ਕੀ ਤੀਜੀ ਵਾਰ ਮਾਂ ਬਨਣ ਵਾਲੀ ਹੈ ਜੈਨੇਲੀਆ ਡਿਸੂਜ਼ਾ ? ਪਤੀ ਰਿਤੇਸ਼ ਦੇਸ਼ਮੁਖ ਨਾਲ ਵਾਇਰਲ ਹੋਈ ਵੀਡੀਓ ਵੇਖ ਫੈਨਜ਼ ਨੇ ਪੁੱਛੇ ਸਵਾਲ
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜੇਨੇਲੀਆ ਡਿਸੂਜ਼ਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਜਲਦ ਹੀ ਅਦਾਕਾਰਾ ਤੀਜੀ ਵਾਰ ਮਾਂ ਬਨਣ ਵਾਲੀ ਹੈ। ਅਦਾਕਾਰਾ ਨੂੰ ਆਪਣੇ ਪਤੀ ਰਿਤੇਸ਼ ਦੇਸ਼ਮੁਖ ਨਾਲ ਦੇਖਿਆ ਗਿਆ।
ਕੀ ਤੀਜੀ ਵਾਰ ਮਾਂ ਬਨਣ ਵਾਲੀ ਹੈ ਜੈਨੇਲੀਆ ਡਿਸੂਜ਼ਾ ? ਪਤੀ ਰਿਤੇਸ਼ ਦੇਸ਼ਮੁਖ ਨਾਲ ਵਾਇਰਲ ਹੋਈ ਵੀਡੀਓ ਵੇਖ ਫੈਨਜ਼ ਨੇ ਪੁੱਛੇ ਸਵਾਲ
Genelia D'Souza Pregnancy romurs: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜੇਨੇਲੀਆ ਡਿਸੂਜ਼ਾ (Genelia D'Souza ) ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਜਲਦ ਹੀ ਅਦਾਕਾਰਾ ਤੀਜੀ ਵਾਰ ਮਾਂ ਬਨਣ ਵਾਲੀ ਹੈ। ਅਦਾਕਾਰਾ ਨੂੰ ਆਪਣੇ ਪਤੀ ਰਿਤੇਸ਼ ਦੇਸ਼ਮੁਖ ਨਾਲ ਦੇਖਿਆ ਗਿਆ।

ਜੇਨੇਲੀਆ ਡਿਸੂਜ਼ਾ ਤੇ ਰਿਤੇਸ਼ ਦੇਸ਼ਮੁਖ ਬੀ-ਟਾਊਨ ਦੀ ਪਾਵਰ ਕਪਲ ਹਨ। ਦੋਵਾਂ ਨੇ ਆਪਣੀ ਲਵਿੰਗ ਕੈਮਿਸਟਰੀ ਨਾਲ ਫੈਨਜ਼ ਨੂੰ ਕਪਲ ਗੋਲਜ਼ ਦਿੰਤੇ ਹਨ। ਰਿਤੇਸ਼ ਤੇ ਜੇਨੇਲੀਆ ਦੋ ਪਿਆਰੇ ਬੱਚਿਆਂ ਦੇ ਮਾਤਾ-ਪਿਤਾ ਵੀ ਹਨ। ਹਾਲ ਹੀ 'ਚ ਇਸ ਜੋੜੇ ਨੂੰ ਇਕ ਇਵੈਂਟ 'ਚ ਇਕੱਠੇ ਦੇਖਿਆ ਗਿਆ ਸੀ ਪਰ ਇਸ ਦੌਰਾਨ ਜੇਨੇਲੀਆ ਪ੍ਰੈਗਨੈਂਸੀ ਦੀਆਂ ਅਫਵਾਹਾਂ ਕਾਰਨ ਸੁਰਖੀਆਂ 'ਚ ਆ ਗਈ।
ਕੀ ਪ੍ਰੈਗਨੇਟ ਹੈ ਜੇਨੇਲੀਆ ਡਿਸੂਜ਼ਾ?
