Viral Video: ਪੰਜਾਬੀ ਗੀਤ 'ਤੇ ਡਾਂਸ ਕਰਦੀ ਇਸ ਨਿੱਕੀ ਜਿਹੀ ਕੁੜੀ ਦੇ ਹਾਵ-ਭਾਵ ਨੂੰ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ, ਵੇਖੋ ਕਿਊਟ ਵੀਡਓ

ਮਸ਼ਹੂਰ ਪੰਜਾਬੀ ਗੀਤ "ਭਾਬੀ ਕਹਿਦੀ ਐ ਸਿੰਘਾ ਬੇਲਣਾਂ ਲਿਆ" 'ਤੇ ਇੱਕ ਛੋਟੀ ਕੁੜੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਨਿੱਕੀ ਜਿਹੀ ਕਿਊਟ ਕੁੜੀ ਦੇ ਹਾਵ ਭਾਵ ਦੇਖ ਕੇ ਲੋਕ ਹੈਰਾਨ ਰਹਿ ਗਏ।

Written by  Pushp Raj   |  April 30th 2023 09:00 AM  |  Updated: April 30th 2023 09:00 AM

Viral Video: ਪੰਜਾਬੀ ਗੀਤ 'ਤੇ ਡਾਂਸ ਕਰਦੀ ਇਸ ਨਿੱਕੀ ਜਿਹੀ ਕੁੜੀ ਦੇ ਹਾਵ-ਭਾਵ ਨੂੰ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ, ਵੇਖੋ ਕਿਊਟ ਵੀਡਓ

Cute Girl Viral Video: ਆਏ ਦਿਨ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਨਿੱਕੀ ਜਿਹੀ ਕੁੜੀ ਦੀ ਕਿਊਟ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ। 

ਮਸ਼ਹੂਰ ਪੰਜਾਬੀ ਟ੍ਰੈਕ "ਭਾਬੀ ਕਹਿਦੀ ਐ ਸਿੰਘਾ ਬੇਲਣਾਂ ਲਿਆ" 'ਤੇ ਇੱਕ ਛੋਟੀ ਕੁੜੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਧੂਮ ਮਚਾ ਰਹੀ ਹੈ। ਵੀਡੀਓ 'ਚ ਬੱਚੀ ਨੂੰ ਸਕੂਲੀ ਵਰਦੀ 'ਚ ਪੰਜਾਬੀ ਗੀਤ 'ਤੇ ਡਾਂਸ  ਕਰਦੇ ਹੋਏ ਦੇਖਿਆ ਜਾ ਸਕਦਾ ਹੈ, ਜਿਸ ਦੇ ਆਲੇ-ਦੁਆਲੇ ਸਕੂਲ ਦੇ ਹੋਰ ਬੱਚੇ ਵੀ ਹਨ। ਵੀਡੀਓ 'ਚ ਪੂਰਾ ਫੋਕਸ ਇਸ ਛੋਟੀ ਬੱਚੀ 'ਤੇ ਹੈ, ਜੋ ਆਪਣੀ ਕਿਊਟਨੈਸ ਦੇ ਨਾਲ ਸਾਰਿਆਂ ਨੂੰ ਦੀਵਾਨਾ ਬਣਾ ਰਹੀ ਹੈ।

ਵੀਡੀਓ ਵਿੱਚ ਇੱਕ ਛੋਟੀ ਸਕੂਲੀ ਵਿਦਿਆਰਥਣ ਪੰਜਾਬੀ ਲੋਕ ਗੀਤ 'ਤੇ ਡਾਂਸ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਇਹ ਕਲਿੱਪ ਸਕੂਲ ਦੇ ਅਭਿਆਸ ਸੈਸ਼ਨ ਦੀ ਜਾਪਦੀ ਹੈ। ਜਿੱਥੇ ਹੋਰ ਬੱਚੇ ਵੀ ਕੁੜੀ ਦੇ ਪਿੱਛੇ ਨੱਚਦੇ ਦੇਖੇ ਜਾ ਸਕਦੇ ਹਨ। ਨਿੱਕੀ ਜਿਹੀ ਉਮਰੇ ਪੰਜਾਬੀ ਗੀਤਾਂ 'ਤੇ ਨਿੱਕੀ ਜਿਹੀ ਮੁਟਿਆਰ ਦਾ ਡਾਂਸ ਹਰ ਕਿਸੇ ਦਾ ਦਿਲ ਟੁੱਭ ਰਿਹਾ ਹੈ। 

ਹੋਰ ਪੜ੍ਹੋ:  Alia Bhatt: ਫਿਲਮਫੇਅਰ ਜਿੱਤਣ ਮਗਰੋਂ ਆਲੀਆ ਨੇ ਪਤੀ ਤੇ ਧੀ ਲਈ ਲਿਖਿਆ ਖ਼ਾਸ ਨੋਟ, ਫੈਨਜ਼ ਨੂੰ ਵੀ ਕਿਹਾ ਧੰਨਵਾਦ

ਆਪਣੀ ਸ਼ਾਨਦਾਰ ਡਾਂਸ ਮੂਵਜ਼ ਦਿਖਾ ਰਹੀ ਕੁੜੀਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਡਾਂਸ ਵੀਡੀਓ ਨੂੰ ਡਿਜੀਟਲ ਕੰਟੈਂਟ ਕ੍ਰਿਏਟਰ ਪ੍ਰਤੀਕ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਹੁਣ ਤੱਕ 60 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਇਹ ਗਿਣਤੀ ਹਰ ਘੰਟੇ ਵਿੱਚ ਹੀ ਵੱਧ ਰਹੀ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network