ਹਨੀ ਸਿੰਘ ਨੇ ਲਾਸ ਐਂਜਲਸ ਸਥਿਤ ‘ਹਾਲੀਵੁੱਡ ਸਿੱਖ ਟੈਂਪਲ’ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਵਾਹਿਗੁਰੂ ਦਾ ਕੀਤਾ ਸ਼ੁਕਰਾਨਾ
ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਹ ਤਸਵੀਰਾਂ ਲਾਸ ਐਂਜਲਸ ਸਥਿਤ ਗੁਰਦੁਆਰਾ ਸਾਹਿਬ ਦੀਆਂ ਹਨ । ਜਿਸ ਨੂੰ ਹਾਲੀਵੁੱਡ ਸਿੱਖ ਟੈਂਪਲ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ।
ਹਨੀ ਸਿੰਘ ਨੇ ਲਾਸ ਐਂਜਲਸ ਸਥਿਤ ‘ਹਾਲੀਵੁੱਡ ਸਿੱਖ ਟੈਂਪਲ’ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਵਾਹਿਗੁਰੂ ਦਾ ਕੀਤਾ ਸ਼ੁਕਰਾਨਾ
ਹਨੀ ਸਿੰਘ (Honey Singh) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਹ ਤਸਵੀਰਾਂ ਲਾਸ ਐਂਜਲਸ ਸਥਿਤ ਗੁਰਦੁਆਰਾ ਸਾਹਿਬ ਦੀਆਂ ਹਨ । ਜਿਸ ਨੂੰ ਹਾਲੀਵੁੱਡ ਸਿੱਖ ਟੈਂਪਲ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ । ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਹਨੀ ਸਿੰਘ ਨੇ ਲਿਖਿਆ ‘ਸ਼ੁਕਰਾਨਾ ਹਾਲੀਵੁੱਡ ਸਿੱਖ ਟੈਂਪਲ, ਧੰਨ ਗੁਰੂ ਨਾਨਕ ਦੇਵ ਜੀ’। ਹਨੀ ਸਿੰਘ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ : ਜੱਸੀ ਗਿੱਲ ਦੀਆਂ ਸਰਦਾਰੀ ਲੁੱਕ ‘ਚ ਤਸਵੀਰਾਂ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ
ਹਨੀ ਸਿੰਘ ਜਲਦ ਲੈ ਕੇ ਆ ਰਹੇ ਨਵਾਂ ਗੀਤ
ਹਨੀ ਸਿੰਘ ਇਨ੍ਹੀਂ ਦਿਨੀਂ ਆਪਣੇ ਕਈ ਪ੍ਰੋਜੈਕਟਸ ਨੂੰ ਲੈ ਕੇ ਕੰਮ ਕਰ ਰਹੇ ਹਨ । ਜਲਦ ਹੀ ਉਹ ਆਪਣੇ ਨਵੇਂ ਗੀਤ ‘ਤੁਝ ਪੇ ਪਿਆਰ’ ਲੈ ਕੇ ਆ ਰਹੇ ਹਨ । ਇਸ ਤੋਂ ਇਲਾਵਾ ਹਨੀ ਸਿੰਘ ਜਲਦ ਹੀ ਕਈ ਗੀਤਾਂ ‘ਚ ਆਪਣੇ ਰੈਪ ਦਾ ਤੜਕਾ ਲਗਾਉਂਦੇ ਹੋਏ ਨਜ਼ਰ ਆਉਣਗੇ ।

ਹਨੀ ਸਿੰਘ ਦੇ ਹਿੱਟ ਟ੍ਰੈਕ ਦੀ ਗੱਲ ਕਰੀਏ ‘ਪਿਆਰ ਬੜਾ ਕਰਦਾ ਏ ਗੱਭਰੂ’, ‘ਮਰਜਾਣੀ ਪਾਉਂਦੀ ਭੰਗੜਾ ਅੰਗਰੇਜ਼ੀ ਬੀਟ ‘ਤੇ’, ਜੈਜ਼ੀ ਬੀ ਦੇ ਨਾਲ ਗਾਇਆ ‘ਜਿੰਦੇ ਕੁੰਡੇ ਲਾ ਲਓ, ਬੱਤੀਆਂ ਬੁਝਾ ਦਿਓ’ ਸਣੇ ਕਈ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।

ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਹਨੀ ਸਿੰਘ
ਹਨੀ ਸਿੰਘ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਹਨ । ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਆਪਣੀ ਪਤਨੀ ਸ਼ਾਲਿਨੀ ਤਲਵਾਰ ਦੇ ਨਾਲ ਤਲਾਕ ਹੋਇਆ ਹੈ । ਜਿਸ ਤੋਂ ਬਾਅਦ ਉਨ੍ਹਾਂ ਦਾ ਟੀਨਾ ਥਡਾਨੀ ਦੇ ਨਾਲ ਅਫੇਅਰ ਚੱਲ ਰਿਹਾ ਸੀ । ਪਰ ਕੁਝ ਦਿਨ ਪਹਿਲਾਂ ਇਹ ਵੀ ਖ਼ਬਰਾਂ ਵਾਇਰਲ ਹੋਈਆਂ ਸਨ ਕਿ ਹਨੀ ਸਿੰਘ ਦਾ ਟੀਨਾ ਨਾਲ ਬ੍ਰੇਕਅੱਪ ਹੋ ਗਿਆ ਹੈ ਅਤੇ ਹੁਣ ਉਹ ‘ਪਿਆਰ ਕਾ ਪੰਚਨਾਮਾ’ ਫੇਮ ਅਦਾਕਾਰਾ ਦੇ ਨਾਲ ਰਿਲੇਸ਼ਨਸ਼ਿਪ ‘ਚ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
