Harbhajan Mann: ਹਰਭਜਨ ਮਾਨ ਦੇ ਪੁੱਤਰ ਅਵਕਾਸ਼ ਮਾਨ ਦੇ ਦੋ ਗੀਤ ਇਕੱਠੇ ਹੋਏ ਰਿਲੀਜ਼, ਫੈਨਜ਼ ਬੋਲੇ- 'ਬਿਲਕੁਲ ਪਿਤਾ ਵਰਗੀ ਹੈ ਆਵਾਜ਼'
Harbhajan Mann Son Avkash Mann Songs Out: ਹਰਭਜਨ ਮਾਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ। ਹਰਭਜਨ ਮਾਨ ਆਪਣੀ ਸਾਫ-ਸੁਥਰੀ ਗਾਇਕੀ ਲਈ ਮਸ਼ਹੂਰ ਹਨ, ਉਨ੍ਹਾਂ ਨੇ ਹੁਣ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇਹਨ। ਇਸ ਦੇ ਨਾਲ ਨਾਲ ਮਾਨ ਨੂੰ ਉਨ੍ਹਾਂ ਦੀ ਸੱਭਿਆਚਾਰ, ਵਿਰਸੇ ਨਾਲ ਜੁੜੀ ਹੋਈ ਸਹਿਜ਼ ਗਾਇਕੀ ਦੇ ਲਈ ਵੀ ਜਾਣਿਆ ਜਾਂਦਾ ਹੈ।
ਅਵਕਾਸ਼ ਮਾਨ ਦੇ ਨਵੇਂ ਗੀਤ ਹੋਏ ਰਿਲੀਜ਼
ਹੁਣ ਹਰਭਜਨ ਮਾਨ ਦੀ ਰਾਹ 'ਤੇ ਹੀ ਉਨ੍ਹਾਂ ਦਾ ਪੁੱਤਰ ਅਵਕਾਸ਼ ਮਾਨ ਵੀ ਤੁਰ ਪਏ ਹਨ। ਪਿਤਾ ਵਾਂਗ ਹੀ ਅਵਕਾਸ਼ ਮਾਨ ਵੀ ਬਤੌਰ ਗਾਇਕ ਕੰਮ ਕਰ ਰਹੇ ਹਨ। ਉਹ ਵੀ ਆਪਣੇ ਪਿਤਾ ਦੀ ਤਰ੍ਹਾਂ ਸਾਫ ਸੁਥਰੀ ਤੇ ਅਰਥ ਭਰਪੂਰ ਗਾਇਕੀ ਕਰਦੇ ਹਨ। ਅਵਕਾਸ਼ ਮਾਨ ਹਾਲ ਹੀ 'ਚ ਆਪਣੇ ਨਵੇਂ ਰਿਲੀਜ਼ ਹੋਏ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਛਾਏ ਹੋਏ ਹਨ।
CtYSWxmgg8p/?utm_source=ig_embed&utm_campaign=loading" data-instgrm-version="14" style=" background:#FFF; border:0; border-radius:3px; box-shadow:0 0 1px 0 rgba(0,0,0,0.5),0 1px 10px 0 rgba(0,0,0,0.15); margin: 1px; max-width:540px; min-width:326px; padding:0; width:99.375%; width:-webkit-calc(100% - 2px); width:calc(100% - 2px);">
ਹਾਲ ਹੀ ਵਿੱਚ ਅਵਕਾਸ਼ ਮਾਨ ਦੇ ਦੋ ਗੀਤ ਇਕੱਠੇ ਰਿਲੀਜ਼ ਹੋਏ ਹਨ। ਦੋਵੇਂ ਹੀ ਗੀਤਾਂ ਨੂੰ ਅਵਕਾਸ਼ ਮਾਨ ਨੇ ਆਪਣੀ ਆਵਾਜ਼ ਦਿੱਤੀ ਹੈ। ਇਹ ਗਾਣੇ ਹਨ 'ਦੂਰੀਆਂ' ਤੇ 'ਡਿਸੀਸ਼ਨਜ਼'। ਇਨ੍ਹਾਂ ਦੋਵੇਂ ਗੀਤਾਂ ਦਾ ਐਲਾਨ ਅਵਕਾਸ਼ ਨੇ ਆਪਣੇ ਅਧਿਕਾਰਿਤ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟਾਂ ਪਾ ਕੇ ਕੀਤਾ।
ਫੈਨਜ਼ ਦੇ ਰਹੇ ਵਧਾਈਆਂ
ਅਵਕਾਸ਼ ਮਾਨ ਦੇ ਇਹ ਗੀਤਾਂ ਨੂੰ ਸੁਣ ਕੇ ਫੈਨਜ਼ ਉਸ 'ਤੇ ਖੂਬ ਪਿਆਰ ਲੁੱਟਾ ਰਹੇ ਨੇ ਅਤੇ ਉਨ੍ਹਾਂ ਦੀ ਗਾਇਕੀ ਦੀ ਖੂਬ ਸ਼ਲਾਘਾ ਕਰ ਰਹੇ ਹਨ। ਕੁੱਝ ਫੈਨਜ਼ ਦਾ ਕਹਿਣਾ ਹੈ ਕਿ ਅਵਕਾਸ਼ ਵੀ ਆਪਣੇ ਪਿਤਾ ਵਾਂਗ ਹੀ ਸਾਫ-ਸੁਥਰੀ ਗਾਇਕੀ ਕਰਦਾ ਹੈ। ਕੁੱਝ ਦਾ ਕਹਿਣਾ ਹੈ ਕਿ ਅਵਕਾਸ਼ ਦੀ ਅਵਾਜ਼ ਆਪਣੇ ਪਿਤਾ ਹਰਭਜਨ ਮਾਨ ਨਾਲ ਮੇਲ ਖਾਂਦੀ ਹੈ। ਫੈਨਜ਼ ਹਰਭਜਨ ਮਾਨ ਤੇ ਅਵਕਾਸ਼ ਮਾਨ ਨੂੰ ਇਸ ਨਵੀਂ ਸ਼ੁਰੂਆਤ ਲਈ ਵਧਾਈਆਂ ਦੇ ਰਹੇ ਹਨ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਹਰਭਜਨ ਮਾਨ ਦਾ ਕੈਨੇਡਾ 'ਚ ਸ਼ੋਅ ਸੀ। ਇੱਥੋਂ ਉਨ੍ਹਾਂ ਦਾ ਇੱਕ ਵੀਡੀਓ ਕਾਫੀ ਵਾਇਰਕ ਹੋਇਆ ਸੀ, ਜਦੋਂ ਹਰਭਜਨ ਮਾਨ ਨੇ ਆਪਣੇ ਪੁੱਤਰ ਤੇ ਭਰਾ ਅਵਕਾਸ਼ ਤੇ ਗੁਰਸੇਵਕ ਮਾਨ ਨਾਲ ਸਟੇਜ ਸ਼ੇਅਰ ਕੀਤੀ ਸੀ। ਫੈਨਜ਼ ਨੂੰ ਇਹ ਵੀਡੀਓ ਖੂਬ ਪਸੰਦ ਆਇਆ ਸੀ।
- PTC PUNJABI