Priyanka Chopra confirm Parineeti's wedding: ਕੀ ਪ੍ਰਿਯੰਕਾ ਚੋਪੜਾ ਨੇ ਭਾਰਤ ਆ ਕੇ ਕੰਨਫਰਮ ਕੀਤੀ ਭੈਣ ਪਰਿਣੀਤੀ ਚੋਪੜਾ ਦੇ ਵਿਆਹ ਦੀ ਗੱਲ ?

ਪਰੀਣੀਤੀ ਚੋਪੜਾ ਤੇ ਆਪ ਨੇਤਾ ਰਾਘਵ ਚੱਢਾ ਦੀ ਡਿਨਰ ਡੇਟ ਦੀ ਵੀਡੀਓ ਵਾਇਰਲ ਹੋਣ ਮਗਰੋਂ ਦੋਹਾਂ ਦੇ ਵਿਆਹ ਦੀਆਂ ਖਬਰਾਂ ਲਗਾਤਾਰ ਸੁਰਖੀਆਂ 'ਚ ਹਨ। ਇਸੇ ਵਿਚਾਲੇ ਪਰੀਣੀਤੀ ਚੋਪੜਾ ਦੀ ਕਜ਼ਨ ਅਦਾਕਾਰਾ ਪ੍ਰਿਯੰਕਾ ਚੋਪੜਾਆਪਣੇ ਪਤੀ ਨਿੱਕ ਜੋਨਸ ਤੇ ਧੀ ਮਾਲਤੀ ਨਾਲ ਇੰਡੀਆ ਆਈ ਹੈ। ਜਿਸ ਤੋਂ ਬਾਅਦ ਫੈਨਜ਼ ਇਹ ਕਿਆਸ ਲਗਾ ਰਹੇ ਹਨ ਕਿ ਪ੍ਰਿਯੰਕਾ ਚੋਪੜਾ ਇੱਥੇ ਖ਼ਾਸ ਤੌਰ 'ਤੇ ਪਰੀਣੀਤੀ ਚੋਪੜਾ ਦੇ ਵਿਆਹ ਲਈ ਆਈ ਹੈ।

Written by  Pushp Raj   |  March 31st 2023 07:03 PM  |  Updated: March 31st 2023 07:03 PM

Priyanka Chopra confirm Parineeti's wedding: ਕੀ ਪ੍ਰਿਯੰਕਾ ਚੋਪੜਾ ਨੇ ਭਾਰਤ ਆ ਕੇ ਕੰਨਫਰਮ ਕੀਤੀ ਭੈਣ ਪਰਿਣੀਤੀ ਚੋਪੜਾ ਦੇ ਵਿਆਹ ਦੀ ਗੱਲ ?

Priyanka Chopra confirm Parineeti Chopra's wedding: ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਪਛਾਣ ਬਨਾਉਣ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ ਭਾਰਤ ਆਈ ਹੈ। ਪ੍ਰਿਯੰਕਾ   ਚੋਪੜਾ ਦੇ ਭਾਰਤ ਆਉਣ ਮਗਰੋਂ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ, ਜਿਸ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰਿਯੰਕਾ ਚੋਪੜਾ ਦਾ ਪਰਿਵਾਰ ਸਣੇ ਆਉਣਾ ਕਿਸੇ ਖ਼ਾਸ ਕਾਰਨ ਨੂੰ ਦਰਸਾਉਂਦਾ ਹੈ ਇਹ ਕਾਰਨ ਕੀ ਹੈ ਆਓ ਜਾਣਦੇ ਹਾਂ। 

