ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਬਣੇ ਸ਼ਾਹਰੁਖ ਖ਼ਾਨ ਦੇ ਗੁਆਂਢੀ, ਮਾਪਿਆਂ ਨਾਲ 119 ਕਰੋੜ ਦੇ ਆਪਣੇ ਨਵੇਂ ਆਲੀਸ਼ਾਨ ਘਰ ਦਾ ਜਾਇਜ਼ਾ ਲੈਣ ਪਹੁੰਚਿਆ ਕਪਲ, ਵੇਖੋ ਵੀਡੀਓ
ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਤੇ ਅਦਾਕਾਰਾ ਦੀਪਿਕਾ ਪਾਦੁਕੋਣ ਦਾ ਨਵਾਂ ਘਰ ਬਣ ਰਿਹਾ ਹੈ। ਇਸ ਜੋੜੇ ਦਾ ਇਹ ਘਰ ਬਹੁਤ ਆਲੀਸ਼ਾਨ ਹੋਵੇਗਾ। ਇਸ ਘਰ 'ਚ ਰਹਿਣ 'ਤੇ ਇਹ ਜੋੜਾ ਸ਼ਾਹਰੁਖ ਖ਼ਾਨ ਦਾ ਗੁਆਂਢੀ ਬਣ ਜਾਵੇਗਾ। ਹਾਲ ਹੀ 'ਚ ਇਸ ਸਟਾਰ ਕਪਲ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਬਣੇ ਸ਼ਾਹਰੁਖ ਖ਼ਾਨ ਦੇ ਗੁਆਂਢੀ, ਮਾਪਿਆਂ ਨਾਲ 119 ਕਰੋੜ ਦੇ ਆਪਣੇ ਨਵੇਂ ਆਲੀਸ਼ਾਨ ਘਰ ਦਾ ਜਾਇਜ਼ਾ ਲੈਣ ਪਹੁੰਚਿਆ ਕਪਲ, ਵੇਖੋ ਵੀਡੀਓ
Ranveer Singh And Deepika Padukone New Home: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਤੇ ਅਦਾਕਾਰਾ ਦੀਪਿਕਾਪਾਦੁਕੋਣ ਦਾ ਨਵਾਂ ਘਰ ਬਣ ਰਿਹਾ ਹੈ। ਇਸ ਜੋੜੇ ਦਾ ਇਹ ਘਰ ਬਹੁਤ ਆਲੀਸ਼ਾਨ ਹੋਵੇਗਾ। ਹਾਲ ਹੀ 'ਚ ਇਹ ਸਟਾਰ ਕਪਲ ਆਪਣੇ ਮਾਪਿਆਂ ਨਾਲ ਇਸ ਨਵੇਂ ਘਰ ਦੇ ਨਿਰਮਾਣ ਕਾਰਜ ਦਾ ਜਾਇਜਾ ਲੈਣ ਪਹੁੰਚਾ।
_03fc36d964ad01435b428e35254344de_1280X720.webp)
ਰਣਵੀਰ ਸਿੰਘ ਤੇ ਅਦਾਕਾਰਾ ਦੀਪਿਕਾ ਪਾਦੁਕੋਣ ਇਹ ਦੋਵੇਂ ਆਪਣੇ ਨਵੇਂ ਘਰ ਨੂੰ ਲੈ ਕੇ ਸੁਰਖੀਆਂ ‘ਚ ਹਨ। ਦਰਅਸਲ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੂੰ ਹਾਲ ਹੀ ‘ਚ ਆਪਣੇ ਨਵੇਂ ਘਰ ਦੇ ਨਿਰਮਾਣ ਦੇਖਣ ਆਏ ਤੇ ਉਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਨਾਲ ਨਜ਼ਰ ਆਏ ਹਨ।
