Yo Yo Honey Singh: ਮੁੜ ਵਿਵਾਦਾਂ 'ਚ ਘਿਰੇ ਹਨੀ ਸਿੰਘ, ਜਾਣੋ ਕਿਸ ਨੇ ਗਾਇਕ ਖਿਲਾਫ ਦਰਜ ਕਰਵਾਈ ਸ਼ਿਕਾਇਤ
ਮਸ਼ਹੂਰ ਬਾਲੀਵੁੱਡ ਰੈਪਰ ਹਨੀ ਸਿੰਘ ਆਪਣੀ ਗਰਲਫ੍ਰੈ਼ਂਡ ਟੀਨਾ ਥੰਡਾਨੀ ਨਾਲ ਬ੍ਰੇਅਕਪ ਤੋਂ ਬਾਅਦ ਮੁੜ ਇੱਕ ਹੋਰ ਵਿਵਾਦ 'ਚ ਫਸਦੇ ਹੋਏ ਨਜ਼ਰ ਆ ਰਹੇ ਹਨ। ਹਾਲ ਹੀ ਵਿੱਚ ਇੱਕ ਈਵੈਂਟ ਓਰਗਨਾਈਜ਼ਰ ਨੇ ਹਨੀ ਸਿੰਘ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਗਾਇਕ ਦੇ ਖਿਲਾਫ ਮੁੰਬਈ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।
Yo Yo Honey Singh: ਮੁੜ ਵਿਵਾਦਾਂ 'ਚ ਘਿਰੇ ਹਨੀ ਸਿੰਘ, ਜਾਣੋ ਕਿਸ ਨੇ ਗਾਇਕ ਖਿਲਾਫ ਦਰਜ ਕਰਵਾਈ ਸ਼ਿਕਾਇਤ
Yo Yo Honey Singh Faces Serious Charges: ਬਾਲੀਵੁੱਡ ਦੇ ਮਸ਼ਹੂਰ ਰੈਪਰ ਅਤੇ ਗਾਇਕ ਹਨੀ ਸਿੰਘ ਦੀਆਂ ਮੁਸੀਬਤਾਂ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਅਕਸਰ ਉਹ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਵਿਵਾਦਾਂ ਵਿਚ ਰਹਿੰਦੇ ਹਨ। ਮੁੜ ਇੱਕ ਵਾਰ ਫਿਰ ਤੋਂ ਹਨੀ ਸਿੰਘ ਨਵੇਂ ਵਿਵਾਦਾਂ 'ਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਇੱਕ ਈਵੈਂਟ ਆਰਗਨਾਈਜ਼ਰ ਨੇ ਹਨੀ ਸਿੰਘ 'ਤੇ ਗੰਭੀਰ ਇਲਜ਼ਾਮ ਲਾਉਂਦਲਾਫ ਸ਼ਿਕਾਇਤ ਦਰਜ ਕਰਵਾਈ ਹੈ।

ਦੱਸ ਦਈਅ ਕਿ ਬੀਤੇ ਸਾਲ ਹਨੀ ਸਿੰਘ ਦਾ ਉਨ੍ਹਾਂ ਦੀ ਪਤਨੀ ਨਾਲ ਤਲਾਕ ਹੋ ਗਿਆ ਹੈ। ਤਲਾਕ ਤੋਂ ਬਾਅਦ ਹੁਣ ਆਪਣੀ ਗਰਲਫ੍ਰੈ਼ਂਡ ਟੀਨਾ ਥੰਡਾਨੀ ਨਾਲ ਬ੍ਰੇਅਕਪ ਤੋਂ ਬਾਅਦ ਮੁੜ ਇੱਕ ਹੋਰ ਵਿਵਾਦ 'ਚ ਫਸਦੇ ਹੋਏ ਨਜ਼ਰ ਆ ਰਹੇ ਹਨ। ਹਾਲ ਹੀ ਵਿੱਚ ਇੱਕ ਈਵੈਂਟ ਓਰਗਨਾਈਜ਼ਰ ਨੇ ਹਨੀ ਸਿੰਘ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਗਾਇਕ ਦੇ ਖਿਲਾਫ ਮੁੰਬਈ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਇਕ ਮਸ਼ਹੂਰ ਈਵੈਂਟ ਕੰਪਨੀ ਦੇ ਮਾਲਕ ਵਿਵੇਕ ਰਵੀ ਰਮਨ ਨੇ ਯੋ ਯੋ ਹਨੀ ਸਿੰਘ ਖਿਲਾਫ ਪੁਲਿਸ ਸਟੇਸ਼ਨ 'ਚ ਉਸ ਨੂੰ ਅਗਵਾ ਕਰਨ, ਬੰਧਕ ਬਣਾ ਕੇ ਰੱਖਣ ਅਤੇ ਕੁੱਟਮਾਰ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ। ਤੁਹਾਨੂੰ ਦੱਸ ਦੇਈਏ ਕਿ ਵਿਵੇਕ ਰਮਨ ਨਾਮ ਦੇ ਵਿਅਕਤੀ ਨੇ ਮੁੰਬਈ ਦੇ ਬੀਕੇਸੀ ਵਿੱਚ ਯੋ ਯੋ ਹਨੀ ਸਿੰਘ ਦੇ ਫੈਸਟੀਵਿਨਾ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ। ਪ੍ਰੋਗਰਾਮ 15 ਅਪ੍ਰੈਲ ਨੂੰ ਸੀ, ਪੈਸਿਆਂ ਦੇ ਲੈਣ-ਦੇਣ 'ਚ ਗੜਬੜੀ ਕਾਰਨ ਵਿਵੇਕ ਨੇ ਪ੍ਰੋਗਰਾਮ ਰੱਦ ਕਰਨ ਦਾ ਫੈਸਲਾ ਕੀਤਾ।
ਇਸ ਤੋਂ ਗੁੱਸੇ 'ਚ ਆ ਕੇ ਹਨੀ ਸਿੰਘ ਅਤੇ ਉਸ ਦੇ ਸਾਥੀਆਂ ਨੇ ਵਿਵੇਕ ਨੂੰ ਅਗਵਾ ਕਰਕੇ ਮੁੰਬਈ ਦੇ ਸਹਾਰ ਵਿੱਚ ਸਥਿਤ ਇੱਕ ਹੋਟਲ 'ਚ ਬੰਦੀ ਬਣਾ ਕੇ ਰੱਖਿਆ, ਜਿੱਥੇ ਉਸ ਦੀ ਕੁੱਟਮਾਰ ਕੀਤੀ ਗਈ। ਵਿਵੇਕ ਨੇ ਆਪਣੀ ਸ਼ਿਕਾਇਤ 'ਚ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਐੱਫਆਈਆਰ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ।

ਹੋਰ ਪੜ੍ਹੋ: ਪੰਜਾਬ ਦੀ ਇਸ ਧੀ ਨੇ ਵਧਾਇਆ ਮਾਣ, ਚੰਡੀਗੜ੍ਹ ਦੀ ਸੇਜਲ ਗੁਪਤਾ ਬਣੀ Miss Teen International India
ਇਸ ਸਮੇਂ ਮਸ਼ਹੂਰ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਆਪਣੀ ਐਲਬਮ 3.0 ਨੂੰ ਲੈ ਕੇ ਸੁਰਖੀਆਂ 'ਚ ਹਨ, ਪਰ ਰਵੀ ਰਮਨ ਵੱਲੋਂ ਹਨੀ ਸਿੰਘ 'ਤੇ ਲਗਾਏ ਗਏ ਇਨ੍ਹਾਂ ਗੰਭੀਰ ਦੋਸ਼ਾਂ ਤੋਂ ਬਾਅਦ ਹੁਣ ਹਰ ਕੋਈ ਰੈਪਰ ਦੇ ਪ੍ਰਤੀਕਰਮ ਦਾ ਇੰਤਜ਼ਾਰ ਕਰ ਰਿਹਾ ਹੈ। ਜੇਕਰ ਇਸ ਮਾਮਲੇ 'ਚ ਥੋੜ੍ਹੀ ਜਿਹੀ ਵੀ ਸੱਚਾਈ ਹੈ ਤਾਂ ਲੰਬੇ ਸਮੇਂ ਬਾਅਦ ਵਾਪਸੀ ਕਰ ਰਹੇ ਯੋ ਯੋ ਹਨੀ ਸਿੰਘ ਵਿਵਾਦਾਂ 'ਚ ਘਿਰਦੇ ਨਜ਼ਰ ਆ ਸਕਦੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
