Shah Rukh Khan: ਸ਼ਾਹਰੁਖ ਖ਼ਾਨ ਨੂੰ ਫੈਨ ਨੇ ਪੁੱਛਿਆ ਸਵਾਲ ਮੇਰੇ ਨਾਲ ਸਿਗਰੇਟ ਪੀਣ ਚੱਲੋਗੇ? ਤਾਂ ਕਿੰਗ ਖ਼ਾਨ ਨੇ ਦਿੱਤਾ ਕਰਾਰਾ ਜਵਾਬ
ਸ਼ਾਹਰੁਖ ਖ਼ਾਨ ਨੇ ਹਾਲ ਹੀ 'ਚ ਆਪਣੇ ਫੈਨਜ਼ ਲਈ ਲਾਈਵ ਸੈਸ਼ਨ ਕੀਤਾ। ਇਸ ਦੌਰਾਨ ਪ੍ਰਸ਼ੰਸਕਾਂ ਨੇ ਕਿੰਗ ਖ਼ਾਨ ਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਮਜ਼ਾਕੀਆ ਸਵਾਲ ਪੁੱਛੇ ਅਤੇ ਅਦਾਕਾਰ ਨੇ ਉਨ੍ਹਾਂ ਦੇ ਜਵਾਬ ਵੀ ਦਿਲਚਸਪ ਤਰੀਕੇ ਨਾਲ ਦਿੱਤੇ।
Shah Rukh Khan: ਸ਼ਾਹਰੁਖ ਖ਼ਾਨ ਨੂੰ ਫੈਨ ਨੇ ਪੁੱਛਿਆ ਸਵਾਲ ਮੇਰੇ ਨਾਲ ਸਿਗਰੇਟ ਪੀਣ ਚੱਲੋਗੇ? ਤਾਂ ਕਿੰਗ ਖ਼ਾਨ ਨੇ ਦਿੱਤਾ ਕਰਾਰਾ ਜਵਾਬ
Shah Rukh Khan '#AskSRK' session 2 : ਸ਼ਾਹਰੁਖ ਖ਼ਾਨ Shah Rukh Khan ਨੂੰ ਬਾਲੀਵੁੱਡ ਦਾ ਕਿੰਗ ਖ਼ਾਨ ਕਿਹਾ ਜਾਂਦਾ ਹੈ। ਉਹ ਆਪਣੀਆਂ ਫਿਲਮਾਂ, ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ। ਐਕਟਰ ਦੇ ਦੁਨੀਆ ਭਰ ਵਿੱਚ ਕਰੋੜਾਂ ਫੈਨਸ ਹਨ।ਸ਼ਾਹਰੁਖ ਖ਼ਾਨ ਨਾ ਸਿਰਫ਼ ਬਾਲੀਵੁੱਡ ਦੇ ਬਾਦਸ਼ਾਹ ਹਨ, ਸਗੋਂ ਦੁਨੀਆ ਭਰ ਦੇ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਵੀ ਰਾਜ ਕਰਦੇ ਹਨ। ਸ਼ਾਹਰੁਖ ਦਾ ਕ੍ਰੇਜ਼ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਸੁਪਰਸਟਾਰ ਸ਼ਾਹਰੁਖ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਆਪਣੇ ਪ੍ਰਸ਼ੰਸਕਾਂ ਤੇ ਦਰਸ਼ਕਾਂ ਨਾਲ ਕਿਵੇਂ ਜੁੜਨਾ ਹੈ।
Pyaar ke noor mein nahana padhega!! https://t.co/Rg7LRKFISz
— Shah Rukh Khan (@iamsrk) June 25, 2023
ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਦੀਵਾਨਾ’ ਨੂੰ ਰਿਲੀਜ਼ ਹੋਏ 31 ਸਾਲ ਬੀਤ ਚੁੱਕੇ ਹਨ। ਇਹ ਫ਼ਿਲਮ ਸ਼ਾਹਰੁਖ ਦੀਆਂ ਹਿੱਟ ਫਿਲਮਾਂ ‘ਚੋਂ ਇਕ ਹੈ। ਇਸ ਦਿਨ ਨੂੰ ਹੋਰ ਵੀ ਖਾਸ ਬਣਾਉਣ ਲਈ ਕਿੰਗ ਖ਼ਾਨ ਨੇ ਲਾਈਵ ਆ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ।