ਦਰਅਸਲ ਜੇਨੇਲੀਆ ਡਿਸੂਜ਼ਾ ਆਪਣੇ ਪਤੀ ਰਿਤੇਸ਼ ਦੇਸ਼ਮੁਖ ਨਾਲ 9 ਸਤੰਬਰ ਦੀ ਰਾਤ ਨੂੰ ਮੁੰਬਈ ਵਿੱਚ ਆਯੋਜਿਤ ਇੱਕ ਇਵੈਂਟ ਵਿੱਚ ਸ਼ਾਮਲ ਹੋਈ ਸੀ। ਈਵੈਂਟ 'ਤੇ ਜਾਣ ਤੋਂ ਪਹਿਲਾਂ ਜੇਨੇਲੀਆ ਨੇ ਆਪਣੇ ਪਤੀ ਰਿਤੇਸ਼ ਨਾਲ ਪਾਪਰਾਜ਼ੀ ਲਈ ਪੋਜ਼ ਦਿੱਤੇ। ਇਸ ਦੌਰਾਨ ਲੋਕਾਂ ਨੇ ਜੇਨੇਲੀਆ ਦੇ ਬੇਬੀ ਬੰਪ ਨੂੰ ਦੇਖਿਆ।
ਵਾਇਰਲ ਹੋ ਰਹੀ ਇਸ ਵੀਡੀਓ 'ਚ ਪੋਜ਼ ਦਿੰਦੇ ਹੋਏ ਜੇਨੇਲੀਆ ਆਪਣੇ ਪੇਟ 'ਤੇ ਹੱਥ ਰੱਖਦੀ ਵੀ ਨਜ਼ਰ ਆਈ। ਰਿਤੇਸ਼ ਆਪਣੀ ਪਤਨੀ ਦਾ ਬਹੁਤ ਖਾਸ ਤਰੀਕੇ ਨਾਲ ਖਿਆਲ ਰੱਖ ਰਖਦੇ ਹੋਏ ਤੇ ਉਸ ਦਾ ਹੱਥ ਫੜ ਕੇ ਪੌੜੀਆਂ ਚੜ੍ਹਨ 'ਚ ਮਦਦ ਕਰਦੇ ਨਜ਼ਰ ਆਏ। ਜੇਨੇਲੀਆ ਨੇ ਜਾਮਨੀ ਰੰਗ ਦੀ ਢਿੱਲੀ ਡਰੈੱਸ ਪਾਈ ਸੀ, ਜਿਸ ਨੂੰ ਉਸ ਨੇ ਗੋਲਡਨ ਹਾਈ ਹੀਲਜ਼ ਨਾਲ ਸਟਾਈਲ ਕੀਤਾ ਸੀ। ਜੇਨੇਲੀਆ ਨੇ ਹੂਪਸ, ਖੁੱਲ੍ਹੇ ਵਾਲਾਂ ਅਤੇ ਬਹੁਤ ਹੀ ਘੱਟ ਮੇਕਅੱਪ ਨਾਲ ਆਪਣਾ ਲੁੱਕ ਪੂਰਾ ਕੀਤਾ।
ਜਿਵੇਂ ਹੀ ਜੇਨੇਲੀਆ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਤਾਂ ਲੋਕਾਂ ਨੇ ਉਸ ਦੀ ਪ੍ਰੈਗਨੈਂਸੀ ਨੂੰ ਲੈ ਕੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ। ਇੱਕ ਯੂਜ਼ਰ ਨੇ ਕਿਹਾ, 'ਜੇਨੇਲੀਆ ਸ਼ਾਇਦ ਗਰਭਵਤੀ ਹੈ।' ਇੱਕ ਯੂਜ਼ਰ ਨੇ ਲਿਖਿਆ, 'ਉਹ ਤੀਜੇ ਬੱਚੇ ਦੀ ਮਾਂ ਬਨਣ ਜਾ ਰਹੀ ਹੈ।' ਇੱਕ ਯੂਜ਼ਰ ਨੇ ਕਿਹਾ, 'ਫਿਰ ਤੋਂ ਗਰਭਵਤੀ?' ਇਸੇ ਤਰ੍ਹਾਂ ਜੇਨੇਲੀਆ ਦੀ ਪ੍ਰੈਗਨੈਂਸੀ ਨੂੰ ਲੈ ਕੇ ਲੋਕ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।
ਹੋਰ ਪੜ੍ਹੋ: G20 summit ਨੂੰ ਲੈ ਕੇ ਸ਼ਾਹਰੁਖ ਖ਼ਾਨ ਨੇ ਪੀਐਮ ਮੋਦੀ ਕੀਤੀ ਤਾਰੀਫ, ਇੰਝ ਬੰਨੇ ਤਰੀਫਾਂ ਦੇ ਪੁਲ
ਦੱਸ ਦੇਈਏ ਕਿ ਜੇਨੇਲੀਆ ਨੇ ਸਾਲ 2012 ਵਿੱਚ ਰਿਤੇਸ਼ ਦੇਸ਼ਮੁਖ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੇ ਦੋ ਬੱਚੇ ਹਨ। ਉਨ੍ਹਾਂ ਨੇ 2014 ਵਿੱਚ ਵੱਡੇ ਬੇਟੇ ਰਿਆਨ ਅਤੇ 2016 ਵਿੱਚ ਦੂਜੇ ਬੇਟੇ ਰਾਹਿਲ ਦਾ ਸਵਾਗਤ ਕੀਤਾ। ਫਿਲਹਾਲ ਇਸ ਜੋੜੇ ਵੱਲੋਂ ਤੀਜੀ ਪ੍ਰੈਗਨੈਂਸੀ ਨੂੰ ਲੈ ਕੇ ਕੋਈ ਅਧਿਕਾਰਿਤ ਬਿਆਨ ਨਹੀਂ ਦਿੱਤਾ ਗਿਆ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
