ਮਾਂ ਪ੍ਰਿਯੰਕਾ ਚੋਪੜਾ ਨਾਲ ਮਸਤੀ ਕਰਦੀ ਨਜ਼ਰ ਆਈ ਮਾਲਤੀ ਮੈਰੀ ਚੋਪੜਾ, ਮਾਂ-ਧੀ ਦਾ ਕਿਊਟ ਅੰਦਾਜ਼ ਵੇਖ ਕੇ ਫੈਨਜ਼ ਹੋਏ ਖੁਸ਼
ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਆਪਣੀ ਲਾਡਲੀ ਬੇਟੀ ਮਾਲਤੀ ਨੂੰ ਬਹੁਤ ਪਿਆਰ ਕਰਦੀ ਹੈ। ਉਹ ਅਕਸਰ ਆਪਣੀ ਧੀ ਬਾਰੇ ਫੈਨਜ਼ ਨਾਲ ਗੱਲਾਂ ਸਾਂਝੀਆਂ ਕਰਦੀ ਹੋਈ ਨਜ਼ਰ ਆਉਂਦੀ ਹੈ। ਹਾਲ ਹੀ ਵਿੱਚ ਅਦਾਕਾਰਾ ਦੀ ਉਸ ਦੀ ਧੀ ਮਾਲਤੀ ਮੈਰੀ ਨਾਲ ਇੱਕ ਵੀ਼ਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਮਾਂ ਪ੍ਰਿਯੰਕਾ ਚੋਪੜਾ ਨਾਲ ਮਸਤੀ ਕਰਦੀ ਨਜ਼ਰ ਆਈ ਮਾਲਤੀ ਮੈਰੀ ਚੋਪੜਾ, ਮਾਂ-ਧੀ ਦਾ ਕਿਊਟ ਅੰਦਾਜ਼ ਵੇਖ ਕੇ ਫੈਨਜ਼ ਹੋਏ ਖੁਸ਼
Priyanka Chopra with daughter Malti marry chopra: ਬਾਲੀਵੁੱਡ ਤੋਂ ਹਾਲੀਵੁੱਡ ਤੱਕ ਆਪਣੀ ਵੱਖਰੀ ਪਛਾਣ ਬਨਾਉਣ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ ਹਾਲ ਹੀ ਵਿੱਚ ਭਾਰਤ ਦੌਰੇ 'ਤੇ ਹੈ। ਇਸ ਦੌਰਾਨ ਅਦਾਕਾਰਾ ਆਏ ਦਿਨ ਆਪਣੀ ਧੀ ਮਾਲਤੀ ਮੈਰੀ ਚੋਪੜਾ ਨਾਲ ਕਈ ਤਸਵੀਰਾਂ ਸਾਂਝੀ ਕਰਦੀ ਰਹਿੰਦੀ ਹੈ। ਇਸ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਦਾਕਾਰਾ ਇਨ੍ਹੀਂ ਦਿਨੀਂ ਆਪਣੇ ਮਦਰਹੁੱਡ ਦੇ ਸਮੇਂ ਦਾ ਖੂਬ ਆਨੰਦ ਮਾਣ ਰਹੀ ਹੈ।

ਦੱਸ ਦਈਏ ਕਿ ਪ੍ਰਿਯੰਕਾ ਚੋਪੜਾ ਆਪਣੀ ਲਾਡਲੀ ਬੇਟੀ ਮਾਲਤੀ ਨੂੰ ਬਹੁਤ ਪਿਆਰ ਕਰਦੀ ਹੈ। ਉਹ ਅਕਸਰ ਆਪਣੀ ਧੀ ਬਾਰੇ ਫੈਨਜ਼ ਨਾਲ ਗੱਲਾਂ ਸਾਂਝੀਆਂ ਕਰਦੀ ਹੋਈ ਨਜ਼ਰ ਆਉਂਦੀ ਹੈ। ਹਾਲ ਹੀ ਵਿੱਚ ਅਦਾਕਾਰਾ ਦੀ ਉਸ ਦੀ ਧੀ ਮਾਲਤੀ ਨਾਲ ਇੱਕ ਕਿਊਟ ਵੀਡੀਓ ਸੋਸ਼ਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਮਾਂ ਤੇ ਧੀ ਮਸਤੀ ਦੇ ਮੂਡ ਵਿੱਚ ਨਜ਼ਰ ਆ ਰਹੇ ਹਨ।
