ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲਿਆਂ ਨੇ ਸਭ ਦਾ ਕੀਤਾ ਸ਼ੁਕਰਾਨਾ, ਕਿਹਾ ਹਰਭਜਨ ਮਾਨ, ਬੱਬੂ ਮਾਨ ਸਣੇ ਕਈ ਗਾਇਕਾਂ ਨੇ ਯੂਟਿਊਬ ‘ਤੇ ਆਉਣ ਲਈ ਕੀਤਾ ਪ੍ਰੇਰਿਤ

ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਯੂ-ਟਿਊਬ, ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਆਉਣ ਦੇ ਲਈ ਪੰਜਾਬੀ ਇੰਡਸਟਰੀ ਦੇ ਕਈ ਗਾਇਕਾਂ ਜਿਸ ‘ਚ ਹਰਭਜਨ ਮਾਨ, ਜਸਬੀਰ ਜੱਸੀ, ਬੱਬੂ ਮਾਨ ਸਣੇ ਕਈ ਗਾਇਕਾਂ ਨੇ ਪ੍ਰੇਰਿਤ ਕੀਤਾ ਸੀ ।

Reported by: PTC Punjabi Desk | Edited by: Shaminder  |  September 06th 2023 04:54 PM |  Updated: September 06th 2023 04:54 PM

ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲਿਆਂ ਨੇ ਸਭ ਦਾ ਕੀਤਾ ਸ਼ੁਕਰਾਨਾ, ਕਿਹਾ ਹਰਭਜਨ ਮਾਨ, ਬੱਬੂ ਮਾਨ ਸਣੇ ਕਈ ਗਾਇਕਾਂ ਨੇ ਯੂਟਿਊਬ ‘ਤੇ ਆਉਣ ਲਈ ਕੀਤਾ ਪ੍ਰੇਰਿਤ

ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ (Bhai Harjinder Singh Ji Srinagar Wale)ਨੇ ਆਪਣਾ ਯੂ-ਟਿਊਬ ਚੈਨਲ ਕੁਝ ਸਾਲ ਪਹਿਲਾਂ ਸ਼ੁਰੂ ਕੀਤਾ  ਹੈ । ਜਿਸ ‘ਤੇ ਉਨ੍ਹਾਂ ਦਾ ਕੀਰਤਨ ਸੁਣਨ ਵਾਲੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜਿਸ ਤੋਂ ਬਾਅਦ ਭਾਈ ਹਰਜਿੰਦਰ ਸਿੰਘ ਜੀ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਇਹ ਡਰ ਲੱਗਦਾ ਸੀ ਕਿ ਸੰਗਤ ਪਤਾ ਨਹੀਂ ਉਨ੍ਹਾਂ ਦੇ ਬਾਰੇ ਕੀ ਸੋਚੇਗੀ । 

ਹੋਰ ਪੜ੍ਹੋ :  ਦਿਲਜੀਤ ਦੋਸਾਂਝ ਨੇ ਇੰਝ ਕੀਤੀ ਅੰਗਰੇਜ ਦੇ ਨਾਲ ਮਸਤੀ, ਵੇਖੋ ਵੀਡੀਓ

ਹਰਭਜਨ ਮਾਨ, ਬੱਬੂ ਮਾਨ ਅਤੇ ਜਸਬੀਰ ਜੱਸੀ ਨੇ ਕੀਤਾ ਪ੍ਰੇਰਿਤ

ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਯੂ-ਟਿਊਬ, ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਆਉਣ ਦੇ ਲਈ ਪੰਜਾਬੀ ਇੰਡਸਟਰੀ ਦੇ ਕਈ ਗਾਇਕਾਂ ਜਿਸ ‘ਚ ਹਰਭਜਨ ਮਾਨ, ਜਸਬੀਰ ਜੱਸੀ, ਬੱਬੂ ਮਾਨ ਸਣੇ ਕਈ ਗਾਇਕਾਂ ਨੇ ਪ੍ਰੇਰਿਤ ਕੀਤਾ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਯੂਟਿਊਬ ਚੈਨਲ ਸ਼ੁਰੂ ਕੀਤਾ । 

ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਕਰਦੇ ਨਿਹਾਲ 

ਭਾਈ ਹਰਜਿੰਦਰ ਸਿੰਘ ਜੀ ਅਕਸਰ ਗੁਰਬਾਣੀ ਅਤੇ ਸ਼ਬਦ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹਨ । ਆਪਣੀ ਰਸਭਿੰਨੀ ਆਵਾਜ਼ ਦੇ ਨਾਲ ਉਹ ਗੁਰੁ ਘਰ ਦੀ ਇਲਾਹੀ ਬਾਣੀ ਦੇ ਨਾਲ ਸੰਗਤਾਂ ਨੂੰ ਜੋੜਦੇ ਹਨ । ਦੇਸ਼ ਭਰ ਦੇ ਕਈ ਰਾਜਾਂ ‘ਚ ਉਹ ਅਕਸਰ ਕੀਰਤਨ ਕਰਨ ਦੇ ਲਈ ਜਾਂਦੇ ਹਨ । 

 

- PTC PUNJABI


Popular Posts