ਇਸ ਜੋੜੇ ਦੇ ਨਵੇਂ ਘਰ ਦੇ ਨਿਰਮਾਣ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦਾ ਘਰ ਸ਼ਾਹਰੁਖ ਖ਼ਾਨ ਦੇ ਬੰਗਲੇ ਮੰਨਤ ਦੇ ਕੋਲ ਹੈ।
ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਲੁੱਕ ‘ਚ ਰਣਵੀਰ ਸਿੰਘ ਛੋਟੇ ਵਾਲਾਂ ਨਾਲ ਨਜ਼ਰ ਆ ਰਹੇ ਹਨ ਅਤੇ ਚਿਹਰੇ ‘ਤੇ ਮਾਸਕ ਪਾਇਆ ਹੋਇਆ ਹੈ। ਉਸ ਨੇ ਟੀ-ਸ਼ਰਟ ਦੇ ਨਾਲ ਹਾਫ ਪੈਂਟ ਪਹਿਨੀ ਹੋਈ ਹੈ। ਉਥੇ ਹੀ ਦੀਪਿਕਾ ਪਾਦੁਕੋਣ ਨੇ ਬਲੈਕ ਟੀ-ਸ਼ਰਟ ਦੇ ਨਾਲ ਬਲੈਕ ਪੈਂਟ ਪਾਈ ਹੋਈ ਹੈ।
ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੇ ਇਸ ਵੀਡੀਓ ‘ਤੇ ਪ੍ਰਸ਼ੰਸਕ ਕਮੈਂਟ ਕਰ ਰਹੇ ਹਨ। ਨਵੇਂ ਘਰ ਬਾਰੇ ਟਿੱਪਣੀ ਕਰਨ ਦੇ ਨਾਲ-ਨਾਲ ਪ੍ਰਸ਼ੰਸਕ ਰਣਵੀਰ ਸਿੰਘ ਦੇ ਨਵੇਂ ਲੁੱਕ ‘ਤੇ ਵੀ ਪ੍ਰਤੀਕਿਰਿਆ ਦੇ ਰਹੇ ਹਨ।
ਦੱਸ ਦੇਈਏ ਕਿ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੀ ਇੱਕ ਨਵੀਂ ਅੰਡਰ ਕੰਸਟਰਕਸ਼ਨ ਹੈ। ਸਮਾਚਾਰ ਏਜੰਸੀ ਪੀਟੀਆਈ ਦੀ ਇੱਕ ਰਿਪੋਰਟ ਦੇ ਮੁਤਾਬਕ, ਰਣਵੀਰ ਅਤੇ ਦੀਪਿਕਾ ਨੇ ਬੈਂਡਸਟ੍ਰੈਂਡ ਦੀ ਬਿਲਡਿੰਗ ਸਾਗਰ ਰੇਸ਼ਮ ਦੀਆਂ 16, 17, 18 ਅਤੇ 19 ਮੰਜ਼ਿਲਾਂ ਵਿੱਚ ਫੈਲੇ ਅਪਾਰਟਮੈਂਟ 119 ਕਰੋੜ ਰੁਪਏ ਵਿੱਚ ਖਰੀਦੇ ਹਨ।
_03e1e3ebb0385b48c3fca87ceb0c85a4_1280X720.webp)
ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਵੀਰ ਸਿੰਘ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ‘ਚ ਨਜ਼ਰ ਆਉਣਗੇ। ਉਹ ਆਖਰੀ ਵਾਰ ਫ਼ਿਲਮ ‘ਸਰਕਸ’ ‘ਚ ਨਜ਼ਰ ਆਏ ਸਨ। ਉਥੇ ਹੀ ਦੀਪਿਕਾ ਪਾਦੂਕੋਣ ਫ਼ਿਲਮ ‘ਫਾਈਟਰ’ ਅਤੇ ਫ਼ਿਲਮ ‘ਪ੍ਰੋਜੈਕਟ ਕੇ’ ‘ਚ ਨਜ਼ਰ ਆਵੇਗੀ। ਉਹ ਆਖਰੀ ਵਾਰ ਫ਼ਿਲਮ ‘ਪਠਾਨ’ ‘ਚ ਨਜ਼ਰ ਆਈ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