ਹਾਲ ਹੀ 'ਚ ਪੈਪਰਾਜ਼ੀਸ ਵੱਲੋਂ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ   ਚੋਪੜਾ ਨੂੰ  ਏਅਰਪੋਰਟ 'ਤੇ ਸਪਾਟ ਕੀਤਾ ਗਿਆ ਹੈ। ਅਦਾਕਾਰਾ ਆਪਣੇ ਪਰਿਵਾਰ ਨਾਲ ਭਾਰਤ ਪਹੁੰਚੀ ਹੈ। ਪ੍ਰਿਯੰਕਾ ਚੋਪੜਾ ਨੇ ਭਾਰਤ ਪਹੁੰਚਦੇ ਹੀ ਆਪਣੇ ਪਤੀ ਨਿੱਕ ਜੋਨਸ ਅਤੇ ਬੇਟੀ ਮਾਲਤੀ ਮੈਰੀ  ਨਾਲ ਮੀਡੀਆ ਲਈ ਪੋਜ਼ ਦਿੱਤੇ। 

ਇਹ ਪਹਿਲੀ ਵਾਰ ਹੈ ਜਦੋਂ ਦੇਸੀ ਗਰਲ ਨੇ ਆਪਣੀ ਬੇਟੀ ਮਾਲਤੀ ਨਾਲ ਮੀਡੀਆ ਨੂੰ ਖੁੱਲ੍ਹ ਕੇ ਤਸਵੀਰਾਂ ਦਿੱਤੀਆਂ ਹਨ। ਇਸ ਤੋਂ ਪਹਿਲਾਂ ਉਹ ਹਮੇਸ਼ਾ ਆਪਣੀ ਬੇਟੀ ਦਾ ਚਿਹਰਾ ਲੁਕਾਉਂਦੀ ਰਹੀ ਹੈ। ਮਾਲਤੀ ਦੀਆਂ ਤਸਵੀਰਾਂ ਇਸ ਸਮੇਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ ਅਤੇ ਲੋਕ ਉਸ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਦੇਸੀ ਗਰਲ ਦੀ ਧੀ ਮਾਲਤੀ ਬਹੁਤ ਹੀ ਪਿਆਰੀ ਲੱਗ ਰਹੀ ਹੈ। 

ਮਾਸੀ ਪਰੀਣੀਤੀ ਦੇ ਵਿਆਹ 'ਚ ਸ਼ਾਮਿਲ ਹੋਣ ਪਹੁੰਚੀ ਕਿਊਟ ਮਾਲਤੀ ਤੇ ਭੈਣ ਪ੍ਰਿਯੰਕਾ ਚੋਪੜਾ 

ਸੁਣਨ 'ਚ ਆਇਆ ਹੈ ਕਿ ਪ੍ਰਿਯੰਕਾ   ਚੋਪੜਾ ਆਪਣੀ ਚਚੇਰੀ  ਭੈਣ ਪਰੀਣੀਤੀ  ਚੋਪੜਾ ਦੇ ਵਿਆਹ ਲਈ ਭਾਰਤ ਆਈ ਹੈ। ਪਰੀਣੀਤੀ ਚੋਪੜਾ ਜਲਦ ਹੀ ਆਪ ਨੇਤਾ ਰਾਘਵ ਚੱਢਾ ਨਾਲ ਵਿਆਹ ਕਰਨ ਜਾ ਰਹੀ ਹੈ। ਇਹ ਦੋਵੇਂ ਕੁਝ ਦਿਨ ਪਹਿਲਾਂ ਇਕੱਠੇ ਨਜ਼ਰ ਆਏ ਸਨ, ਜਿਸ ਤੋਂ ਬਾਅਦ ਇਨ੍ਹਾਂ ਦੇ ਵਿਆਹ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।  ਦੇਸੀ ਗਰਲ ਪ੍ਰਿਯੰਕਾ   ਚੋਪੜਾ ਇਸੇ ਕਾਰਨ ਆਪਣੇ ਪਤੀ ਨਿਕ ਜੋਨਸ ਅਤੇ ਬੇਟੀ ਮਾਲਤੀ ਨਾਲ ਭਾਰਤ ਆਈ ਹੈ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network