ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਸਟਾਰਰ ਫ਼ਿਲਮ 'ਕਲੀ ਜੋਟਾ' ਨੇ ਰੱਚਿਆ ਨਵਾਂ ਇਤਿਹਾਸ, ਸਿਨੇਮਾ ਘਰਾਂ 'ਚ 100 ਦਿਨ ਪੂਰੇ ਕਰ ਬਣਾਇਆ ਨਵਾਂ ਰਿਕਾਰਡ

ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਤੇ ਗਾਇਕ ਸਤਿੰਦਰ ਸਰਤਾਜ ਦੀ ਫ਼ਿਲਮ ਕਲੀ ਜੋਟਾ ਲਗਾਤਾਰ ਸੁਰਖੀਆਂ 'ਚ ਹੈ। ਇਹ ਫ਼ਿਲਮ ਬਾਕਸ ਆਫਿਸ 'ਤੇ ਬਲਾਕਬਸਟਰ ਰਹੀ ਹੈ। ਇਸ ਦੇ ਨਾਲ-ਨਾਲ ਇਸ ਫ਼ਿਲਮ ਨੇ ਸਿਨੇਮਾਘਰਾਂ 'ਚ 100 ਦਿਨ ਪੂਰੇ ਕਰ ਨਵਾਂ ਰਿਕਾਰਡ ਬਣਾਇਆ ਹੈ।

Written by  Pushp Raj   |  May 17th 2023 06:57 PM  |  Updated: May 17th 2023 06:57 PM

ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਸਟਾਰਰ ਫ਼ਿਲਮ 'ਕਲੀ ਜੋਟਾ' ਨੇ ਰੱਚਿਆ ਨਵਾਂ ਇਤਿਹਾਸ, ਸਿਨੇਮਾ ਘਰਾਂ 'ਚ 100 ਦਿਨ ਪੂਰੇ ਕਰ ਬਣਾਇਆ ਨਵਾਂ ਰਿਕਾਰਡ

Film 'Kali Jotta':  ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅਤੇ ਗਾਇਕ ਸਤਿੰਦਰ ਸਰਤਾਜ ਹਾਲ ਹੀ ਵਿੱਚ ਆਪਣੀ ਫ਼ਿਲਮ 'ਕਲੀ ਜੋਟਾ' ਨੂੰ ਲੈ ਕੇ ਸੁਰਖੀਆਂ 'ਚ ਰਹੇ ਹਨ। ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਇਸ ਫ਼ਿਲਮ ਨੇ ਹੁਣ ਵੱਡਾ ਇਤਿਹਾਸ ਰੱਚ ਦਿੱਤਾ ਹੈ। ਆਓ ਜਾਣਦੇ ਹਾਂ ਕਿ ਇਸ ਫ਼ਿਲਮ ਨੇ ਕੀ ਉਪਲਬਧੀ ਹਾਸਿਲ ਕੀਤੀ ਹੈ।

ਦੱਸ ਦਈਏ ਕਿ ਫ਼ਿਲਮ ਕਲੀ ਜੋਟਾ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਫ਼ਿਲਮ ਨੇ   ਵੱਡੀ ਉਪਲਬਧੀ ਆਪਣੇ ਨਾਂ ਕੀਤੀ ਹੈ। ਦੱਸ ਦੇਈਏ ਕਿ ਵਿਜੇ ਕੁਮਾਰ ਅਰੋੜਾ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਨੂੰ ਦੇਸ਼ ਭਰ ਵਿੱਚ ਖੂਬ ਪਿਆਰ ਮਿਲ ਰਿਹਾ ਹੈ।

ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੀ ਫ਼ਿਲਮ 'ਕਲੀ ਜੋਟਾ' ਦੀ ਸਟੋਰੀ ਨੇ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ 100 ਦਿਨਾਂ ਤੱਕ ਚੱਲਣ ਦਾ ਰਿਕਾਰਡ ਤੋੜ ਦਿੱਤਾ ਹੈ। ਨੀਰੂ ਬਾਜਵਾ ਨੇ ਦਰਸ਼ਕਾਂ ਦਾ ਪਿਆਰ ਦੇਖ ਧੰਨਵਾਦ ਕੀਤਾ ਹੈ। ਨੀਰੂ ਬਾਜਵਾ ਦੀ ਅਦਾਕਾਰੀ ਅਤੇ ਫ਼ਿਲਮ ਵਿੱਚ ਸਤਿੰਦਰ ਸਰਤਾਜ ਵੱਲੋਂ ਗਾਏ ਗੀਤ ਹਾਲੇ ਤੱਕ ਫੈਨਜ਼ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ।

ਹੋਰ ਪੜ੍ਹੋ: World Hypertension Day 2023: 'ਵਿਸ਼ਵ ਹਾਈਪਰਟੈਨਸ਼ਨ ਦਿਵਸ' 'ਤੇ ਜਾਣੋ ਹਾਈ ਬਲੱਡ ਪ੍ਰੈਸ਼ਰ ਨੂੰ ਕਿੰਝ ਕਰੀਏ ਕੰਟਰੋਲ

ਵਰਕ ਫਰੰਟ ਦੀ ਗੱਲ ਕਰਿਏ ਤਾਂ ਨੀਰੂ ਬਾਜਵਾ ਦੀ ਫ਼ਿਲਮ ਚੱਲ ਜਿੰਦੀਏ ਹਾਲ ਹੀ ਵਿੱਚ ਰਿਲੀਜ਼ ਹੋਈ ਹੈ।  ਇਸ ਫਿਲਮ ਵਿੱਚ ਨੀਰੂ ਤੋਂ ਇਲਾਵਾ ਕੁਲਵਿੰਦਰ ਬਿੱਲਾ, ਗੁਰਪ੍ਰੀਤ ਘੁੱਗੀ ਅਤੇ ਹੋਰ ਵੀ ਕਈ ਮਸ਼ਹੂਰ ਅਦਾਕਾਰ ਨਜ਼ਰ ਆਉਣਗੇ। ਇਸ ਦੇ ਨਾਲ ਹੀ ਸਤਿੰਦਰ ਸਰਤਾਜ ਦੀ ਗੱਲ ਕਰਿਏ ਤਾਂ ਉਹ ਫਿਲਮਾਂ ਦੇ ਨਾਲ-ਨਾਲ ਆਪਣੇ ਸ਼ੋਅਜ਼ ਅਤੇ ਗੀਤਾਂ ਰਾਹੀਂ  ਵੀ ਪ੍ਰਸ਼ੰਸ਼ਕਾਂ ਦਾ ਦਿਲ ਜਿੱਤ ਰਹੇ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network