ਜੱਸੀ ਗਿੱਲ ਦੀਆਂ ਸਰਦਾਰੀ ਲੁੱਕ ‘ਚ ਤਸਵੀਰਾਂ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ
ਜੱਸੀ ਗਿੱਲ ਹਰ ਲੁੱਕ ‘ਚ ਵਧੀਆ ਲੱਗਦੇ ਹਨ । ਪਰ ਸਰਦਾਰੀ ਲੁੱਕ ‘ਚ ਉਨ੍ਹਾਂ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਸਰਦਾਰੀ ਲੁੱਕ ਦੇ ਨਾਲ ਤਸਵੀਰਾਂ ਵਾਇਰਲ ਹੋ ਰਹੀਆਂ ਹਨ ।
ਜੱਸੀ ਗਿੱਲ ਦੀਆਂ ਸਰਦਾਰੀ ਲੁੱਕ ‘ਚ ਤਸਵੀਰਾਂ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ
ਜੱਸੀ ਗਿੱਲ (Jassie Gill) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਰਦਾਰੀ ਲੁੱਕ ‘ਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ‘ਤੇ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਜੱਸੀ ਗਿੱਲ ਬਲੈਕ ਰੰਗ ਦੀ ਦਸਤਾਰ ਸਿਰ ‘ਤੇ ਸਜਾਈ ਹੋਏ ਦਿਖਾਈ ਦੇ ਰਹੇ ਹਨ ।

ਹੋਰ ਪੜ੍ਹੋ : ਅਦਾਕਾਰਾ ਚੰਦਰਿਕਾ ਸਾਹਾ ਦੇ ਪਤੀ ਨੇ ਆਪਣੇ ਹੀ ਬੇਟੇ ਦੇ ਨਾਲ ਕੀਤੀ ਹੈਵਾਨੀਅਤ, ਬੇਟੇ ਨੂੰ ਜ਼ਮੀਨ ‘ਤੇ ਪਟਕ- ਪਟਕ ਕੀਤਾ ਜ਼ਖਮੀ
ਸੈਲੀਬ੍ਰੇਟੀਜ਼ ਨੇ ਵੀ ਦਿੱਤੇ ਰਿਐਕਸ਼ਨ
ਇਨ੍ਹਾਂ ਤਸਵੀਰਾਂ ਨੂੰ ਵੇਖਣ ਤੋਂ ਬਾਅਰ ਹਰ ਕੋਈ ਜੱਸੀ ਗਿੱਲ ਦੇ ਇਸ ਲੁੱਕ ਦੀ ਤਾਰੀਫ ਕਰ ਰਿਹਾ ਹੈ। ਗਾਇਕ ਜੌਰਡਨ ਸੰਧੂ ਨੇ ਇਮੋਜੀ ਪੋਸਟ ਕਰਦੇ ਹੋਏ 100 ਫੀਸਦੀ ਲਿਖਿਆ । ਜਦੋਂਕਿ ਰਘਬੀਰ ਬੋਲੀ ਨੇ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਹੈ । ਇਸ ਤੋਂ ਇਲਾਵਾ ਹੋਰ ਵੀ ਕਈ ਸੈਲੀਬ੍ਰੇਟੀਜ਼ ਨੇ ਆਪੋ ਆਪਣੇ ਰਿਐਕਸ਼ਨ ਦਿੱਤੇ ਹਨ ।

ਜੱਸੀ ਗਿੱਲ ਦਾ ਵਰਕ ਫਰੰਟ
ਜੱਸੀ ਗਿੱਲ ਨੇ ਬਤੌਰ ਗਾਇਕ ਪੰਜਾਬੀ ਇੰਡਸਟਰੀ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਗਾਇਕੀ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ ।

ਹਾਲ ਹੀ ‘ਚ ਜੱਸੀ ਗਿੱਲ ਸਲਮਾਨ ਖ਼ਾਨ ਦੇ ਨਾਲ ਫ਼ਿਲਮ ‘ਕਿਸੀ ਕਾ ਭਾਈ, ਕਿਸੀ ਕੀ ਜਾਨ’ ‘ਚ ਵੀ ਅਦਾਕਾਰੀ ਕਰਦੇ ਹੋਏ ਦਿਖਾਈ ਦਿੱਤੇ ਸਨ । ਫ਼ਿਲਮ ‘ਚ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਵੀ ਦਿਖਾਈ ਦਿੱਤੀ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
