IPL 2023: ਮੈਚ 'ਚ ਨਜ਼ਰ ਆਇਆ ਪਠਾਨ ਦਾ ਜਲਵਾ, KKR ਦੀ ਜਿੱਤ ਤੋਂ ਬਾਅਦ ਸ਼ਾਹਰੁਖ ਖ਼ਾਨ ਦੀ ਵਿਰਾਟ ਕੋਹਲੀ ਨਾਲ ਤਸਵੀਰਾਂ ਹੋਇਆਂ ਵਾਇਰਲ
ਇਨ੍ਹੀਂ ਦਿਨੀਂ ਦੇਸ਼ 'ਚ IPL ਦਾ ਕ੍ਰੇਜ਼ ਛਾਇਆ ਹੋਇਆ ਹੈ। ਵੀਰਵਾਰ ਨੂੰ ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਆਪਣੀ ਟੀਮ 'ਕੇਕੇਆਰ' ਨੂੰ ਸਪੋਰਟ ਕਰਨ ਲਈ ਈਡਨ ਗਾਰਡਨ ਪਹੁੰਚੇ, ਜਿੱਥੇ ਉਨ੍ਹਾਂ ਦੀ ਧੀ ਸੁਹਾਨਾ ਖ਼ਾਨ ਵੀ ਟੀਮ ਨੂੰ ਸਪੋਰਟ ਕਰਦੀ ਨਜ਼ਰ ਆਈ।
IPL 2023: ਮੈਚ 'ਚ ਨਜ਼ਰ ਆਇਆ ਪਠਾਨ ਦਾ ਜਲਵਾ, KKR ਦੀ ਜਿੱਤ ਤੋਂ ਬਾਅਦ ਸ਼ਾਹਰੁਖ ਖ਼ਾਨ ਦੀ ਵਿਰਾਟ ਕੋਹਲੀ ਨਾਲ ਤਸਵੀਰਾਂ ਹੋਇਆਂ ਵਾਇਰਲ
King Khan with Virat Kohli during IPL Match: IPL 2023 ਦਾ ਨੌਵਾਂ ਮੈਚ RCB ਅਤੇ KKR ਵਿਚਾਲੇ ਵੀਰਵਾਰ ਨੂੰ ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡਿਆ ਗਿਆ, ਸ਼ਾਹਰੁਖ ਖ਼ਾਨ ਵੀ ਟੀਮ ਦਾ ਹੌਸਲਾ ਵਧਾਉਣ ਪਹੁੰਚੇ। ਕੇਕੇਆਰ ਦੀ ਜਿੱਤ ਤੋਂ ਬਾਅਦ ਕਿੰਗ ਖ਼ਾਨ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ।

ਇਨ੍ਹੀਂ ਦਿਨੀਂ ਦੇਸ਼ 'ਚ IPL ਦਾ ਬੋਲਬਾਲਾ ਹੈ। ਵੀਰਵਾਰ ਨੂੰ ਸ਼ਾਹਰੁਖ ਖ਼ਾਨ ਆਪਣੀ ਟੀਮ ਕੇਕੇਆਰ ਨੂੰ ਸਪੋਰਟ ਕਰਨ ਲਈ ਈਡਨ ਗਾਰਡਨ ਪਹੁੰਚੇ, ਜਿੱਥੇ ਉਨ੍ਹਾਂ ਦੀ ਬੇਟੀ ਸੁਹਾਨਾ ਖ਼ਾਨ ਵੀ ਟੀਮ ਨੂੰ ਸਪੋਰਟ ਕਰਦੀ ਨਜ਼ਰ ਆਈ।
ਆਈਪੀਐਲ ਦਾ ਨੌਵਾਂ ਮੈਚ ਵੀਰਵਾਰ ਨੂੰ ਇੱਥੇ ਖੇਡਿਆ ਗਿਆ ਜਿਸ ਵਿੱਚ ਕੇਕੇਆਰ ਨੇ ਆਰਸੀਬੀ ਨੂੰ ਬੁਰੀ ਤਰ੍ਹਾਂ ਹਰਾਇਆ। ਇਸ ਜਿੱਤ ਤੋਂ ਬਾਅਦ ਸ਼ਾਹਰੁਖ ਖ਼ਾਨ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ।
ਜਿੱਥੇ ਕਿੰਗ ਖ਼ਾਨ ਕੇਕੇਆਰ ਦੀ ਜਿੱਤ ਤੋਂ ਬਾਅਦ ਵਿਰਾਟ ਕੋਹਲੀ ਨੂੰ ਗਲੇ ਲਗਾਉਂਦੇ ਹੋਏ ਅਤੇ ਉਸ ਦੀਆਂ ਗੱਲ੍ਹਾਂ ਖਿੱਚਦੇ ਨਜ਼ਰ ਆਏ, ਉਥੇ ਹੀ ਸ਼ਾਹਰੁਖ ਨੇ ਵੀ ਆਪਣੀ ਫ਼ਿਲਮ 'ਪਠਾਨ' ਦੇ ਮਸ਼ਹੂਰ ਗੀਤ 'ਝੂਮੇ ਜੋ ਪਠਾਨ' 'ਤੇ ਡਾਂਸ ਕੀਤਾ।
ਖੇਡ ਦੇ ਮੈਦਾਨ 'ਚ ਸ਼ਾਹਰੁਖ ਖ਼ਾਨ ਦੇ ਅੰਦਾਜ਼ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਤੁਹਾਨੂੰ ਦੱਸ ਦਈਏ, ਕੋਲਕਾਤਾ ਨਾਈਟ ਰਾਈਡਰਜ਼ ਨੇ 2012 ਅਤੇ 2014 'ਚ ਦੋ ਵਾਰ IPL ਟਰਾਫੀ ਜਿੱਤੀ ਹੈ।
ਸ਼ਾਹਰੁਖ ਖ਼ਾਨ ਲਗਾਤਾਰ ਕੇਕੇਆਰ ਦਾ ਸਮਰਥਨ ਕਰਨ ਲਈ ਮੈਦਾਨ 'ਚ ਨਜ਼ਰ ਆ ਰਹੇ ਹਨ। ਜਿੱਤ ਤੋਂ ਬਾਅਦ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।

ਹੋਰ ਪੜ੍ਹੋ: Sidhu Moosewala ਦੇ ਨਵੇਂ ਗੀਤ 'MERA NA' ਨੇ ਤੋੜੇ ਰਿਕਾਰਡ, 15 ਮਿੰਟਾਂ 'ਚ ਗੀਤ ਨੂੰ ਮਿਲੇ 1 ਮਿਲਿਅਨ ਵਿਊਜ਼
ਇਸ ਜਿੱਤ ਤੋਂ ਬਾਅਦ ਦੀਆਂ ਸਾਰੀਆਂ ਫੋਟੋਆਂ-ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨਾਲ ਸ਼ਾਹਰੁਖ ਖ਼ਾਨ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
