Shah Rukh Khan: ਸ਼ਾਹਰੁਖ ਖ਼ਾਨ ਨੇ ਮੁੜ ਜਿੱਤਿਆ ਫੈਨਜ਼ ਦਾ ਦਿਲ, 60 ਸਾਲਾ ਕੈਂਸਰ ਪੀੜਤਾ ਫੈਨ ਦੀ ਆਖਰੀ ਇੱਛਾ ਕੀਤੀ ਪੂਰੀ
ਬਾਲੀਵੁੱਡ ਦੇ ਕਿੰਗ ਯਾਨੀ ਕਿ ਸ਼ਾਹਰੁਖ ਖ਼ਾਨ ਆਪਣੀ ਫ਼ਿਲਮਾਂ ਦੇ ਨਾਲ-ਨਾਲ ਅਕਸਰ ਆਪਣੀ ਦਰਿਆਦਿਲੀ ਲਈ ਵੀ ਮਸ਼ਹੂਰ ਹਨ। ਹਾਲ ਹੀ 'ਚ ਇੱਕ ਵਾਰ ਮੁੜ ਸ਼ਾਹਰੁਖ ਖ਼ਾਨ ਨੇ ਆਪਣੀ ਇੱਕ 60 ਸਾਲਾ ਫੀਮੇਲ ਫੈਨ ਦੀ ਆਖਰੀ ਇੱਛਾ ਪੂਰੀ ਕਰਦੇ ਹੋਏ ਉਸ ਨੂੰ ਵੀਡੀਓ ਕਾਲ ਕੀਤੀ ਤੇ ਉਸ ਦੇ ਕੈਂਸਰ ਦੇ ਇਲਾਜ ਲਈ ਆਰਥਿਕ ਮਦਦ ਕਰਨ ਦਾ ਵੀ ਵਾਅਦਾ ਕੀਤਾ। ਕਿੰਗ ਖ਼ਾਨ ਦੀ ਇਸ ਦਰਿਆਦਿਲੀ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ।
Shah Rukh Khan: ਸ਼ਾਹਰੁਖ ਖ਼ਾਨ ਨੇ ਮੁੜ ਜਿੱਤਿਆ ਫੈਨਜ਼ ਦਾ ਦਿਲ, 60 ਸਾਲਾ ਕੈਂਸਰ ਪੀੜਤਾ ਫੈਨ ਦੀ ਆਖਰੀ ਇੱਛਾ ਕੀਤੀ ਪੂਰੀ
ShahRukh Khan Complete Fans Last wish: ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀ ਕਿ ਸ਼ਾਹਰੁਖ ਖ਼ਾਨ ਅਕਸਰ ਆਪਣੀ ਫ਼ਿਲਮਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ। ਸ਼ਾਹਰੁਖ ਖ਼ਾਨ ਦੀ ਮਹਿਜ਼ ਭਾਰਤ ਹੀ ਨਹੀਂ ਸਗੋਂ ਵਿਦੇਸਾਂ ਵਿੱਚ ਵੀ ਵੱਡੀ ਫੈਨ ਫਾਲੋਇੰਗ ਹੈ। ਕਿੰਗ ਖ਼ਾਨ ਅਕਸਰ ਆਪਣੇ ਫੈੇਨਜ਼ ਨੂੰ ਸਰਪ੍ਰਾਈਜ਼ ਦਿੰਦੇ ਰਹਿੰਦੇ ਹਨ। ਹਾਲ ਹੀ 'ਚ ਸ਼ਾਹਰੁਖ ਖ਼ਾਨ ਨੇ ਆਪਣੀ ਇੱਕ 60 ਸਾਲਾ ਕੈਂਸਰ ਪੀੜਤਾ ਫੈਨ ਦੀ ਆਖਰੀ ਇੱਛਾ ਪੂਰੀ ਕੀਤ, ਜਿਸ ਬਾਰੇ ਜਾਣ ਕੇ ਫੈਨਜ਼ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ।

ਸ਼ਾਹਰੁਖ ਖ਼ਾਨ ਆਪਣੇ ਨਿਮਰਤਾ ਨਾਲ ਭਰੇ ਖਾਸ ਅੰਦਾਜ਼ ਨਾਲ ਹਰ ਕਿਸੇ ਦਾ ਦਿਲ ਜਿੱਤ ਲੈਂਦੇ ਹਨ। ਅਜਿਹਾ ਹੀ ਕੁਝ ਹਾਲ ਹੀ 'ਚ ਦੇਖਣ ਨੂੰ ਮਿਲਿਆ। ਜਦੋਂ ਕੈਂਸਰ ਨਾਲ ਜੂਝ ਰਹੀ ਸ਼ਾਹਰੁਖ ਦੇ ਇੱਕ ਖਾਸ ਪ੍ਰਸ਼ੰਸਕ ਨੇ ਸ਼ਾਹਰੁਖ ਨੂੰ ਮਿਲਣ ਦੀ ਆਖਰੀ ਇੱਛਾ ਦੱਸੀ।
ਬਸ ਫਿਰ ਕੀ ਸੀ, ਆਪਣੀ ਫੈਨ ਦੀ ਇੱਛਾ ਪੂਰੀ ਕਰਨ ਲਈ ਸ਼ਾਹਰੁਖ ਨੇ ਵੀਡੀਓ ਕਾਲ ਕਰਕੇ ਉਨ੍ਹਾਂ ਨੂੰ ਸਰਪ੍ਰਾਈਜ਼ ਦਿੱਤਾ। ਇਸ ਦੌਰਾਨ ਸ਼ਾਹਰੁਖ ਨੇ ਨਾ ਸਿਰਫ ਆਪਣੀ ਫੈਨ ਨੂੰ ਮਿਲਣ ਦਾ ਵਾਅਦਾ ਕੀਤਾ, ਸਗੋਂ ਉਨ੍ਹਾਂ ਦੇ ਇਲਾਜ 'ਚ ਮਦਦ ਕਰਨ ਦੀ ਗੱਲ ਵੀ ਕਹੀ।
