Yo Yo Honey Singh: ਮੁੜ ਟੁੱਟਿਆ ਹਨੀ ਸਿੰਘ ਦਾ ਦਿਲ, ਟੀਨਾ ਥਡਾਨੀ ਨਾਲ ਬ੍ਰੇਕਅੱਪ ਤੋਂ ਬਾਅਦ ਗਾਇਕ ਨੇ ਕਿਹਾ- ‘ਰੱਬ ਚਾਹੁੰਦਾ ਕਿ ਮੈਂ ਇਕੱਲਾ ਰਹਾਂ’
ਯੋ ਯੋ ਹਨੀ ਸਿੰਘ ਨੇ ਆਪਣੀ ਗਰਲ ਫਰੈਂਡ ਟੀਨਾ ਥਡਾਨੀ ਨਾਲ ਬ੍ਰੇਕਅਪ ਕਰ ਲਿਆ ਹੈ। ਇਸ ਦੀ ਜਾਣਕਾਰੀ ਗਾਇਕ ਨੇ ਆਪਣੇ ਇੰਸਟਾਗ੍ਰਾਮ ‘ਤੇ ਸਟੋਰੀ ਅਪਲੋਡ ਕਰਕੇ ਦਿੱਤੀ ਹੈ। ਇਹੀ ਨਹੀਂ ਹਨੀ ਸਿੰਘ ਨੇ ਸੋਸ਼ਲ ਮੀਡੀਆ ਤੋਂ ਟੀਨਾ ਨਾਲ ਸਾਰੀਆਂ ਤਸਵੀਰਾਂ ਤੇ ਵੀਡੀਓਜ਼ ਡਿਲੀਟ ਕਰ ਦਿੱਤੀਆਂ ਹਨ।
Yo Yo Honey Singh: ਮੁੜ ਟੁੱਟਿਆ ਹਨੀ ਸਿੰਘ ਦਾ ਦਿਲ, ਟੀਨਾ ਥਡਾਨੀ ਨਾਲ ਬ੍ਰੇਕਅੱਪ ਤੋਂ ਬਾਅਦ ਗਾਇਕ ਨੇ ਕਿਹਾ- ‘ਰੱਬ ਚਾਹੁੰਦਾ ਕਿ ਮੈਂ ਇਕੱਲਾ ਰਹਾਂ’
Yo Yo Honey Singh Breakup With Tina Thadani: ਪੰਜਾਬੀ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਦੇ ਨਾਂ ਤੋਂ ਸਭ ਵਾਕਿਫ ਹਨ। ਉਸ ਨੇ ਆਪਣੇ ਟੈਲੇਂਟ ਨਾਲ ਬਾਲੀਵੁੱਡ ਤੱਕ ਨਾਮ ਕਮਾਇਆ ਹੈ। ਪਿਛਲੇ ਕਈ ਦਿਨਾਂ ਤੋਂ ਰੈਪਰ ਕਾਫੀ ਸੁਰਖੀਆਂ ‘ਚ ਬਣੇ ਰਹੇ ਹਨ। ਇਸ ਦਾ ਕਾਰਨ ਉਨ੍ਹਾਂ ਦਾ ਪਤਨੀ ਨਾਲ ਤਲਾਕ ਤੇ ਦੂਜਾ ਉਨ੍ਹਾਂ ਦਾ ਮਾਡਲ ਟੀਨਾ ਥੰਡਾਨੀ ਨਾਲ ਰਿਲੇਸ਼ਨਸ਼ਿਪ ਸੀ।

ਦੱਸ ਦਈਅ ਕਿ ਗਾਇਕ ਹਨੀ ਸਿੰਘ ਦਾ ਪਤਨੀ ਨਾਲ ਤਲਾਕ ਹੋਇਆ ਸੀ। ਇਸ ਤੋਂ ਥੋੜੇ ਹੀ ਸਮੇਂ ਬਾਅਦ ਉਨ੍ਹਾਂ ਨੇ ਵਾਪਸ ਇੰਡਸਟਰੀ ‘ਚ ਕਮਬੈਕ ਕੀਤਾ। ਇਸ ਦੇ ਨਾਲ -ਨਾਲ ਉਹ ਨਵੇਂ ਰਿਸ਼ਤੇ ਦਾ ਐਲਾਨ ਵੀ ਕਰ ਦਿੱਤਾ ਸੀ। ਪਰ ਹੁਣ ਹਨੀ ਸਿੰਘ ਨੂੰ ਲੈਕੇ ਇੱਕ ਹੋਰ ਅਪਡੇਟ ਸਾਹਮਣੇ ਆ ਰਹੀ ਹੈ।
