ਜੈਸਮੀਨ ਸੈਂਡਲਾਸ ਦਾ ਅੱਜ ਹੈ ਜਨਮ ਦਿਨ, ਜਾਣੋ ਗਾਇਕਾ ਦੇ ਕਰੀਅਰ ਤੇ ਨਿੱਜੀ ਜ਼ਿੰਦਗੀ ਬਾਰੇ
ਗਾਇਕਾ ਜੈਸਮੀਨ ਸੈਂਡਲਾਸ (Jasmine Sandlas) ਦਾ ਅੱਜ ਜਨਮ ਦਿਨ ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਤੇ ਕਰੀਅਰ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਜੈਸਮੀਨ ਸੈਂਡਲਾਸ ਦਾ ਜਨਮ ਪੰਜਾਬ ‘ਚ ਹੋਇਆ ਸੀ । ਪਰ ਉਹ ਬਹੁਤ ਛੋਟੀ ਜਿਹੀ ਸੀ ਜਦੋਂ ਉਹ ਆਪਣੇ ਪਰਿਵਾਰ ਦੇ ਨਾਲ ਵਿਦੇਸ਼ ‘ਚ ਸੈਟਲ ਹੋ ਗਈ ਸੀ ।ਉਨ੍ਹਾਂ ਨੂੰ ਗਾਉਣ ਦਾ ਸ਼ੌਂਕ ਸੀ ਅਤੇ ਉਨ੍ਹਾਂ ਦਾ ਪਹਿਲਾ ਗੀਤ 2008‘ਚ ‘ਮੁਸਕਾਨ’ ਨਾਂਅ ਦੇ ਟਾਈਟਲ ਹੇਠ ਰਿਲੀਜ਼ ਹੋਇਆ ਸੀ।
ਜੈਸਮੀਨ ਸੈਂਡਲਾਸ ਦੇ ਮਾਪੇ ਨਹੀਂ ਸਨ ਚਾਹੁੰਦੇ ਕਿ ਉਹ ਗਾਇਕਾ ਬਣੇ । ਪਰ ਜੈਸਮੀਨ ਹਰ ਹੀਲੇ ਆਪਣੇ ਇਸ ਸ਼ੌਂਕ ਨੂੰ ਪੂਰਾ ਕਰਨ ‘ਚ ਕਾਮਯਾਬ ਹੋਈ । ਜੈਸਮੀਨ ਸੈਂਡਲਾਸ ਨੇ ਸਲਮਾਨ ਖ਼ਾਨ ਦੀ ਕਿੱਕ ਫ਼ਿਲਮ ‘ਚ ਵੀ ਗਾਣਾ ‘ਯਾਰ ਨਾ ਮਿਲੇ’ ਗਾਇਆ ਸੀ । ਇਸ ਤੋਂ ਬਾਅਦ ਜੈਸਮੀਨ ਸੈਂਡਲਾਸ ਨੇ ਅਨੇਕਾਂ ਹੀ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ।ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹਿੱਟ ਪੰਜਾਬੀ ਗੀਤ ਵੀ ਗਾਏ । ਜਿਸ ‘ਚ ਈਲੀਗਲ ਵੈਪਨ, ਬੰਬ ਜੱਟ, ਇੱਤਰ ਸਣੇ ਕਈ ਹਿੱਟ ਗੀਤ ਗਾਏ ।ਜੋ ਕਿ ਸੁਪਰ ਹਿੱਟ ਸਾਬਿਤ ਹੋਏ ਸਨ।
ਜੈਸਮੀਨ ਸੈਂਡਲਾਸ ਦਾ ਬੇਬਾਕ ਅੰਦਾਜ਼
ਜੈਸਮੀਨ ਸੈਂਡਲਾਸ ਆਪਣੇ ਬੇਬਾਕ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ। ਉਹ ਆਪਣੀ ਹਰ ਗੱਲ ਖੁੱਲ੍ਹ ਕੇ ਕਹਿੰਦੀ ਹੈ। ਪਰ ਬੀਤੇ ਕੁਝ ਸਮੇਂ ਤੋਂ ਉਸ ਦੇ ਰਿਵੀਲਿੰਗ ਕੱਪੜਿਆਂ ਨੂੰ ਲੈ ਕੇ ਉਨ੍ਹਾਂ ਨੂੰ ਕੁਝ ਲੋਕਾਂ ਨੇ ਟ੍ਰੋਲ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ।
ਹਾਲ ਹੀ ‘ਚ ਗਾਇਕਾ ਨੇ ਕੁਝ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਸਨ । ਜਿਨ੍ਹਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਕਮੈਂਟਸ ਸੋਸ਼ਲ ਮੀਡੀਆ ਯੂਜ਼ਰਸ ਨੇ ਕੀਤੇ ਸਨ ।
ਗੈਰੀ ਸੰਧੂ ਦੇ ਨਾਲ ਦੋਸਤੀ ਰਹੀ ਚਰਚਾ ‘ਚ
ਕੁਝ ਸਮਾਂ ਪਹਿਲਾਂ ਗੈਰੀ ਤੇ ਜੈਸਮੀਨ ਦੀ ਦੋਸਤੀ ਚਰਚਾ ‘ਚ ਰਹੀ ਸੀ । ਪਰ ਦੋਨਾਂ ਵਿਚਾਲੇ ਅਣਬਣ ਹੋ ਗਈ ਅਤੇ ਦੋਨਾਂ ਦੇ ਰਸਤੇ ਹਮੇਸ਼ਾ ਦੇ ਲਈ ਵੱਖੋ ਵੱਖ ਹੋ ਗਏ । ਹਾਲਾਂਕਿ ਕੁਝ ਸਮਾਂ ਪਹਿਲਾਂ ਹੀ ਜੈਸਮੀਨ ਨੇ ਲਾਈਵ ਹੋ ਕੇ ਗੈਰੀ ਨੂੰ ਕਿਹਾ ਸੀ ਕਿ ਉਹ ਸਾਹਮਣੇ ਆ ਕੇ ਗੱਲ ਕਰਨ ਪਰ ਗੈਰੀ ਨੇ ਕਿਹਾ ਸੀ ਕਿ ਹੁਣ ਉਸ ਦੇ ਮੁੰਡਾ ਹੋ ਗਿਆ , ਉਹ ਹੁਣ ਆਪਣੀ ਜ਼ਿੰਦਗੀ ‘ਚ ਅੱਗੇ ਵਧ ਚੁੱਕੇ ਹਨ।
- PTC PUNJABI