ਸਲਮਾਨ ਖ਼ਾਨ ਦੀ ਭੈਣ ਅਰਪਿਤਾ ਦੇ ਘਰ ਹੋਈ ਲੱਖਾਂ ਰੁਪਏ ਦੀ ਚੋਰੀ, ਪੁਲਿਸ ਨੇ ਨੌਕਰ ਨੂੰ ਕੀਤਾ ਗ੍ਰਿਫ਼ਤਾਰ

ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੀ ਭੈਣ ਅਰਪਿਤਾ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਅਦਾਕਾਰ ਦੀ ਭੈਣ ਦੇ ਘਰੋਂ ਉਸ ਦੇ ਡਾਇਮੰਡ ਈਅਰਰਿੰਗਸ ਚੋਰੀ ਹੋ ਗਏ ਹਨ। ਇਨ੍ਹਾਂ ਡਾਇਮੰਡ ਈਅਰਰਿੰਗਸ ਦੀ ਕੀਮਤ ਲੱਖਾਂ ਰੁਪਏ ਹੈ। ਪੁਲਿਸ ਵੱਲੋਂ ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਨੌਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Reported by: PTC Punjabi Desk | Edited by: Pushp Raj  |  May 18th 2023 11:37 AM |  Updated: May 18th 2023 11:37 AM

ਸਲਮਾਨ ਖ਼ਾਨ ਦੀ ਭੈਣ ਅਰਪਿਤਾ ਦੇ ਘਰ ਹੋਈ ਲੱਖਾਂ ਰੁਪਏ ਦੀ ਚੋਰੀ, ਪੁਲਿਸ ਨੇ ਨੌਕਰ ਨੂੰ ਕੀਤਾ ਗ੍ਰਿਫ਼ਤਾਰ

Salman Khan's sister Arpita's diamond earrings stolen: ਬਾਲੀਵੁੱਡ ਦੇ ਦਬੰਗ ਖ਼ਾਨ ਯਾਨੀ ਕਿ ਸਲਮਾਨ ਖ਼ਾਨ ਆਪਣੀ ਭੈਣ ਅਰਪਿਤਾ ਨੂੰ ਬਹੁਤ ਪਿਆਰ ਕਰਦੇ ਹਨ। ਇਹ ਗੱਲ ਕਿਸੇ ਕੋਲੋਂ ਲੁੱਕੀ ਨਹੀਂ ਹੈ। ਹਾਲ ਹੀ 'ਚ ਅਰਪਿਤਾ ਖ਼ਾਨ ਦੇ ਘਰ ਲੱਖਾਂ ਰੁਪਏ ਦੀ ਚੋਰੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। 

ਮੀਡੀਆ ਰਿਪੋਰਟਸ ਦੀ ਜਾਣਕਾਰੀ ਮੁਤਾਬਕ ਅਰਪਿਤਾ ਦੇ ਮੁੰਬਈ ਵਾਲੇ ਘਰ 'ਚ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅਰਪਿਤਾ ਦੇ ਘਰੋਂ ਉਸ ਦੇ ਡਾਇਮੰਡ ਈਅਰਰਿੰਗਸ ਚੋਰੀ ਹੋ ਗਏ ਸਨ। ਇਸ ਮਾਮਲੇ 'ਚ ਹੁਣ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ

ਅਰਪਿਤਾ ਦੇ ਘਰੋਂ ਉਸ ਦੇ ਡਾਇਮੰਡ ਈਅਰਰਿੰਗਸ  ਚੋਰੀ ਹੋ ਗਏ ਹਨ। ਈਅਰਰਿੰਗਸ ਚੋਰੀ ਹੋਣ ਤੋਂ ਬਾਅਦ ਅਰਪਿਤਾ ਨੇ ਮੁੰਬਈ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ। ਇਸ ਸਭ ਤੋਂ ਬਾਅਦ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਇੱਕ 30 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ, ਜੋ ਉਸਦੇ ਘਰ ਕੰਮ ਕਰਦਾ ਸੀ।

ਦਰਅਸਲ, ਦੋਸ਼ੀ ਦੀ ਪਛਾਣ ਵਿਲੇ ਪਾਰਲੇ ਈਸਟ ਦੇ ਅੰਬੇਵਾੜੀ ਝੁੱਗੀ ਦੇ ਨਿਵਾਸੀ ਸੰਦੀਪ ਹੇਗੜੇ ਵਜੋਂ ਹੋਈ ਹੈ। ਜੋ ਕਿ ਅਰਪਿਤਾ ਦੇ ਘਰ  ਹਾਊਸ ਕੀਪਿੰਗ ਦਾ ਕੰਮ ਕਰਦਾ ਸੀ।  ਅਰਪਿਤਾ ਨੇ ਆਪਣੀ ਪੁਲਿਸ ਸ਼ਿਕਾਇਤ 'ਚ ਕਿਹਾ ਹੈ ਕਿ ਉਸ ਨੇ ਮੇਅਕਪ ਟ੍ਰੇ ਦੇ ਵਿੱਚ ਆਪਣੇ ਡਾਇਮੰਡ ਈਅਰਰਿੰਗਸ ਰੱਖੇ ਸਨ, ਜੋ ਕਿ ਚੋਰੀ ਹੋ ਗਏ। ਇਨ੍ਹਾਂ ਡਾਇਮੰਡ ਈਅਰਰਿੰਗਸ ਦੀ ਕੀਮਤ 5 ਲੱਖ ਰੁਪਏ ਹੈ। 

ਹੋਰ ਪੜ੍ਹੋ: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਸਟਾਰਰ ਫ਼ਿਲਮ 'ਕਲੀ ਜੋਟਾ' ਨੇ ਰੱਚਿਆ ਨਵਾਂ ਇਤਿਹਾਸ, ਸਿਨੇਮਾ ਘਰਾਂ 'ਚ 100 ਦਿਨ ਪੂਰੇ ਕਰ ਬਣਾਇਆ ਨਵਾਂ ਰਿਕਾਰਡ

ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਖਾਰ ਦੇ ਸੀਨੀਅਰ ਇੰਸਪੈਕਟਰ ਮੋਹਨ ਮਾਨੇ ਦੀ ਅਗਵਾਈ ਹੇਠ ਪੀਆਈ ਵਿਨੋਦ ਗਾਓਂਕਰ, ਪੀਐਸਆਈ ਲਕਸ਼ਮਣ ਕਾਕੜੇ, ਪੀਐਸਆਈ ਗਵਲੀ ਅਤੇ ਡਿਟੈਕਸ਼ਨ ਸਟਾਫ਼ ਦੀ ਇੱਕ ਟੀਮ ਬਣਾਈ ਗਈ ਸੀ। ਹੇਗੜੇ 11 ਹੋਰ ਲੋਕਾਂ ਦੇ ਨਾਲ ਅਰਪਿਤਾ ਦੇ ਹਾਊਸ ਕੀਪਿੰਗ ਸਟਾਫ ਦਾ ਹਿੱਸਾ ਸੀ ਅਤੇ ਪਿਛਲੇ ਚਾਰ ਮਹੀਨਿਆਂ ਤੋਂ ਕੰਮ ਕਰ ਰਿਹਾ ਸੀ। ਇਹ ਵੀ ਸੁਣਨ 'ਚ ਆਇਆ ਹੈ ਕਿ ਚੋਰੀ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਬਿਨਾਂ ਕਿਸੇ ਨੂੰ ਦੱਸੇ ਫਰਾਰ ਹੋ ਗਿਆ ਸੀ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network