ਵਾਇਰਲ ਹੋ ਰਹੀ ਇਸ ਵੀਡੀਓ ਨੂੰ ਅਦਾਕਾਰਾ ਦੇ ਪਤੀ ਨਿਕ ਜੋਨਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪ੍ਰਿਯੰਕਾ ਚੋਪੜਾ ਨੇ ਆਪਣੀ ਧੀ ਮਾਲਤੀ ਨੂੰ ਗੋਦ ਵਿੱਚ ਚੁੱਕਿਆ ਹੋਇਆ ਹੈ। ਪ੍ਰਿਯੰਕਾ ਮਾਲਤੀ ਨਾਲ ਸੜਕ ਪਾਰ ਕਰ ਰਹੀ ਹੈ। ਇਸ ਦੌਰਾਨ ਮਾਲਤੀ ਆਪਣੇ ਨਿੱਕੇ-ਨਿੱਕੇ ਪੈਰਾਂ ਨੂੰ ਹਵਾ ਦੇ ਵਿੱਚ ਇੰਝ ਹਿਲਾ ਰਹੀ ਹੈ ਜਿਵੇਂ ਉਹ ਦੌੜ ਰਹੀ ਹੋਵੇ। ਇਸ ਵੀਡੀਓ ਦੇ ਵਿੱਚ ਖ਼ਾਸ ਗੱਲ ਮਾਲਤੀ ਦੀ ਕਿਊਟ ਸਮਾਈਲ ਸੀ ਜਿਸ ਨੇ ਸਭ ਦਾ ਦਿਲ ਜਿੱਤ ਲਿਆ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਪਸੰਦ ਕਰ ਚੁੱਕੇ ਹਨ। ਮਾਲਤੀ ਦੀ ਕਿਊਟ ਜਿਹੀ ਸਮਾਇਲ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਫੈਨਜ਼ ਇਸ ਮਾਂ-ਧੀ ਦੀ ਜੋੜੀ ਉੱਤੇ ਖੂਬ ਪਿਆਰ ਬਰਸਾ ਰਹੇ ਹਨ।

ਹੋਰ ਪੜ੍ਹੋ: ਸਲਮਾਨ ਖ਼ਾਨ ਦੀ ਭੈਣ ਅਰਪਿਤਾ ਦੇ ਘਰ ਹੋਈ ਲੱਖਾਂ ਰੁਪਏ ਦੀ ਚੋਰੀ, ਪੁਲਿਸ ਨੇ ਨੌਕਰ ਨੂੰ ਕੀਤਾ ਗ੍ਰਿਫ਼ਤਾਰ
ਉੱਥੇ ਹੀ ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਚੋਪੜਾ ਦੀ ਅਮਰੀਕਨ ਰੋਮਾਂਟਿਕ ਕਾਮੇਡੀ ਲਵ ਅਗੇਨ ਅੱਜ, 12 ਮਈ ਨੂੰ ਸਿਨੇਮਾਘਰਾਂ ਵਿੱਚ ਆਈ ਹੈ। ਜੇਮਸ ਸੀ. ਸਟ੍ਰਾਸ ਦੁਆਰਾ ਲਿਖੀ ਅਤੇ ਨਿਰਦੇਸ਼ਿਤ, ਇਹ 2016 ਦੀ ਜਰਮਨ ਫਿਲਮ SMS für Dich ਦਾ ਰੀਮੇਕ ਹੈ। ਫਿਲਮ ਵਿੱਚ ਪ੍ਰਿਯੰਕਾ ਚੋਪੜਾ ਜੋਨਸ, ਸੈਮ ਹਿਊਗਨ ਅਤੇ ਸੇਲਿਨ ਡਿਓਨ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
