ਥ੍ਰੈਡਸ ਐਪ 'ਤੇ ਦਿਲਜੀਤ ਦੋਸਾਂਝ ਤੋਂ ਫੈਨਜ਼ ਨੇ ਕੰਗਨਾ ਰਣੌਤ ਬਾਰੇ ਪੁੱਛਿਆ ਇਹ ਸਵਾਲ, ਦਿਲਜੀਤ ਨੇ ਦਿੱਤਾ ਫਨੀ ਜਵਾਬ, ਪੜ੍ਹੋ ਪੂਰੀ ਖ਼ਬਰ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਤੇ ਕੰਗਨਾ ਰਣੌਤ ਵਿਚਾਲੇ ਹੋਈ ਤਕਰਾਰ ਕਿਸੇ ਕੋਲੋਂ ਲੁੱਕੀ ਨਹੀਂ ਹੈ। ਦੋਵਾਂ ਹੀ ਸਿਤਾਰਿਆਂ ਨੂੰ ਕਿਸਾਨ ਅੰਦੋਲਨ ਦੌਰਾਨ ਆਹਮੋ-ਸਾਹਮਣੇ ਹੁੰਦੇ ਹੋਏ ਦੇਖਿਆ ਗਿਆ। ਮੁੜ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਏ ਹਨ।
ਥ੍ਰੈਡਸ ਐਪ 'ਤੇ ਦਿਲਜੀਤ ਦੋਸਾਂਝ ਤੋਂ ਫੈਨਜ਼ ਨੇ ਕੰਗਨਾ ਰਣੌਤ ਬਾਰੇ ਪੁੱਛਿਆ ਇਹ ਸਵਾਲ, ਦਿਲਜੀਤ ਨੇ ਦਿੱਤਾ ਫਨੀ ਜਵਾਬ, ਪੜ੍ਹੋ ਪੂਰੀ ਖ਼ਬਰ
Diljit Dosanjh's Epic Response On Fan's questions: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਤੇ ਕੰਗਨਾ ਰਣੌਤ ਵਿਚਾਲੇ ਹੋਈ ਤਕਰਾਰ ਕਿਸੇ ਕੋਲੋਂ ਲੁੱਕੀ ਨਹੀਂ ਹੈ। ਦੋਵੇਂ ਹੀ ਸਿਤਾਰਿਆਂ ਨੂੰ ਕਿਸਾਨ ਅੰਦੋਲਨ ਦੌਰਾਨ ਆਹਮੋ-ਸਾਹਮਣੇ ਹੁੰਦੇ ਹੋਏ ਦੇਖਿਆ ਗਿਆ। ਦਰਅਸਲ, ਕਿਸਾਨ ਅੰਦੋਲਨ ਦੇ ਦੌਰਾਨ ਦਿਲਜੀਤ ਦੋਸਾਂਝ ਅਤੇ ਕੰਗਨਾ ਵਾਲੇ ਟਵਿੱਟਰ ਵਾਰ ਹੋਈ ਸੀ। ਦੋਵੇਂ ਆਪਣੇ ਇੱਕ ਤੋਂ ਵੱਧ ਇੱਕ ਟਵੀਟ ਦੇ ਚੱਲਦੇ ਸੁਰਖੀਆਂ ਵਿੱਚ ਰਹੇ ਸੀ। ਇੱਕ ਵਾਰ ਫਿਰ ਤੋਂ ਦੋਵਾਂ ਸਿਤਾਰਿਆਂ ਦਾ ਨਾਂਅ ਚਰਚਾ ਵਿੱਚ ਆ ਗਿਆ ਹੈ।
_37222af3dc00bf2f002d8bfe8fb6aa94_1280X720.webp)
ਦਰਅਸਲ, ਹਾਲ ਹੀ ਵਿੱਚ ਦਿਲਜੀਤ ਦੋਸਾਂਝ ਵੱਲੋਂ ਪਾੱਪੁਲਰ ਥ੍ਰੈਡਸ ਐਪ ਉੱਪਰ ਅਕਾਊਂਟ ਬਣਾਇਆ ਹੈ। ਇਥੇ ਇੱਕ ਪ੍ਰਸ਼ੰਸਕ ਨੇ ਦਿਲਜੀਤ ਨੂੰ ਸਵਾਲ ਕਰਦੇ ਹੋਏ ਪੁੱਛਿਆ ਕੰਗਨਾ ਨਹੀਂ ਆਈ ਪਰ ਇੱਥੇ ਯਾਰ... ਇਸ ਦਾ ਜਵਾਬ ਦਿੰਦੇ ਹੋਏ ਦਿਲਜੀਤ ਨੇ ਕਿਹਾ ਸਵਾਦ ਨਈ ਲਈ ਦੇ... ਉਦੋਂ ਗੱਲ ਪੰਜਾਬ ਦੀ ਸੀ...ਆਪਣਾ ਪਰਸਨਲ ਕਿਸੇ ਨਾਲ ਕੋਈ ਰੌਲਾ ਨਈ ਭੈਣਜੀ...।