Remember Shivani that 60yrs Old Last Stage Cancer Patient from Kolkata Her Last Wish Was to Meet @iamsrk Sir?Her Wish Got Fulfilled Last Night, Today SRK Sir Called her Talked almost 30 Minutes, He is The Humblest Star on Earth for a Reason,1/4 pic.twitter.com/gWSSgQpzv4
— SRKian Faizy ( FAN ) (@SrkianFaizy9955) May 23, 2023
ਸ਼ਾਹਰੁਖ ਖ਼ਾਨ ਨੇ ਪੂਰੀ ਕੀਤੀ 60 ਸਾਲਾ ਕੈਂਸਰ ਪੀੜਤਾ ਫੈਨ ਦੀ ਇੱਛਾ
ਪੱਛਮੀ ਬੰਗਾਲ ਦੇ ਖਰਦਾਹ ਦੀ ਰਹਿਣ ਵਾਲੀ ਸ਼ਿਵਾਨੀ ਚੱਕਰਵਰਤੀ ਨਾਂ ਦੀ 60 ਸਾਲਾ ਮਰੀਜ਼ ਪਿਛਲੇ ਕਈ ਸਾਲਾਂ ਤੋਂ ਟਰਮੀਨਲ ਕੈਂਸਰ ਨਾਲ ਜੂਝ ਰਹੀ ਹੈ। ਉਹ ਆਪਣੀ ਜ਼ਿੰਦਗੀ 'ਚ ਘੱਟੋ-ਘੱਟ ਇੱਕ ਵਾਰ ਕਿੰਗ ਖ਼ਾਨ ਨੂੰ ਮਿਲਣਾ ਚਾਹੁੰਦੀ ਸੀ, ਹੈਰਾਨੀ ਦੀ ਗੱਲ ਹੈ ਕਿ ਸੁਪਰਸਟਾਰ ਨੇ ਸ਼ਿਵਾਨੀ ਦੀ ਆਖਰੀ ਇੱਛਾ ਪੂਰੀ ਕਰਨ 'ਚ ਕੋਈ ਸਮਾਂ ਨਹੀਂ ਲਗਾਇਆ। ਸ਼ਿਵਾਨੀ ਦੀ ਇੱਛਾ ਜਾਣ ਕੇ ਕਿੰਗ ਖ਼ਾਨ ਨੇ ਆਪਣੇ ਰੁਝੇਵਿਆਂ ਦੇ ਬਾਵਜੂਦ ਉਸ ਨੂੰ ਵੀਡੀਓ ਕਾਲ ਕੀਤਾ। ਹੁਣ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਸ਼ਾਹਰੁਖ ਦੇ ਇੱਕ ਫੈਨ ਪੇਜ ਨੇ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
ਇਲਾਜ ਲਈ ਆਰਥਿਕ ਮਦਦ ਕਰਨ ਦਾ ਕੀਤਾ ਦਾਅਵਾ
ਮੀਡੀਆ ਰਿਪੋਰਟਸ ਦੇ ਮੁਤਾਬਕ ਸ਼ਾਹਰੁਖ ਖ਼ਾਨ ਨੇ ਆਪਣੇ ਇਸ ਫੈਨ ਨਾਲ ਲਗਭਗ 40 ਮਿੰਟ ਤੱਕ ਗੱਲ ਕੀਤੀ। ਇਸ ਦੌਰਾਨ ਸ਼ਾਹਰੁਖ ਨੇ ਉਨ੍ਹਾਂ ਵੱਲੋਂ ਬਣਾਈ ਫਿਸ਼ ਕਰੀ ਖਾਣ ਦਾ ਵਾਅਦਾ ਵੀ ਮੰਗਿਆ। ਕਾਲ ਬਾਰੇ ਗੱਲ ਕਰਦੇ ਹੋਏ ਸ਼ਿਵਾਨੀ ਦੀ ਬੇਟੀ ਪ੍ਰਿਆ ਨੇ ਕਿਹਾ, 'ਸ਼ਾਹਰੁਖ ਨੇ ਉਨ੍ਹਾਂ ਮਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਉਹ ਉਨ੍ਹਾਂ ਦੇ ਕੋਲਕਾਤਾ ਵਾਲੇ ਘਰ 'ਤੇ ਬਣੀ ਫਿਸ਼ ਕਰੀ ਖਾਣ ਲਈ ਆਉਣਗੇ, ਸ਼ਾਹਰੁਖ ਨੇ ਸ਼ਿਵਾਨੀ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਨ ਦੀ ਗੱਲ ਵੀ ਕੀਤੀ। ਇਸ ਦੌਰਾਨ ਸ਼ਾਹਰੁਖ ਨੇ ਸ਼ਿਵਾਨੀ ਲਈ ਦੁਆ ਵੀ ਕੀਤੀ। ਸ਼ਾਹਰੁਖ ਨੇ ਮੇਰੀ ਮਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਮੇਰੇ ਵਿਆਹ 'ਤੇ ਆਉਣਗੇ ਅਤੇ ਉਸ ਦੀ ਰਸੋਈ 'ਚ ਫਿਸ਼ ਕਰੀ ਬਣਾਉਣਗੇ, ਬਸ਼ਰਤੇ ਮੱਛੀ ਦੀਆਂ ਹੱਡੀਆਂ ਨਾ ਹੋਣ।'
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