ਕੁਝ ਦਿਨ ਪਹਿਲਾਂ ਸ਼ਾਹਰੁਖ ਖਾਨ ਨੇ 15 ਮਿੰਟ ਲਾਈਵ ਆ ਕੇ ਪ੍ਰਸ਼ੰਸਕਾਂ ਨਾਲ ਗੱਲਬਾਤ ਕੀਤੀ ਪਰ ਇਸ ਵਾਰ ਕਿੰਗ ਖਾਨ ਨੇ ਪ੍ਰਸ਼ੰਸਕਾਂ ਨਾਲ ਕਰੀਬ 31 ਮਿੰਟ ਗੱਲਬਾਤ ਕੀਤੀ। ਇਸ ਦੌਰਾਨ #AskMeAnything ਸੈਸ਼ਨ ਦੌਰਾਨ ਪ੍ਰਸ਼ੰਸਕਾਂ ਨੇ ਨਾ ਸਿਰਫ ਕਿੰਗ ਖਾਨ ਦੇ ਸਟੰਟ ਦੀ ਤਾਰੀਫ ਕੀਤੀ, ਸਗੋਂ ਇਕ ਨੇ ਇਹ ਵੀ ਪੁੱਛਿਆ ਕਿ ਕੀ ਉਹ ਉਸ ਨਾਲ ਇਕੱਠੇ ਬੈਠ ਕੇ ਸਿਗਰੇਟ ਪੀਓਗੇ?
ਸ਼ਾਹਰੁਖ ਨੇ ਇੰਝ ਦਿੱਤਾ ਜਵਾਬ
ਕਿੰਗ ਖ਼ਾਨ ਨੇ ਇਸ ਸਵਾਲ ਦਾ ਜਵਾਬ ਟਵੀਟ ਕਰਦੇ ਹੋਏ ਦਿੱਤਾ 'ਤੇ ਕਿਹਾ,'ਮੈਂ ਆਪਣੀਆਂ ਮਾੜੀਆਂ ਆਦਤਾਂ ਇੱਕਲੇ ਹੀ ਕਰਨਾ ਪਸੰਦ ਕਰਦਾ ਹਾਂ'
Main apni buri aadatein akele hi karta hoon!! https://t.co/POWpR67dzu
— Shah Rukh Khan (@iamsrk) June 25, 2023
ਹੋਰ ਪੜ੍ਹੋ: ਕੀ ਤੁਸੀਂ ਦੋ ਗੁੱਤਾਂ ਵਾਲੀ ਇਸ ਭੋਲੀ-ਭਾਲੀ ਗੋਲੂ-ਮੋਲੂ ਕੁੜੀ ਨੂੰ ? ਸ਼ਾਹੀ ਪਰਿਵਾਰ ਨਾਲ ਹੈ ਜੁੜੀ
ਇਸ ਦੌਰਾਨ ਦੌਰਾਨ #AskMeAnything ਸੈਸ਼ਨ ਦੌਰਾਨ ਪ੍ਰਸ਼ੰਸਕ ਨੇ ਸ਼ਾਹਰੁਖ ਤੋਂ ਪੁੱਛਿਆ ਕਿ ਉਹ 57 ਸਾਲ ਦੀ ਉਮਰ ‘ਚ ਇੰਨਾ ਐਕਸ਼ਨ ਕਿਵੇਂ ਕਰਦੇ ਹਨ? ਜਵਾਬ ਦਿੰਦੇ ਹੋਏ ਸ਼ਾਹਰੁਖ ਖ਼ਾਨ ਦਾ ਦਰਦ ਸਾਹਮਣੇ ਆਇਆ। ਅਦਾਕਾਰ ਨੇ ਜਵਾਬ ‘ਚ ਲਿਖਿਆ- ‘ਭਰਾ ਨੂੰ ਬਹੁਤ ਦਰਦ ਨਿਵਾਰਕ ਦਵਾਈਆਂ ਖਾਣੀਆਂ ਪੈਂਦੀਆਂ ਹਨ।’ ਦਰਅਸਲ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਪਠਾਨ’ ‘ਚ ਸ਼ਾਹਰੁਖ ਖ਼ਾਨ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆਏ ਸਨ। ਇੰਨੀ ਊਰਜਾਵਾਨ ਬਾਡੀ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।
Bahut painkillers khaane padhte hain bhai…. https://t.co/YbgptHE37R
— Shah Rukh Khan (@iamsrk) June 25, 2023
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
