ਪਰਮੀਸ਼ ਵਰਮਾ ਨੂੰ ਵਿਦੇਸ਼ ‘ਚ ਨੌਕਰੀ ਤੋਂ ਦਿੱਤਾ ਗਿਆ ਸੀ ਕੱਢ, ਮਸ਼ਹੂਰ ਹੋਣ ਤੋਂ ਬਾਅਦ ਉਸੇ ਜਗ੍ਹਾ ਜਾ ਕੇ ਪਰਮੀਸ਼ ਵਰਮਾ ਨੇ ਕੀਤਾ ਸੀ ਇਹ ਕੰਮ
ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਹਨ । ਹੁਣ ਤੱਕ ਉਨ੍ਹਾਂ ਨੇ ਕਈ ਗੀਤ ਕੱਢੇ ਹਨ ਅਤੇ ਬਤੌਰ ਅਦਾਕਾਰ ਵੀ ਉਹ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਪਰ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਵਿਦੇਸ਼ ਕਰੜਾ ਸੰਘਰਸ਼ ਕੀਤਾ ਹੈ ।
ਪਰਮੀਸ਼ ਵਰਮਾ ਨੂੰ ਵਿਦੇਸ਼ ‘ਚ ਨੌਕਰੀ ਤੋਂ ਦਿੱਤਾ ਗਿਆ ਸੀ ਕੱਢ, ਮਸ਼ਹੂਰ ਹੋਣ ਤੋਂ ਬਾਅਦ ਉਸੇ ਜਗ੍ਹਾ ਜਾ ਕੇ ਪਰਮੀਸ਼ ਵਰਮਾ ਨੇ ਕੀਤਾ ਸੀ ਇਹ ਕੰਮ
ਪਰਮੀਸ਼ ਵਰਮਾ (Parmish Verma)ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਹਨ । ਹੁਣ ਤੱਕ ਉਨ੍ਹਾਂ ਨੇ ਕਈ ਗੀਤ ਕੱਢੇ ਹਨ ਅਤੇ ਬਤੌਰ ਅਦਾਕਾਰ ਵੀ ਉਹ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਪਰ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਵਿਦੇਸ਼ ਕਰੜਾ ਸੰਘਰਸ਼ ਕੀਤਾ ਹੈ । ਉਨ੍ਹਾਂ ਨੇ ਦੱਸਿਆ ਕਿ ਉਹ ਇੱਕ ਪੱਬ ‘ਚ ਨੌਕਰੀ ਕਰਦੇ ਸਨ । ਪਰ ਇੱਕ ਦਿਨ ਮੈਨੇਜਰ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਉਹ ਕਿਸੇ ਹੋਰ ਜਗ੍ਹਾ ਅਪਲਾਈ ਕਰ ਦੇਣ ।

ਹੋਰ ਪੜ੍ਹੋ : ਬਾਬਾ ਜੀ ਤੋਂ ਆਸ਼ੀਰਵਾਦ ਲੈਂਦੇ ਨਜ਼ਰ ਆਏ ਗੁਰਦਾਸ ਮਾਨ, ਵੀਡੀਓ ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ
ਜਿਸ ‘ਤੇ ਪਰਮੀਸ਼ ਵਰਮਾ ਬਹੁਤ ਹੈਰਾਨ ਹੋਏ ਸਨ ਅਤੇ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਅਚਾਨਕ ਅਜਿਹਾ ਕੀ ਹੋ ਗਿਆ । ਫਿਰ ਜਦੋਂ ਮੈਂ ਉਥੋਂ ਜਾਣ ਲੱਗਿਆ ਤਾਂ ਮੈਂ ਮੈਨੇਜਰ ਨੂੰ ਕਿਹਾ ਕਿ ਤੂੰ ਮੇਰਾ ਦਿਲ ਦੁਖਾਇਆ ਹੈ ਅਤੇ ਇਸ ਤੋਂ ਕੁਝ ਸਾਲ ਬਾਅਦ ਮੇਰਾ ਸ਼ੋਅ ਹੋਇਆ ਅਤੇ ਮੈਂ ਜਦੋਂ ਆਸਟਰੇਲੀਆ ਜਾਂਦਾ ਸੀ ਤਾਂ ਉਸੇ ਪੱਬ ‘ਚ ਜਾਂਦਾ ਸੀ ।

ਮੈਂ ਸ਼ੋਅ ਤੋਂ ਬਾਅਦ ਉੱਥੇ ਗਿਆ ਤਾਂ ਉਹ ਮੈਨੇਜਰ ਉੱਥੇ ਹੀ ਮੌਜੂਦ ਸੀ ।ਉਸ ਨੇ ਕਿਹਾ ਕਿ ਮੈਂ ਤੇਰਾ ਦਿਲ ਦੁਖਾਇਆ ਸੀ ਅੱਜ ਦੱਸ ਤੂੰ ਕੀ ਪੀਏਂਗਾ । ਜਿਸ ‘ਤੇ ਪਰਮੀਸ਼ ਵਰਮਾ ਦੇ ਸਾਹਮਣੇ ਉਹ ਡਰਿੰਕ ਲਿਆ ਕੇ ਰੱਖ ਦਿੰਦਾ ਹੈ ਤਾਂ ਹੱਥ ਹਿਲਾ ਕੇ ਕਹਿੰਦਾ ਹੈ ਕਿ ਕੋਈ ਚੱਕਰ ਨੀ ਤੂੰ ਪੀ ਲੈ । ਉਸ ਸਮੇਂ ਪਰਮੀਸ਼ ਕੋਲ ਸ਼ੋਅ ਦੌਰਾਨ ਇੱਕਠੇ ਹੋਏ ਕਾਫੀ ਸਾਰੇ ਪੈਸੇ ਸਨ ਤਾਂ ਪਰਮੀਸ਼ ਨੇ ਸਾਰੇ ਪੈਸੇ ਕੱਢ ਕੇ ਟੇਬਲ ‘ਤੇ ਰੱਖ ਦਿੱਤੇ ‘ਤੇ ਕਿਹਾ ਕੋਈ ਚੱਕਰ ਨਹੀਂ ਚੱਕ ਲਾ’। ਪਰਮੀਸ਼ ਵਰਮਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।
ਪਰਮੀਸ਼ ਵਰਮਾ ਦੀ ਨਿੱਜੀ ਜ਼ਿੰਦਗੀ
ਪਰਮੀਸ਼ ਵਰਮਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਗੀਤ ਗਰੇਵਾਲ ਦੇ ਨਾਲ ਵਿਆਹ ਕਰਵਾਇਆ ਹੈ । ਉਹ ਇੱਕ ਧੀ ਦੇ ਪਿਤਾ ਬਣ ਚੁੱਕੇ ਹਨ । ਉਨ੍ਹਾਂ ਦੇ ਪਿਤਾ ਜੀ ਸਤੀਸ਼ ਵਰਮਾ ਪੰਜਾਬੀ ਯੂਨੀਵਰਸਟੀ ‘ਚ ਬਤੌਰ ਪ੍ਰੋਫੈਸਰ ਕੰਮ ਕਰ ਚੁੱਕੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
