ।

Advertisment


ਇਸ ਦੇ ਨਾਲ ਹੀ ਬੀਤੇ ਦਿਨੀਂ ਐਮੀ ਵਿਰਕ ਤੇ ਵਿੱਕੀ ਕੌਸ਼ਲ ਦੀ ਮੁਲਾਕਾਤ ਹੋਈ, ਜਿਸ ਦੀ ਇਕ ਤਸਵੀਰ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਤਸਵੀਰ ਨਾਲ ਐਮੀ ਨੇ ਕੈਪਸ਼ਨ 'ਚ ਲਿਖਿਆ, 'ਮੇਰਾ ਭਰਾ।

ਇਸ ਤਸਵੀਰ ਨੂੰ ਹੁਣ ਵਿੱਕੀ ਕੌਸ਼ਲ ਵਲੋਂ ਸਟੋਰੀ 'ਚ ਰੀਸ਼ੇਅਰ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਐਮੀ ਵਿਰਕ ਨੂੰ ਵਧਾਈਆਂ ਵੀ ਦਿੱਤੀਆਂ ਹਨ।

Advertisment

ਵਿੱਕੀ ਕੌਸ਼ਲ ਨੇ ਲਿਖਿਆ, 'ਮੇਰਾ ਭਰਾ ਐਮੀ ਵਿਰਕ। ਭਰਾ ਤੈਨੂੰ ਪੰਜਾਬੀ ਫ਼ਿਲਮ 'ਮੌੜ” ਲਈ ਬਹੁਤ-ਬਹੁਤ ਵਧਾਈਆਂ, ਜੋ 9 ਜੂਨ ਨੂੰ ਰਿਲੀਜ਼ ਹੋਣ ਰਹੀ ਹੈ। ਬਹੁਤ ਘੱਟ ਫ਼ਿਲਮ ਲੱਗ ਰਹੀ ਹੈ। ਫੱਟੇ ਚੱਕੀ ਚੱਲੋ।” ਇਸ ਤੋਂ ਪਹਿਲਾਂ ਵਿੱਕੀ ਕੌਸ਼ਲ ਦੀ ਫ਼ਿਲਮ 'ਜ਼ਰਾ ਹੱਟ ਕੇ ਜ਼ਰਾ ਬੱਚ ਕੇ ' ਦੇ ਦੌਰਾਨ  ਪੰਜਾਬੀ ਗੀਤ obsessed  ਗੀਤ ਉੱਤੇ ਡਾਂਸ ਕਰਦੇ ਹੋਏ ਨਜ਼ਰ ਆਏ ਸਨ।  ਇਸ ਤੋਂ ਇਲਾਵਾ ਦੱਸ ਦਈਏ ਕਿ ਵਿੱਕੀ ਕੌਸ਼ਲ ਨੂੰ ਅਕਸਰ ਐਮੀ ਵਿਰਕ ਦੇ ਗੀਤਾਂ ਦਾ ਆਨੰਦ ਮਾਣਦੇ ਹੋਏ ਵੇਖਿਆ ਗਿਆ ਹੈ। 


ਹੋਰ ਪੜ੍ਹੋ: ਭਲਕੇ ਰਿਲੀਜ਼ ਹੋਵੇਗੀ ਫ਼ਿਲਮ 'ਮੌੜ', ਕੀ ਡਾਕੂ ਦੇ ਕਿਰਦਾਰ 'ਚ ਲੋਕਾਂ ਨੂੰ ਪਸੰਦ ਆਉਣਗੇ ਐਮੀ ਵਿਰਕ?

ਦੱਸ ਦੇਈਏ ਕਿ ਫ਼ਿਲਮ 'ਚ ਨਾਇਕਰਾ ਕੌਰ, ਕੁਲਜਿੰਦਰ ਸਿੱਧੂ, ਵਿਕਰਮਜੀਤ ਵਿਰਕ, ਅਮੀਕ ਵਿਰਕ, ਪਰਮਵੀਰ ਸਿੰਘ, ਜਰਨੈਲ ਸਿੰਘ, ਮਾਰਕ ਰੰਧਾਵਾ ਤੇ ਰਿਚਾ ਭੱਟ ਵੀ ਅਹਿਮ ਕਿਰਦਾਰਾਂ 'ਚ ਹਨ। ਫ਼ਿਲਮ ਨੂੰ ਜਤਿੰਦਰ ਮੌਹਰ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਇਸ ਦੇ ਡਾਇਲਾਗਸ ਜਤਿੰਦਰ ਲਾਲ ਨੇ ਲਿਖੇ ਹਨ। ਇਸ ਫ਼ਿਲਮ ਨੂੰ ਜਤਿਨ ਸੇਠੀ ਤੇ ਕਾਰਜ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।


Advertisment

Stay updated with the latest news headlines.

Follow us:
Advertisment