ਦਰਅਸਲ, ਯੋ ਯੋ ਹਨੀ ਸਿੰਘ ਨੇ ਆਪਣੀ ਗਰਲ ਫਰੈਂਡ ਟੀਨਾ ਥਡਾਨੀ ਨਾਲ ਬ੍ਰੇਕਅਪ ਕਰ ਲਿਆ ਹੈ। ਇਸ ਦੀ ਜਾਣਕਾਰੀ ਗਾਇਕ ਨੇ ਆਪਣੇ ਇੰਸਟਾਗ੍ਰਾਮ ‘ਤੇ ਸਟੋਰੀ ਅਪਲੋਡ ਕਰਕੇ ਦਿੱਤੀ ਹੈ। ਇਹੀ ਨਹੀਂ ਹਨੀ ਸਿੰਘ ਨੇ ਸੋਸ਼ਲ ਮੀਡੀਆ ਤੋਂ ਟੀਨਾ ਨਾਲ ਸਾਰੀਆਂ ਤਸਵੀਰਾਂ ਤੇ ਵੀਡੀਓਜ਼ ਡਿਲੀਟ ਕਰ ਦਿੱਤੀਆਂ ਹਨ। ਇਹੀ ਨਹੀਂ ਟੀਨਾ ਤੇ ਹਨੀ ਦੋਵਾਂ ਨੇ ਇੱਕ ਦੂਜੇ ਨੂੰ ਸੋਸ਼ਲ ਮੀਡੀਆ ‘ਤੇ ਅਨਫਾਲੋ ਵੀ ਕਰ ਦਿੱਤਾ ਹੈ।
ਹਨੀ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਕਿਹਾ, ‘ਅਖੀਰ ‘ਚ ਸੱਚੇ ਸਾਥ ਤੋਂ ਜ਼ਿਆਦਾ ਡੂੰਘੀ ਦੁਨੀਆ ਹੋਰ ਕੋਈ ਖਵਾਇਸ਼ ਨਹੀਂ ਹੈ, ਪਰ ਪਰਮਾਤਮਾ ਚਾਹੁੰਦਾ ਹੈ ਕਿ ਮੈਂ ਇਕੱਲਾ ਰਹਾਂ।’ ਹਨੀ ਸਿੰਘ ਦੀ ਇਸ ਪੋਸਟ ‘ਚ ਉਸ ਦੇ ਬ੍ਰੇਕਅਪ ਦਾ ਦਰਦ ਸਾਫ ਝਲਕ ਰਿਹਾ ਹੈ।

ਹੋਰ ਪੜ੍ਹੋ: Stunning Summer Looks: ਗਰਮੀਆਂ 'ਚ ਟ੍ਰਾਈ ਕਰੋ ਬਾਲੀਵੁੱਡ ਅਭਿਨੇਤਰਿਆਂ ਦਾ ਇਹ ਫਲੋਰਲ ਡਰੈਸ ਲੁੱਕ
ਦੱਸਣਯੋਗ ਹੈ ਕਿ ਬਾਲੀਵੁੱਡ ਅਤੇ ਪਾਲੀਵੁੱਡ ਮਿਊਜ਼ਿਕ ਇੰਡਸਟਰੀ ਵਿੱਚ ਯੋ ਯੋ ਹਨੀ ਸਿੰਘ ਉਹ ਨਾਂ ਹੈ ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਆਪਣੇ ਰੈਪ ਨਾਲ ਦੇਸ਼ ਅਤੇ ਵਿਦੇਸ਼ ਬੈਠੇ ਪ੍ਰਸ਼ੰਸ਼ਕਾਂ ਨੂੰ ਵੀ ਆਪਣਾ ਦੀਵਾਨਾ ਬਣਾਇਆ ਹੈ ਹਨੀ ਸਿੰਘ ਅੰਗਰੇਜ਼ੀ, ਪੰਜਾਬੀ ਮਿਕਸ ਅਤੇ ਰੈਪ ਦੇ ਨਾਲ ਹਿੰਦੀ ਗੀਤਾਂ ਵਿੱਚ ਵਿਲੱਖਣਤਾ ਦੀ ਛੋਹ ਪਾ ਕੇ ਯੋ-ਯੋ ਵਜੋਂ ਮਸ਼ਹੂਰ ਹੋ ਗਏ। ਬ੍ਰਾਊਨ ਰੰਗ, ਹਾਈ ਹੀਲਸ, ਇੰਗਲਿਸ਼ ਬੀਟ ਸਮੇਤ ਸਾਰੇ ਗੀਤਾਂ ਰਾਹੀਂ ਦੁਨੀਆ ‘ਚ ਪਛਾਣ ਬਣਾਈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
