ਹਨੀ ਸਿੰਘ ਨੇ ਆਪਣੇ ਗੀਤ ‘ਚਾਰ ਬੋਤਲ ਵੋਦਕਾ’ ਬਾਰੇ ਖੁਲਾਸਾ, ਕਿਹਾ ‘ਸ਼ੈਤਾਨੀ ਤਾਕਤਾਂ’ ਨੇ ਕਰਵਾਏ ਅਜਿਹੇ ਗੀਤ, ਜਿਨ੍ਹਾਂ ਕਾਰਨ ਸਿੱਖ ਹੋ ਗਏ ਸਨ ਰੈਪਰ ਦੇ ਖਿਲਾਫ
ਹਾਲ ਹੀ ‘ਚ ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਕਈ ਖੁਲਾਸੇ ਕੀਤੇ ਹਨ। ਜਿਸ ‘ਚ ਉਨ੍ਹਾਂ ਨੇ ਜਿੱਥੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ, ਉੱਥੇ ਹੀ ਆਪਣੇ ਆਪਣੇ ਗੀਤਾਂ ਦੇ ਬਾਰੇ ਵੀ ਕਈ ਖੁਲਾਸੇ ਕੀਤੇ ਹਨ ।
ਹਨੀ ਸਿੰਘ ਨੇ ਆਪਣੇ ਗੀਤ ‘ਚਾਰ ਬੋਤਲ ਵੋਦਕਾ’ ਬਾਰੇ ਖੁਲਾਸਾ, ਕਿਹਾ ‘ਸ਼ੈਤਾਨੀ ਤਾਕਤਾਂ’ ਨੇ ਕਰਵਾਏ ਅਜਿਹੇ ਗੀਤ, ਜਿਨ੍ਹਾਂ ਕਾਰਨ ਸਿੱਖ ਹੋ ਗਏ ਸਨ ਰੈਪਰ ਦੇ ਖਿਲਾਫ
ਹਨੀ ਸਿੰਘ (Honey Singh) ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਚੋਂ ਇੱਕ ਹਨ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਹਾਲਾਂਕਿ ਉਨ੍ਹਾਂ ਨੂੰ ਜ਼ਿੰਦਗੀ ‘ਚ ਕਈ ਉਤਰਾਅ ਚੜ੍ਹਾਅ ਦਾ ਸਾਹਮਣਾ ਵੀ ਕਰਨਾ ਪਿਆ ਸੀ।ਹਾਲ ਹੀ ‘ਚ ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਕਈ ਖੁਲਾਸੇ ਕੀਤੇ ਹਨ। ਜਿਸ ‘ਚ ਉਨ੍ਹਾਂ ਨੇ ਜਿੱਥੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ, ਉੱਥੇ ਹੀ ਆਪਣੇ ਆਪਣੇ ਗੀਤਾਂ ਦੇ ਬਾਰੇ ਵੀ ਕਈ ਖੁਲਾਸੇ ਕੀਤੇ ਹਨ ।
ਹੋਰ ਪੜ੍ਹੋ : ਗਾਣੇ ਦੀ ਸ਼ੂਟਿੰਗ ਕਰਨ ਦੌਰਾਨ ਡਿੱਗੀ ਕੌਰ ਬੀ, ਵੀਡੀਓ ਕੀਤਾ ਸਾਂਝਾ
ਉਨ੍ਹਾਂ ਨੇ ਆਪਣੇ ਗੀਤ ‘ਚਾਰ ਬੋਤਲ ਵੋਦਕਾ’ ਬਾਰੇ ਕਿਹਾ ਕਿ ਉਨ੍ਹਾਂ ਨੇ ਪੰਜਾਬੀ ਭਾਈਚਾਰੇ ਨੂੰ ਭੜਕਾਉਣ ਦੇ ਲਈ ਹੀ ਅਜਿਹੇ ਗੀਤ ਬਣਾਏ ਸਨ । ਕਿਉਂਕਿ ਉਸ ਵੇਲੇ ਉਨ੍ਹਾਂ ‘ਤੇ ਸ਼ੈਤਾਨੀ ਤਾਕਤਾਂ ਹਾਵੀ ਸਨ, ਜਿਨ੍ਹਾਂ ਨੇ ਇਹ ਗੀਤ ਕਰਵਾਇਆ ।
ਇਸ ਮੌਕੇ ਉਨ੍ਹਾਂ ਨੇ ਨਸ਼ੇ ਬਾਰੇ ਵੀ ਖੁੱਲ੍ਹ ਕੇ ਗੱਲਬਾਤ ਕੀਤੀ ਅਤੇ ਕਿਹਾ ਕਿ ਕਿਸ ਤਰ੍ਹਾਂ ਇਨ੍ਹਾਂ ਸ਼ੈਤਾਨੀ ਤਾਕਤਾਂ ਦੇ ਕਾਰਨ ਉਹ ਵਿਨਾਸ਼ ਦੇ ਵੱਲ ਵਧੇ ਸਨ।
ਹਨੀ ਸਿੰਘ ਦਾ ਵਰਕ ਫ੍ਰੰਟ
ਹਨੀ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਹਨੀ ਸਿੰਘ ਨੇ ਜਿੱਥੇ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ ਹੈ। ਉੱਥੇ ਹੀ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਅਦਾਕਾਰੀ ਵੀ ਕੀਤੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