ਇਸ ਉੱਤੇ ਇੱਕ ਪ੍ਰਸ਼ੰਸਕ ਨੇ ਕਮੈਂਟ ਕਰਦੇ ਲਿਖਿਆ ਜਦੋਂ ਗੱਲ ਪੰਜਾਬ ਦੀ ਹੁੰਦੀ ਆ ਤਾਂ ਮਸਲੇ ਸਾਰੇ ਪਰਸਨਲ ਬਣ ਜਾਂਦੇ ਹਨ। ਦੱਸਣਯੋਗ ਹੈ ਕਿ ਕਿਸਾਨ ਅੰਦੋਲਨ ਦੌਰਾਨ ਕੰਗਨਾ ਰਣੌਤ ਅਤੇ ਦਿਲਜੀਤ ਦੋਸਾਂਝ ਵਿਚਕਾਰ ਖੂਬ ਟਵਿੱਟਰ ਵਾਰ ਹੋਈ ਸੀ। ਇਸ ਦੌਰਾਨ ਪਾਲੀਵੁੱਡ ਹੀ ਨਹੀਂ ਸਗੋਂ ਬਾਲੀਵੁੱਡ ਵਿੱਚ ਵੀ ਇਸ ਦੀ ਖੂਬ ਚਰਚਾ ਹੋਈ। ਹਾਲਾਂਕਿ ਇਸ ਦੌਰਾਨ ਅਭਿਨੇਤਾ ਰਿਤਿਕ ਰੌਸ਼ਨ ਵੀ ਦਿਲਜੀਤ ਦੀ ਤਾਰੀਫ ਕਰਦੇ ਹੋਏ ਨਜ਼ਰ ਆਏ ਸੀ।
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਸਭ ਤੋਂ ਸਫਲ ਕਲਾਕਾਰ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਤੋਂ ਲੈਕੇ ਹਾਲੀਵੁੱਡ ਤੱਕ ਵੱਡਾ ਨਾਮ ਕਮਾਇਆ ਹੈ। ਅਪ੍ਰੈਲ ਮਹੀਨੇ 'ਚ ਦਿਲਜੀਤ ਨੇ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕੀਤਾ ਸੀ। ਉੱਥੋਂ ਦਿਲਜੀਤ ਗਲੋਬਲ ਸਟਾਰ ਬਣੇ ਹਨ।
ਹੋਰ ਪੜ੍ਹੋ: Monsoon Special: ਬਰਸਾਤ ਦੇ ਮੌਸਮ 'ਚ ਕੀੜੀਆਂ ਤੇ ਮੱਖੀ, ਮੱਛਰਾਂ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ 10 ਟਿੱਪਸ
ਵਰਕਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਦੀ ਨਿਮਰਤ ਖਹਿਰਾ ਨਾਲ ਫਿਲਮ 'ਜੋੜੀ' ਰਿਲੀਜ਼ ਹੋਈ ਸੀ। ਇਸ ਦੇ ਨਾਲ ਨਾਲ ਦਿਲਜੀਤ ਦੀ ਇੱਕ ਹੋਰ ਫਿਲਮ 'ਚਮਕੀਲਾ' ਵੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਨੂੰ ਇਮਇਆਜ਼ ਅਲੀ ਨੇ ਡਾਇਰੈਕਟ ਕੀਤਾ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
